ਭਾਰਤ ’ਚ ਹੁਣ ਤੱਕ ਕੋਰੋਨਾ ਦੇ ਇੱਕ ਕਰੋੜ 33 ਲੱਖ 58 ਹਜ਼ਾਰ 805 ਕੇਸ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ’ਚ ਸਿਰਫ਼ ਪੰਜ ਰਾਜਾਂ ਦੀ ਹਿੱਸੇਦਾਰੀ 72.23 ਫ਼ੀਸਦੀ ਹੈ। ਕੇਂਦਰ ਸਰਕਾਰ ਦੇ ਨਵੇਂ ਅੰਕੜਿਆਂ ਅਨੁਸਾਰ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਉੱਤਰ ਪ੍ਰਦੇਸ਼ ਤੇ ਕੇਰਲ ਅਜਿਹੇ ਰਾਜ ਹਨ, ਜਿੱਥੇ ਦੇਸ਼ ਦੇ ਕੁੱਲ ਕੋਰੋਨਾ ਪੀੜਤਾਂ ਵਿੱਚੋਂ 72.23 ਫ਼ੀਸਦੀ ਮੌਜੂਦ ਹਨ। ਇੰਝ ਦੇਸ਼ ਦੇ ਲਾਗ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਭਗ ਸਾਢੇ ਛੇ ਮਹੀਨਿਆਂ ਬਾਅਦ ਇੱਕ ਵਾਰ ਫਿਰ 10 ਲੱਖ ਦਾ ਅੰਕੜਾ ਪਾਰ ਕਰ ਗਈ ਹੈ।