ਕੋਰੋਨਾ ਕਰਕੇ ਵਧੀ ਆਨਲਾਈਨ ਸ਼ਾਪਿੰਗ, 12 ਮਹੀਨਿਆਂ ’ਚ 49% ਲੋਕਾਂ ਦੀ ਪਹਿਲੀ ਪਸੰਦ ਬਣੇ ਈ-ਕਾਮਰਸ ਪਲੇਟਫ਼ਾਰਮ
ਅੱਜ 15 ਮਾਰਚ ਨੂੰ ਪੂਰੀ ਦੁਨੀਆ ‘ਵਿਸ਼ਵ ਖਪਤਕਾਰ ਦਿਵਸ’ ਮਨਾਇਆ ਜਾ ਰਿਹਾ ਹੈ। ਵਿਸ਼ਵ ਖਪਤਕਾਰ ਦਿਵਸ ਗਾਹਕਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਗਾਹਕ ਨੂੰ ਬਾਜ਼ਾਰਵਾਦ ਤੇ ਸਮਾਜਕ ਅਨਿਆਂ ਤੋਂ ਬਚਾਉਣ ਲਈ ਵੀ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਨਵੀਂ ਦਿੱਲੀ: ਅੱਜ 15 ਮਾਰਚ ਨੂੰ ਪੂਰੀ ਦੁਨੀਆ ‘ਵਿਸ਼ਵ ਖਪਤਕਾਰ ਦਿਵਸ’ ਮਨਾਇਆ ਜਾ ਰਿਹਾ ਹੈ। ਵਿਸ਼ਵ ਖਪਤਕਾਰ ਦਿਵਸ ਗਾਹਕਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਗਾਹਕ ਨੂੰ ਬਾਜ਼ਾਰਵਾਦ ਤੇ ਸਮਾਜਕ ਅਨਿਆਂ ਤੋਂ ਬਚਾਉਣ ਲਈ ਵੀ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਵਿਸ਼ਵ ਖਪਤਕਾਰ ਦਿਵਸ ਮੌਕੇ ਲੋਕਲ ਸਰਕਲ ਨਾਂ ਦੀ ਸੰਸਥਾ ਨੇ ਇੱਕ ਸਰਵੇਖਣ ਕਰਵਾਇਆ ਹੈ। ਇਸ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਗਾਹਕਾਂ ਦਾ ਵਿਸ਼ਵ ਆੱਨਲਾਈਨ ਪਿੰਗ ’ਚ ਵਧਿਆ ਹੈ। ਸਰਵੇਖਣ ’ਚ ਸ਼ਾਮਲ 49% ਭਾਰਤੀਆਂ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ’ਚ ਆੱਨਲਾਈਨ ਸ਼ਾਪਿੰਗ ਸਾਈਟਸ ਤੇ ਐਪ ਉਨ੍ਹਾਂ ਲਈ ਸ਼ਾਪਿੰਗ ਦੀ ਮਨਪਸੰਦ ਥਾਂ ਬਣ ਗਈਆਂ ਹਨ।
ਸਰਵੇ ’ਚ ਸ਼ਾਮਲ ਲੋਕਾਂ ਅਨੁਸਾਰ ਈ-ਕਾਮਰਸ ਦੀ ਵਰਤੋਂ ਲਈ ਸਭ ਤੋਂ ਵੱਡਾ ਕਾਰਣ ਕੋਰੋਨਾ ਤੋਂ ਸੁਰੱਖਿਆ ਹੈ। ਉਨ੍ਹਾਂ ਆਨਲਾਈਨ ਸ਼ਾਪਿੰਗ ਨੂੰ ਸੁਵਿਧਾਜਨਕ ਦੱਸਿਆ। ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ’ਚ 69% ਨੇ ਰਾਸ਼ਨ ਦਾ ਸਾਮਾਨ ਤੇ ਜ਼ਰੂਰੀ ਵਸਤਾਂ ਖ਼ਰੀਦੀਆਂ। ਸਰਵੇਖਣ ਮੁਤਾਬਕ ਲੋਕਾਂ ਨੇ ਵੱਡੀਆਂ ਸ਼ਾਪਿੰਗ ਸਾਈਟਸ ਦੇ ਨਾਲ-ਨਾਲ ਛੋਟੇ ਪਲੇਟਫ਼ਾਰਮ ਨੂੰ ਵੀ ਰਾਸ਼ਨ ਦਾ ਸਾਮਾਨ ਤੇ ਹੋਰ ਜ਼ਰੂਰੀ ਵਸਤਾਂ ਖ਼ਰੀਦਣ ਵਿੱਚ ਤਰਜੀਹ ਦਿੱਤੀ।
33% ਨੇ ਕਿਹਾ ਕਿ ਆੱਨਲਾਈਨ ਸ਼ਾਪਿੰਗ ਹੁਣ ਉਨ੍ਹਾਂ ਦੀ ਆਦਤ ਬਣ ਗਈ ਹੈ ਤੇ ਹੁਣ ਪੂਰੀ ਤਰ੍ਹਾਂ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਉਹ ਆੱਨਲਾਈਨ ਸਾਈਟਸ ਤੋਂ ਹੀ ਸ਼ਾਪਿੰਗ ਕਰਨ ਨੂੰ ਤਰਜੀਹ ਦੇ ਰਹੇ ਹਨ। 29 ਮਾਰਚ ਦੇ ਬਾਅਦ ਤੋਂ ਹੀ ਲੋਕ ਬਿੱਗ ਬਾਸਕੇਟ, ਐਮੇਜ਼ੌਨ ਫ਼੍ਰੈਸ਼/ਪੈਂਰੀ, ਜੀਓ ਮਾਰਟ, ਤਾਜ਼ਾ/ਪੈਂਟ੍ਰੀ, ਜੀਓ ਮਾਰਟ, ਫ਼ਲਿੱਪਕਾਰਡ, ਗ੍ਰੋਫ਼ਰਜ਼ ਤੇ ਹੋਰ ਲੋਕਲ ਸਾਈਟਸ ਦੀ ਵਰਤੋਂ ਕਰ ਰਹੇ ਹਨ।
ਸਰਵੇ ’ਚ ਸ਼ਾਮਲ ਗਾਹਕਾਂ ਨੈ ਦੱਸਿਆ ਕਿ ਪਿਛਲੇ 12 ਮਹੀਨਿਆਂ ’ਚ ਆਨਲਾਈਨ ਸ਼ਾਪਿੰਗ ਸਾਈਟਸ ਉੱਤੇ ਰੀਫ਼ੰਡ ਤੇ ਰੀਟਰਨ ਦੀ ਸੁਵਿਧਾ ’ਚ ਸੁਧਾਰ ਹੋਇਆ ਹੈ। ਇਸੇ ਲਈ ਨਵੇਂ ਲੋਕਾਂ ਦਾ ਰੁਝਾਨ ਇਸ ਪਾਸੇ ਹੁੰਦਾ ਜਾ ਰਿਹਾ ਹੈ।