Coronavirus Omicron: ਓਮੀਕ੍ਰੋਨ ਦਾ ਦੁਨੀਆ ਭਰ 'ਚ ਕਹਿਰ, 14 ਕਰੋੜ ਅਮਰੀਕੀਆਂ ਨੂੰ ਹੋ ਸਕਦੀ ਲਾਗ, ਲੱਛਣ ਵੀ ਨਹੀਂ ਦਿੱਸਣਗੇ
ਅਮਰੀਕਾ 'ਚ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਇਸ ਸਮੇਂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਜਨਵਰੀ ਤੋਂ ਮਾਰਚ ਵਿਚਕਾਰ 14 ਕਰੋੜ ਲੋਕ ਇਸ ਕਾਰਨ ਸੰਕਰਮਿਤ ਹੋਣਗੇ
Omicron in America: ਅਮਰੀਕਾ 'ਚ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਇਸ ਸਮੇਂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਜਨਵਰੀ ਤੋਂ ਮਾਰਚ ਵਿਚਕਾਰ 14 ਕਰੋੜ ਲੋਕ ਇਸ ਕਾਰਨ ਸੰਕਰਮਿਤ ਹੋਣਗੇ, ਪਰ ਉਨ੍ਹਾਂ ਦੇ ਲੱਛਣ ਗੰਭੀਰ ਨਹੀਂ ਹੋਣਗੇ। ਇਸ ਸਮੇਂ ਅਮਰੀਕਾ 'ਚ ਓਮੀਕ੍ਰੋਨ ਦੇ 73 ਫ਼ੀਸਦੀ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਹੈਲਥ ਮੈਟ੍ਰਿਕਸ ਤੇ ਮੁਲਾਂਕਣ ਸੰਸਥਾ ਦੇ ਇਕ ਨਵੇਂ ਮਾਡਲ ਦੇ ਅਨੁਸਾਰ ਜਨਵਰੀ ਤੋਂ ਮਾਰਚ ਦੇ ਵਿਚਕਾਰ ਲਾਗਾਂ 'ਚ ਵਾਧਾ ਹੋਵੇਗਾ, ਪਰ ਲੋਕਾਂ 'ਚ ਵਧੇਰੇ ਗੰਭੀਰ ਲੱਛਣ ਨਹੀਂ ਵਿਖਾਈ ਦੇਣਗੇ ਤੇ ਡੈਲਟਾ ਵੇਰੀਐਂਟ ਨਾਲੋਂ ਬਹੁਤ ਘੱਟ ਹਸਪਤਾਲ 'ਚ ਦਾਖਲ ਹੋਣ ਦੀ ਜ਼ਰੂਰਤ ਹੋਵੇਗੀ। ਲੋਕਾਂ ਦੀ ਮੌਤ ਦੀ ਗਿਣਤੀ ਵੀ ਘੱਟ ਹੋਵੇਗੀ।
ਇਸ ਦੇ ਪ੍ਰਧਾਨ ਡਾ. ਕ੍ਰਿਸ ਮੁਰਮੇ ਨੇ ਕਿਹਾ ਕਿ ਅਸੀਂ ਲਾਗ ਦੀ ਦਰ 'ਚ ਵਾਧੇ ਦੀ ਉਮੀਦ ਕਰ ਰਹੇ ਹਾਂ। ਜੌਹਨ ਹੌਪਕਿੰਸ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਜਨਵਰੀ 'ਚ ਕੋਰੋਨਾ ਪੂਰੇ ਸਿਖਰ 'ਤੇ ਸੀ ਤੇ ਉਸ ਸਮੇਂ ਰੋਜ਼ਾਨਾ 2,50,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਅਮਰੀਕਾ 'ਚ ਕੋਰੋਨਾ ਦੇ 5 ਕਰੋੜ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਦੁਨੀਆਂ 'ਚ 3 ਅਰਬ ਕੇਸ ਹੋਣ ਦੀ ਸੰਭਾਵਨਾ
ਇਸ 'ਚ ਕਿਹਾ ਗਿਆ ਹੈ ਕਿ ਅਗਲੇ 2 ਮਹੀਨਿਆਂ 'ਚ ਦੁਨੀਆਂ ਵਿੱਚ 3 ਅਰਬ ਮਾਮਲਿਆਂ ਦਾ ਅੰਕੜਾ ਸਾਹਮਣੇ ਆ ਸਕਦਾ ਹੈ ਅਤੇ ਜਨਵਰੀ ਦੇ ਅੱਧ 'ਚ ਕੋਰੋਨਾ ਸਿਖਰ 'ਤੇ ਹੋਣ ਦੀ ਸੰਭਾਵਨਾ ਹੈ ਮਤਲਬ ਰੋਜ਼ਾਨਾ ਸਾਢੇ 3 ਕਰੋੜ ਤੋਂ ਵੱਧ ਨਵੇਂ ਮਾਮਲਿਆਂ ਦੀ ਸੰਭਾਵਨਾ ਹੈ। ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਓਮੀਕ੍ਰੋਨ ਕਾਰਨ ਲੋਕਾਂ ਦੇ ਹਸਪਤਾਲ 'ਚ ਦਾਖਲ ਹੋਣ ਦੀ ਦਰ 90 ਤੋਂ 96 ਫ਼ੀਸਦੀ ਘੱਟ ਹੋਵੇਗੀ ਤੇ ਮੌਤ ਦਰ ਵੀ ਡੈਲਟਾ ਨਾਲੋਂ 97 ਤੋਂ 99 ਫ਼ੀਸਦੀ ਘੱਟ ਹੋਵੇਗੀ।
ਇਹ ਵੀ ਪੜ੍ਹੋ :ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਕਹਿਰ, ਚੋਣ ਕਮਿਸ਼ਨ ਨੇ 27 ਦਸੰਬਰ ਨੂੰ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490