Lockdown 4 Live Updates: ਪੰਜਾਬ 'ਚ ਵੱਡੀ ਰਾਹਤ, ਕੈਪਟਨ ਸਰਕਾਰ ਵੱਲੋਂ ਲੌਕਡਾਊਨ ਲਈ ਨਵੀਂ ਹਦਾਇਤਾਂ
ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ 54 ਦਿਨਾਂ ਦਾ ਲੌਕਡਾਊਨ ਅੱਜ ਖ਼ਤਮ ਹੋਣ ਜਾ ਰਿਹਾ ਹੈ। ਲੌਕਡਾਊਨ ਦਾ ਚੌਥਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਲਈ ਕੇਂਦਰ ਸਰਕਾਰ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰੇਗੀ।
LIVE
Background
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ 54 ਦਿਨਾਂ ਦਾ ਲੌਕਡਾਊਨ ਅੱਜ ਖ਼ਤਮ ਹੋਣ ਜਾ ਰਿਹਾ ਹੈ। ਲੌਕਡਾਊਨ ਦਾ ਚੌਥਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਲਈ ਕੇਂਦਰ ਸਰਕਾਰ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ ਦੇਸ਼ ਨੂੰ ਆਪਣੇ ਸੰਬੋਧਨ ‘ਚ ਲੌਕਡਾਊਨ-4 ਦਾ ਐਲਾਨ ਕੀਤਾ ਸੀ। ਮੋਦੀ ਨੇ ਕਿਹਾ ਕਿ ਲੌਕਡਾਊਨ-4 ਇਕ ਨਵਾਂ ਰੰਗ ਰੂਪ ਹੋਵੇਗਾ।
17 ਮਈ ਤੱਕ ਵਧਾਇਆ ਗਿਆ ਸੀ ਲੌਕਡਾਊਨ:
ਪ੍ਰਧਾਨ ਮੰਤਰੀ ਮੋਦੀ ਨੇ 11 ਮਈ ਨੂੰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਆਰਥਿਕ ਗਤੀਵਿਧੀਆਂ ਕਿਵੇਂ ਸ਼ੁਰੂ ਕਰੀਏ, ਪੀਐਮ ਮੋਦੀ ਨੇ ਰਾਜਾਂ ਤੋਂ ਸੁਝਾਅ ਵੀ ਮੰਗੇ। ਲੌਕਡਾਊਨ ਦੇ ਚੌਥੇ ਪੜਾਅ ‘ਚ ਰਾਜ ਪਾਬੰਦੀਆਂ ‘ਚ ਵਧੇਰੇ ਛੋਟ ਦੇਣ ਦੇ ਹੱਕ ‘ਚ ਹਨ। ਰਾਜਾਂ ਨੇ ਸ਼ਰਤਾਂ ਨਾਲ ਵਧੇਰੇ ਟ੍ਰੇਨਾਂ ਦੀ ਆਗਿਆ ਦੇਣ, ਘਰੇਲੂ ਉਡਾਣਾਂ ਸ਼ੁਰੂ ਕਰਨ ਅਤੇ ਛੋਟੇ ਕਾਰੋਬਾਰੀਆਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਦਾ ਪ੍ਰਸਤਾਵ ਦਿੱਤਾ ਹੈ।
ਦੱਸ ਦਈਏ ਕਿ 24 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ 21 ਦਿਨਾਂ ਲਈ ਪਹਿਲੀ ਵਾਰ ਲੌਕਡਾਊਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ, ਇਸ ਨੂੰ ਤਿੰਨ ਮਈ ਅਤੇ ਫਿਰ 17 ਮਈ ਤੱਕ ਵਧਾ ਦਿੱਤਾ ਗਿਆ।
ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ:
ਦੇਸ਼ ‘ਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2,752 ਹੋ ਗਈ ਅਤੇ ਸੰਕਰਮਿਤ ਦੀ ਗਿਣਤੀ 85,940 ਤੱਕ ਪਹੁੰਚ ਗਈ। ਪਿਛਲੇ 24 ਘੰਟਿਆਂ ਵਿੱਚ 103 ਲੋਕਾਂ ਨੇ ਇਸ ਬਿਮਾਰੀ ਨਾਲ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ 3,970 ਸੰਕਰਮਣ ਦੇ ਨਵੇਂ ਕੇਸ ਸਾਹਮਣੇ ਆਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੇਂਦਰ ਦੀ ਰਾਜ ਸਰਕਾਰਾਂ 'ਤੇ ਸਖਤੀ, ਕੇਂਦਰ ਦੀਆਂ ਪਾਬੰਦੀਆਂ 'ਚ ਨਹੀਂ ਦੇ ਸਕਦੇ ਕੋਈ ਢਿੱਲ
ਸਰਕਾਰ ਦਾ ਕਹਿਣਾ ਹੈ ਕਿ ਵੱਡੇ ਪੱਧਰ 'ਤੇ ਰਿਆਇਤ ਦੇ ਬਾਵਜੂਦ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੌਕਡਾਊਨ ਦਿਸ਼ਾ ਨਿਰਦੇਸ਼ਾਂ ਵਿੱਚ ਸ਼ਾਮਲ ਪਾਬੰਦੀਆਂ 'ਚ ਢਿੱਲ ਨਹੀਂ ਦੇ ਸਕਦੇ।
Lockdown 4.0: ਕੇਂਦਰ ਵੱਲੋਂ ਨਵੇਂ ਨਿਯਮਾਂ ਦਾ ਐਲਾਨ, ਜਾਣੋ ਨਵੇਂ ਲੌਕਡਾਊਨ 'ਚ ਕੀ ਕੁਝ ਬੈਨ
ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਨਿਯਮ ਨੰਬਰ ਅੱਠ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਇਹ ਮੁਲਾਂਕਣ ਕਰਕੇ ਗਤੀਵਿਧੀਆਂ ਨੂੰ ਰੋਕ ਸਕਦੀਆਂ ਹਨ ਕਿ ਵਰਗੀਕ੍ਰਿਤ ਜ਼ੋਨ ਵਿੱਚ ਕਿਹੜੀਆਂ ਹੋਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ।