ਪੜਚੋਲ ਕਰੋ

ਬਹੁਤ ਕੁਝ ਤਬਾਹ ਕਰੇਗੀ ਕੋਰੋਨਾ ਮਹਾਮਾਰੀ, ਸੰਯੁਕਤ ਰਾਸ਼ਟਰ, IMF ਤੇ WHO ਦੀ ਚੇਤਾਵਨੀ

ਦੁਨੀਆ ਇੱਕ ਕੋਰੋਨਾਵਾਇਰਸ ਵਰਗੀ ਮਹਾਮਾਰੀ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੀ ਹੈ ਤੇ ਕੋਰੋਨਾ ਦੇ ਮਾਮਲੇ 40 ਲੱਖ ਤੱਕ ਪਹੁੰਚ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਦੋ ਲੱਖ ਤੋਂ ਪਾਰ ਕਰ ਗਈ ਹੈ ਪਰ ਸੰਸਾਰ ਨੂੰ ਚਲਾਉਣ ਵਾਲੀਆਂ ਤਿੰਨ ਸੰਸਥਾਵਾਂ ਵੱਲੋਂ ਦਿੱਤੀ ਚੇਤਾਵਨੀ ਹੋਰ ਵੀ ਖ਼ਤਰਨਾਕ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ:  ਵਿਸ਼ਵ ਸਿਹਤ ਸੰਗਠਨ (WHO) ਲੰਬੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਕੋਰੋਨਾ (Coronavirus) ਦੁਨੀਆ ਦੇ ਸਾਹਮਣੇ ਸਭ ਤੋਂ ਵੱਡਾ ਖ਼ਤਰਾ ਹੈ। ਇਸ ਦੇ ਨਾਲ ਹੀ, ਸੰਯੁਕਤ ਰਾਸ਼ਟਰ (United Nations) ਦੇ ਵਰਲਡ ਫੂਡ ਪ੍ਰੋਗਰਾਮ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਗਰੀਬ ਦੇਸ਼ ਭੁੱਖਮਰੀ ਦੀ ਬਜਾਏ ਭੁੱਖਮਰੀ ਦੇ ਰਾਹ ਤੁਰ ਪਏ ਹਨ। ਇਸ ਤੋਂ ਇਲਾਵਾ, ਦੁਨੀਆ ‘ਚ ਨੌਕਰੀਆਂ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ‘ਚ 330 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ ਹਨ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਇਹ ਵੀ ਕਿਹਾ ਹੈ ਕਿ ਇਹ 1930 ਦੇ ਸਭ ਤੋਂ ਵੱਡੇ ਆਰਥਿਕ ਸੰਕਟ (Economic crisis) ਨਾਲੋਂ ਵੱਡਾ ਖ਼ਤਰਾ ਹੈ। ਦੁਨੀਆ ‘ਤੇ ਕੋਰੋਨਾ ਦਾ ਟ੍ਰਿਪਲ ਅਟੈਕ: ਕੋਰੋਨਾ ਦਾ ਦੁਨੀਆ ‘ਤੇ ਟ੍ਰਿਪਲ ਅਟੈਕ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਮੰਨਦਾ ਹੈ ਕਿ ਇਸ ਨਾਲ ਭੁੱਖਮਰੀ ਵਧੇਗੀ, ਤੇ WHO ਦਾ ਮੰਨਣਾ ਹੈ ਕਿ ਇਹ ਸਭ ਤੋਂ ਵੱਡੀ ਮਹਾਮਾਰੀ ਹੈ ਜੋ ਕਈਆਂ ਨੂੰ ਮਾਰ ਸਕਦੀ ਹੈ। ਉਧਰ ਆਈਐਮਐਫ ਦੀ ਮੰਨੀਏ ਤਾਂ ਕੋਵਿਡ-19 ਦੇ ਕਰਕੇ ਆਰਥਿਕ ਮੰਦੀ ਦੇਸ਼ਾਂ ਦੇ ਅਰਥਚਾਰੇ ਨੂੰ ਭਾਰੀ ਪ੍ਰਭਾਵਿਤ ਕਰੇਗੀ। ਬਹੁਤ ਸਾਰੇ ਦੇਸ਼ ਭੁੱਖਮਰੀ ਦੇ ਕਿਨਾਰੇ ‘ਤੇ ਕੋਰੋਨਾ ਦੁਨੀਆ ਦੇ ਗਰੀਬ ਦੇਸ਼ਾਂ ਵਿਚ ਤਿੰਨ ਤੋਂ ਛੇ ਮਹੀਨਿਆਂ ਬਾਅਦ ਸਿਖਰ ‘ਤੇ ਪਹੁੰਚੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਹਾਭੁਮਾਰੀ ਦਾ ਪੜਾਅ ਉਸ ਤੋਂ ਬਾਅਦ ਸ਼ੁਰੂ ਹੋਵੇਗਾ। ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬਿਸਲੇ ਨੇ ਕਿਹਾ ਹੈ ਕਿ ਅਸੀਂ ਹੁਣ ਮਹਾਮਾਰੀ ਨਾਲ ਦੁਗਣਾ ਪ੍ਰਭਾਵਤ ਹੋਏ ਹਾਂ। ਭੁੱਖਮਰੀ ਦਾ ਬਹੁਤ ਵੱਡਾ ਪ੍ਰਕੋਪ ਹੋਣ ਵਾਲਾ ਹੈ। ਅਸੀਂ ਵੱਡੀ ਭੁੱਖਮਰੀ ਦੇ ਕੰਢੇ ‘ਤੇ ਹਾਂ। ਸੰਯੁਕਤ ਰਾਸ਼ਟਰ ਦਾ ਭਿਆਨਕ ਅਨੁਮਾਨ: ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ, ਵਿਸ਼ਵ ਵਿੱਚ 13 ਕਰੋੜ 50 ਲੱਖ ਲੋਕ ਭੁੱਖਮਰੀ ਦੇ ਕੰਡੇ ‘ਤੇ ਹਨ। ਇਸ ‘ਚ 82 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਖਾਣ ਨੂੰ ਨਹੀਂ ਮਿਲਦਾ। ਦੁਨੀਆ ਦੇ 37 ਦੇਸ਼ ਅਜਿਹੇ ਹਨ ਜੋ ਭੁੱਖਮਰੀ ਦੇ ਰਾਹ ‘ਤੇ ਹਨ। ਸੰਯੁਕਤ ਰਾਸ਼ਟਰ ਵੱਲੋਂ ਸ਼ਾਮਲ ਕੀਤੇ 9 ਦੇਸ਼ਾਂ ਵਿੱਚ ਪਾਕਿਸਤਾਨ ਦਾ ਨਾਂ ਵੀ ਹੈ। 6.7 ਬਿਲੀਅਨ ਡਾਲਰ ਜੁਟਾਉਣ ਦੀ ਜ਼ਰੂਰਤ, UN ਜਨਰਲ ਸੈਕਟਰੀ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਰੇਜ਼ ਨੇ ਕਿਹਾ ਹੈ ਕਿ ਸਾਨੂੰ 6.7 ਬਿਲੀਅਨ ਡਾਲਰ ਇਕੱਠੇ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਲਖਾਂ ਲੋਕਾਂ ਨੂੰ ਕੋਰੋਨਾ ਦੀ ਪਕੜ ਤੋਂ ਬਚਾ ਸਕੀਏ। ਜੇ ਕੋਵਿਡ-19 ਗਰੀਬ ਦੇਸ਼ਾਂ ‘ਚ ਪਹੁੰਚਿਆ ਤਾਂ ਅਸੀਂ ਸਾਰੇ ਜੋਖਮ ‘ਚ ਫਸ ਜਾਵਾਂਗੇ। ਆਈਐਮਐਫ ਦਾ ਖਦਸਾ- 1930 ਦੀ ਮੰਦੀ ਤੋਂ ਵੱਡਾ ਆਰਥਿਕ ਖ਼ਤਰਾ: IMF ਦੀ ਐਮਡੀ ਕ੍ਰਿਸਟਾਲੀਨਾ ਜਾਰਜੀਏਵਾ ਨੇ ਕਿਹਾ ਕਿ ਇਹ ਦੌਰ ਗ੍ਰੇਟ ਡਿਪ੍ਰੇਸ਼ਨ ਦੀ ਭਿਆਨਕ ਮੰਦੀ ਤੋਂ ਵੱਡਾ ਹੈ। ਕਿਉਂਕਿ ਇਸ ‘ਚ ਸਿਹਤ ਸੰਕਟ ਅਤੇ ਆਰਥਿਕ ਝਟਕਾ ਜੁੜ ਗਿਆ ਹੈ। ਸਰਕਾਰਾਂ ਅਜਿਹੇ ਮੌਕਿਆਂ ‘ਤੇ ਖ਼ਰਚ ਕਰਦੀਆਂ ਹਨ। ਹੁਣ ਉਹ ਕਹਿ ਰਹੀ ਹੈ ਕਿ ਬਾਹਰ ਨਾ ਜਾਓ, ਖ਼ਰਚ ਨਾ ਕਰੋ। WHO ਦੀ ਵੱਡੀ ਚੇਤਾਵਨੀ-ਕੋਰੋਨਾ ਵਾਪਸ ਆਏਗਾ: ਸਰਕਾਰਾਂ ਹੁਣ ਆਰਥਿਕਤਾ ਦੇ ਟੁੱਟਣ ਦੇ ਡਰੋਂ ਲੌਕਡਾਊਨ ‘ਚ ਸ਼ਰਤਾਂ ਨਾਲ ਢਿੱਲ ਦੇ ਰਹੀਆਂ ਹਨ, ਪਰ ਵਿਸ਼ਵ ਸਿਹਤ ਸੰਗਠਨ ਚੇਤਾਵਨੀ ਦੇ ਰਿਹਾ ਹੈ ਕਿ ਜੇ ਅਜਿਹਾ ਕੀਤਾ ਗਿਆ ਤਾਂ ਕੋਰੋਨਾ ਵਾਪਸ ਆ ਸਕਦੀ ਹੈ ਤੇ ਲੌਕਡਾਊਨ ਨੂੰ ਮੁੜ ਲਾਗੂ ਕਰਨਾ ਪੈ ਸਕਦਾ ਹੈ।

ਟਾਪ ਹੈਡਲਾਈਨ

Reel ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ 10ਵੀਂ ਦਾ ਵਿਦਿਆਰਥੀ, ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ
Reel ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ 10ਵੀਂ ਦਾ ਵਿਦਿਆਰਥੀ, ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ
Wedding Accident : ਬਰਾਤ ਦੌਰਾਨ ਵੱਡਾ ਹਾਦਸਾ, ਬੱਗੀ 'ਚ ਦੌੜਿਆ ਕਰੰਟ; 2 ਬੈਂਡਕਰਮੀਆਂ ਦੀ ਮੌਤ
Wedding Accident : ਬਰਾਤ ਦੌਰਾਨ ਵੱਡਾ ਹਾਦਸਾ, ਬੱਗੀ 'ਚ ਦੌੜਿਆ ਕਰੰਟ; 2 ਬੈਂਡਕਰਮੀਆਂ ਦੀ ਮੌਤ
Punjab BJP : ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਣਾਈ ਨਵੀਂ ਕਮੇਟੀ, ਦਲ-ਬਦਲੀਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
Punjab BJP : ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਣਾਈ ਨਵੀਂ ਕਮੇਟੀ, ਦਲ-ਬਦਲੀਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
Canada 'ਚ ਭਾਰਤੀ ਮੂਲ ਦੇ ਜੋੜੇ ਦਾ ਗੋਲੀਆਂ ਮਾਰ ਕੇ ਕਤਲ, ਵਾਲਮਾਰਟ ਦੀ ਪਾਰਕਿੰਗ 'ਚ ਵਾਰਦਾਤ
Canada 'ਚ ਭਾਰਤੀ ਮੂਲ ਦੇ ਜੋੜੇ ਦਾ ਗੋਲੀਆਂ ਮਾਰ ਕੇ ਕਤਲ, ਵਾਲਮਾਰਟ ਦੀ ਪਾਰਕਿੰਗ 'ਚ ਵਾਰਦਾਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
Embed widget