ਪੜਚੋਲ ਕਰੋ

Lockdown 4.0:  ਕੇਂਦਰ ਵੱਲੋਂ ਨਵੇਂ ਨਿਯਮਾਂ ਦਾ ਐਲਾਨ, ਜਾਣੋ ਨਵੇਂ ਲੌਕਡਾਊਨ 'ਚ ਕੀ ਕੁਝ ਬੈਨ

ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਨਿਯਮ ਨੰਬਰ ਅੱਠ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਇਹ ਮੁਲਾਂਕਣ ਕਰਕੇ ਗਤੀਵਿਧੀਆਂ ਨੂੰ ਰੋਕ ਸਕਦੀਆਂ ਹਨ ਕਿ ਵਰਗੀਕ੍ਰਿਤ ਜ਼ੋਨ ਵਿੱਚ ਕਿਹੜੀਆਂ ਹੋਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ।

ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਕਾਰਨ ਦੇਸ਼ ਵਿੱਚ ਲੌਕਡਾਊਨ ਇੱਕ ਵਾਰ ਫਿਰ ਵਧ ਗਿਆ ਹੈ। ਇਸ ਵਾਰ ਚੌਥੇ ਪੜਾਅ ‘ਚ ਕੇਂਦਰ ਸਰਕਾਰ (Central Government) ਨੇ ਲੌਕਡਾਊਨ 4.0 (Lockdown 4.0) ਨੂੰ 31 ਮਈ ਤੱਕ ਵਧਾਇਆ ਹੈ। ਉਧਰ, ਕਈ ਸੂਬਿਆਂ ਵਿੱਚ ਲੌਕਡਾਊਨ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ। ਨਵੇਂ ਦਿਸ਼ਾ-ਨਿਰਦੇਸ਼ (New Guidelines) ਇੱਕ ਵਾਰ ਫਿਰ ਗ੍ਰਹਿ ਮੰਤਰਾਲੇ (Ministry of Home Affairs) ਨੇ ਜਾਰੀ ਕੀਤੇ ਹਨ। ਅਜਿਹੀ ਸਥਿਤੀ ਵਿੱਚ ਅੱਜ ਸ਼ੁਰੂ ਹੋ ਰਹੇ ਲੌਕਡਾਊਨ ਕਰਕੇ ਹਰ ਆਮ ਆਦਮੀ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਦਿਸ਼ਾ ਨਿਰਦੇਸ਼ਾਂ ‘ਚ ਇਹ ਸਾਫ ਤੌਰ ‘ਤੇ ਕਿਹਾ ਗਿਆ ਹੈ ਕਿ ਲੌਕਡਾਊਨ ਦੀ ਉਲੰਘਣਾ (Lockdown Violation) ਕਰਨ ਲਈ ਤੁਹਾਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਦਫਤਰਾਂ ‘ਚ ਕੰਮ ਕਰਨ ਲਈ ਜ਼ਰੂਰੀ ਹਦਾਇਤਾਂ: ਜਿੱਥੋਂ ਤੱਕ ਸੰਭਵ ਹੋ ਸਕੇ ਘਰ ਤੋਂ ਕੰਮ ਨੂੰ ਯਕੀਨੀ ਬਣਾਓ। ਸਾਰੇ ਐਂਟਰੀ ਤੇ ਐਗਜਿਟ ਗੇਟਾਂ ਤੇ ਆਮ ਖੇਤਰਾਂ ‘ਚ ਥਰਮਲ ਸਕੈਨਿੰਗ, ਹੈਂਡਵੌਸ਼ ਤੇ ਸੈਨੀਟਾਈਜ਼ਰ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ। ਸਾਰੀ ਕੰਮ ਵਾਲੀ ਥਾਂ ਨੂੰ ਸਵੱਛ ਬਣਾਉਂਦੇ ਰਹੋ, ਜਨਤਕ ਸਹੂਲਤਾਂ ਤੇ ਸਾਰੀਆਂ ਥਾਂਵਾਂ ਜੋ ਮਨੁੱਖੀ ਸੰਪਰਕ ‘ਚ ਆਉਂਦੀਆਂ ਹਨ. ਜਿਵੇਂ ਕਿ ਦਰਵਾਜ਼ੇ ਦੇ ਹੈਂਡਲਜ ਆਦਿ ਨੂੰ ਸਾਫ ਕਰੋ। ਕੰਮ ਵਾਲੀ ਥਾਂ ‘ਤੇ ਸਰੀਰਕ ਦੂਰੀ ਦੀ ਪਾਲਣਾ ਕਰੋ, ਮਜ਼ਦੂਰਾਂ ਵਿਚਕਾਰ ਕਾਫ਼ੀ ਦੂਰੀ ਰੱਖੋ, ਦੋ ਸ਼ਿਫਟਾਂ ਦੇ ਵਿਚਕਾਰ ਤੇ ਦੁਪਹਿਰ ਦੇ ਖਾਣੇ ਦੇ ਬਰੇਕ ਦੌਰਾਨ ਸਟਾਫ ਦੇ ਵਿਚਕਾਰ ਦੂਰੀ ਰੱਖੋ। ਸੂਬਾ ਸਰਕਾਰਾਂ ਨੂੰ ਦਿੱਤੀਆਂ ਗਈਆਂ ਪਾਬੰਦੀਆਂ ਦੇ ਅਧਿਕਾਰ: ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਨਿਯਮ ਨੰਬਰ ਅੱਠ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਇਹ ਮੁਲਾਂਕਣ ਕਰਕੇ ਗਤੀਵਿਧੀਆਂ ਨੂੰ ਰੋਕ ਸਕਦੀਆਂ ਹਨ ਕਿ ਵਰਗੀਕ੍ਰਿਤ ਜ਼ੋਨ ਵਿੱਚ ਕਿਹੜੀਆਂ ਹੋਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ। ਯਾਨੀ ਕੇਂਦਰ ਨੇ ਸਰਗਰਮੀਆਂ ਸਬੰਧੀ ਪਿਛਲੇ ਤਿੰਨ ਲੌਕਡਾਊਨ ਨਾਲੋਂ ਲਾਕਡਾਉਨ-4 ਵਿੱਚ ਸੂਬਾ ਸਰਕਾਰਾਂ ਨੂੰ ਵਧੇਰੇ ਅਧਿਕਾਰ ਦਿੱਤੇ ਹਨ। COVID-19 ਲਈ ਦੇਸ਼ ਵਿਆਪੀ ਦਿਸ਼ਾ-ਨਿਰਦੇਸ਼: ਜਨਤਕ ਅਤੇ ਕੰਮ ਵਾਲੀਆਂ ਥਾਂਵਾਂ ‘ਤੇ ਮਾਸਕ ਨਾਲ ਚਿਹਰਾ ਢੱਕਣਾ ਲਾਜ਼ਮੀ ਹੈ। ਜਨਤਕ ਥਾਂਵਾਂ ਤੇ ਆਵਾਜਾਈ ਦੇ ਦੌਰਾਨ ਸਰੀਰਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ। ਜਨਤਕ ਥਾਂਵਾਂ ‘ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਦੇ ਸੇਵਨ ਦੀ ਇਜਾਜ਼ਤ ਨਹੀਂ ਹੈ। ਅੰਤਮ ਸੰਸਕਾਰ ਸਮੇਂ ਸਰੀਰਕ ਦੂਰੀ ਦੀ ਪਾਲਣਾ ਕਰਨੀ ਪਵੇਗੀ ਤੇ ਵੱਧ ਤੋਂ ਵੱਧ 20 ਲੋਕ ਸ਼ਾਮਲ ਹੋ ਸਕਣਗੇ। ਦੁਕਾਨਾਂ ‘ਤੇ 6 ਫੁੱਟ ਦੀ ਦੂਰੀ ਰੱਖਣਾ ਪਏਗੀ ਤੇ 5 ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ। ਸਰਵਜਨਕ ਤੇ ਕੰਮ ਵਾਲੀ ਥਾਂ ‘ਤੇ ਥੁੱਕਣਾ ਜੁਰਮਾਨੇ ਦੇ ਨਾਲ ਸਜਾ ਯੋਗ ਹੈ, ਜੋ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਾਨੂੰਨ ਮੁਤਾਬਕ ਤੈਅ ਕੀਤਾ ਜਾ ਸਕਦਾ ਹੈ। ਵਿਆਹ ਦੇ ਸਮਾਰੋਹ ‘ਚ ਸਰੀਰਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ ਤੇ 50 ਤੋਂ ਵੱਧ ਮਹਿਮਾਨਾਂ ਨੂੰ ਆਗਿਆ ਨਹੀਂ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
Advertisement
ABP Premium

ਵੀਡੀਓਜ਼

Farmers Protest | Shambhu Border 'ਤੇ ਹਰਿਆਣਾ ਪੁਲਿਸ ਦੀ ਧੱਕੇਸ਼ਾਹੀ? ਜ਼ਖਮੀ ਕਿਸਾਨ ਨੇ ਕੀਤੇ ਖ਼ੁਲਾਸੇ!SGPC|ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ! Women Commesionਦਾ ਜਵਾਬ ਹੋਵੇਗੀ ਕਾਰਵਾਈ? jagir kaurJagjit Singh Dallewal | ਰੇਲ ਰੋਕੋ ਨੂੰ ਲੈਕੇ ਡੱਲੇਵਾਲ ਦੀ ਕਿਸਾਨਾਂ ਨੂੰ ਅਪੀਲ! |Abp SanjhaFARMERS PROTEST | DALLEWAL | ਸੰਸਦ 'ਚ ਗੱਜੀ Harsimrat Badal; ਪਹਿਲਾ 700 ਸ਼ਹੀਦ ਹੋਇਆ ਹੁਣ ਡੱਲੇਵਾਲ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਇਸ ਹਾਲਤ 'ਚ ਮਿਲੀਆਂ ਲਾ*ਸ਼ਾਂ, ਜਾਣੋ ਮਾਮਲਾ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਇਦਾਂ ਪਛਾਣੋ Digital Arrest Scam! ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣਾ ਬਚਾਅ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਇਸ ਸਕੂਲ 'ਚ ਅੱਜ ਰਹੇਗੀ ਛੁੱਟੀ, ਸਾਹਮਣੇ ਆਈ ਵੱਡੀ ਵਜ੍ਹਾ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
Power Cut In Punjab: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
Power Cut In Punjab: ਪੰਜਾਬ 'ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਕਈ ਘੰਟੇ ਬੱਤੀ ਰਹੇਗੀ ਗੁੱਲ
Punjab News: ਪੰਜਾਬ 'ਚ ਸਖ਼ਤ ਹੁਕਮ ਜਾਰੀ, ਜਾਣੋ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਲੋਕ ਕਿਉਂ ਨਹੀਂ ਕਰ ਸਕਣਗੇ ਇਹ ਕੰਮ ?
ਪੰਜਾਬ 'ਚ ਸਖ਼ਤ ਹੁਕਮ ਜਾਰੀ, ਜਾਣੋ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਲੋਕ ਕਿਉਂ ਨਹੀਂ ਕਰ ਸਕਣਗੇ ਇਹ ਕੰਮ ?
Punjab and Chandigarh Weather: ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 6 'ਚ ਪਵੇਗੀ ਧੁੰਦ, ਜਾਣੋ ਤਾਜ਼ਾ ਅਪਡੇਟ
Punjab and Chandigarh Weather: ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 6 'ਚ ਪਵੇਗੀ ਧੁੰਦ, ਜਾਣੋ ਤਾਜ਼ਾ ਅਪਡੇਟ
ਲੋਕ ਸਭਾ 'ਚ ਅੱਜ ਪੇਸ਼ ਹੋਵੇਗਾ 'One Nation One Election' ਬਿੱਲ, ਵਿਰੋਧੀਆਂ ਦੇ ਵਿਰੋਧ ਕਰਨ 'ਤੇ ਮੋਦੀ ਸਰਕਾਰ ਨੇ ਕੀਤੀ ਤਿਆਰੀ
ਲੋਕ ਸਭਾ 'ਚ ਅੱਜ ਪੇਸ਼ ਹੋਵੇਗਾ 'One Nation One Election' ਬਿੱਲ, ਵਿਰੋਧੀਆਂ ਦੇ ਵਿਰੋਧ ਕਰਨ 'ਤੇ ਮੋਦੀ ਸਰਕਾਰ ਨੇ ਕੀਤੀ ਤਿਆਰੀ
Embed widget