ਪੜਚੋਲ ਕਰੋ
(Source: ECI/ABP News)
ਹੌਟਸਪੋਟ ਤੋਂ ਬਾਅਦ ਚੰਡੀਗੜ੍ਹ ਨੂੰ ਲੈ ਕੇ ਸਰਕਾਰ ਦਾ ਇੱਕ ਹੋਰ ਸਖ਼ਤ ਕਦਮ
ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ ਹੌਟਸਪੌਟ ਵਜੋਂ ਘੋਸ਼ਿਤ ਕਰਨ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ ਕੰਟੇਨਮੈਂਟ ਏਰੀਆ ਐਲਾਨ ਦਿੱਤਾ ਹੈ। ਇਹ ਫੈਸਲਾ ਸ਼ਨੀਵਾਰ ਨੂੰ ਗਵਰਨਰ ਵੀਪੀ ਸਿੰਘ ਬਦਨੌਰ ਨਾਲ ਇੱਕ ਮੀਟਿੰਗ ‘ਚ ਕੀਤਾ ਗਿਆ। ਕੰਟੇਨਮੈਂਟ ਏਰੀਆ ਦਾ ਅਰਥ ਹੈ ਕਿ 20 ਅਪ੍ਰੈਲ ਤੋਂ ਕੋਈ ਛੋਟ ਨਹੀਂ ਮਿਲੇਗੀ।
![ਹੌਟਸਪੋਟ ਤੋਂ ਬਾਅਦ ਚੰਡੀਗੜ੍ਹ ਨੂੰ ਲੈ ਕੇ ਸਰਕਾਰ ਦਾ ਇੱਕ ਹੋਰ ਸਖ਼ਤ ਕਦਮ Coronavirus: Chandigarh declared containment zone ਹੌਟਸਪੋਟ ਤੋਂ ਬਾਅਦ ਚੰਡੀਗੜ੍ਹ ਨੂੰ ਲੈ ਕੇ ਸਰਕਾਰ ਦਾ ਇੱਕ ਹੋਰ ਸਖ਼ਤ ਕਦਮ](https://static.abplive.com/wp-content/uploads/sites/5/2020/04/19134244/chandigarh_ration_lockdown_poi.jpeg?impolicy=abp_cdn&imwidth=1200&height=675)
ਚੰਡੀਗੜ੍ਹ: ਸਰਕਾਰ ਵਲੋਂ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਸਖ਼ਤ ਕਦਮ ਚੁਕੇ ਜਾ ਰਹੇ ਹਨ। ਲੌਕਡਾਊਨ ਤੋਂ ਬਾਅਦ ਚੰਡੀਗੜ੍ਹ ਨੂੰ ਮਾਮਲੇ ਵਧਣ ਕਾਰਨ ਹੌਟ ਸਪੋਟ ਐਲਾਨਿਆ ਗਿਆ। ਹੁਣ ਸਰਕਾਰ ਵਲੋਂ ਇੱਕ ਹੋਰ ਸਖ਼ਤ ਕਦਮ ਚੁਕਿਆ ਗਿਆ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ ਕੰਟੇਨਮੈਂਟ ਏਰੀਆ ਐਲਾਨ ਦਿੱਤਾ ਹੈ। ਇਹ ਫੈਸਲਾ ਸ਼ਨੀਵਾਰ ਨੂੰ ਗਵਰਨਰ ਵੀਪੀ ਸਿੰਘ ਬਦਨੌਰ ਨਾਲ ਇੱਕ ਮੀਟਿੰਗ ‘ਚ ਕੀਤਾ ਗਿਆ। ਕੰਟੇਨਮੈਂਟ ਏਰੀਆ ਦਾ ਅਰਥ ਹੈ ਕਿ 20 ਅਪ੍ਰੈਲ ਤੋਂ ਕੋਈ ਛੋਟ ਨਹੀਂ ਮਿਲੇਗੀ।
ਇਸਦਾ ਵੱਡਾ ਕਾਰਨ ਇਹ ਹੈ ਕਿ ਚੰਡੀਗੜ੍ਹ ‘ਚ ਕੋਰੋਨਾ ਸਕਾਰਾਤਮਕ ਮਾਮਲੇ ਵੱਧ ਰਹੇ ਹਨ ਅਤੇ ਦੋ ਕੇਸ ਜੋ ਇਕ ਦਿਨ ਪਹਿਲਾਂ ਸਕਾਰਾਤਮਕ ਆਏ ਸਨ, ਉਨ੍ਹਾਂ ਤੋਂ ਅੱਗੇ ਬਹੁਤ ਸਾਰੇ ਕਮਿਊਨਿਟੀ ਸੰਪਰਕ ਹਨ। ਇਸ ਦੇ ਕਾਰਨ ਕਮਿਊਨਿਟੀ ‘ਚ ਕੋਰੋਨਾ ਫੈਲਣ ਦੀ ਸੰਭਾਵਨਾ ਹੈ। ਹਾਲਾਂਕਿ ਦੂਜੇ ਸੂਬਿਆਂ ਦੀਆਂ ਕੁਝ ਥਾਵਾਂ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਪਰ ਚੰਡੀਗੜ੍ਹ ‘ਚ ਪੂਰੇ ਸ਼ਹਿਰ ਨੂੰ ਇਸ ਖੇਤਰ ‘ਚ ਰੱਖਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਲਈ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਜੋ ਅਗਲੇ ਦੋ ਦਿਨਾਂ ਤੱਕ ਕੀਤੀ ਜਾਏਗੀ।
ਕੰਟੇਨਮੈਂਟ ਏਰੀਆ ਦਾ ਮਤਲਬ:
ਖ਼ਾਸਕਰ ਬਾਹਰੋਂ ਆਉਣ ਵਾਲੇ ਲੋਕਾਂ 'ਤੇ ਸਖਤੀ ਵਰਤੀ ਜਾਵੇਗੀ। ਬਾਹਰਲੇ ਵਿਅਕਤੀਆਂ ਨੂੰ ਅਲੱਗ ਕੀਤਾ ਜਾਵੇਗਾ, ਭਾਵੇਂ ਉਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਹਨ। ਬਾਹਰਲੇ ਲੋਕਾਂ ਤੋਂ ਭਾਵ ਉਹ ਲੋਕ ਹਨ ਜੋ ਚੰਡੀਗੜ੍ਹ ‘ਚ ਸਰਕਾਰੀ ਡਿਊਟੀ ਜਾਂ ਜ਼ਰੂਰੀ ਕੰਮ ਨਹੀਂ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ ਹੁਣ ਨਾ ਤਾਂ ਉਦਯੋਗਿਕ ਅਤੇ ਨਾ ਹੀ ਵਪਾਰਕ ਗਤੀਵਿਧੀਆਂ ਨੂੰ ਛੋਟ ਮਿਲੇਗੀ। ਨਾਲ ਹੀ ਘੱਟੋ ਘੱਟ ਸਟਾਫ ਨੂੰ ਸਰਕਾਰੀ ਦਫਤਰਾਂ ‘ਚ ਮਨਜ਼ੂਰੀ ਦਿੱਤੀ ਜਾਏਗੀ।
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)