ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਕਹਿਰ, ਚੋਣ ਕਮਿਸ਼ਨ ਨੇ 27 ਦਸੰਬਰ ਨੂੰ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਕਹਿਰ, ਚੋਣ ਕਮਿਸ਼ਨ ਨੇ 27 ਦਸੰਬਰ ਨੂੰ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
Assembly Elections 2022 : ਪੰਜਾਬ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਇੱਕ ਵਾਰ ਫਿਰ ਫੈਲ ਰਿਹਾ ਹੈ। ਬੀਤੇ ਦਿਨੀਂ ਇਲਾਹਾਬਾਦ ਹਾਈ ਕੋਰਟ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਚੋਣ ਰੈਲੀਆਂ 'ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਸੀ। ਇਸ ਦੌਰਾਨ ਅੱਜ ਖ਼ਬਰ ਆਈ ਹੈ ਕਿ ਕੋਰੋਨਾ ਦੇ ਸਮੇਂ ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ (ECI) ਵੀ ਅਲਰਟ ਹੋ ਗਿਆ ਹੈ। ਤਿੰਨ ਦਿਨ ਬਾਅਦ ਮਤਲਬ 27 ਦਸੰਬਰ ਨੂੰ ਚੋਣ ਕਮਿਸ਼ਨ ਕੋਰੋਨਾ ਦੀ ਸਥਿਤੀ 'ਚ ਚੋਣਾਂ ਨੂੰ ਲੈ ਕੇ ਸਿਹਤ ਸਕੱਤਰ ਨਾਲ ਮੀਟਿੰਗ ਕਰਨ ਜਾ ਰਿਹਾ ਹੈ।
ਦਰਅਸਲ, ਦੇਸ਼ 'ਚ ਕੋਰੋਨਾ ਦੇ ਖਤਰਨਾਕ ਰੂਪ ਓਮੀਕ੍ਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਰੈਲੀਆਂ ਨੂੰ ਰੋਕਣ ਤੇ ਚੋਣਾਂ ਨੂੰ ਮੁਲਤਵੀ ਕਰਨ ਬਾਰੇ ਵਿਚਾਰ ਕਰਨ ਤਾਂ ਜੋ ਦੇਸ਼ ਨੂੰ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਨਾ ਕਰਨਾ ਪਵੇ। ਚੋਣਾਂ ਨੂੰ ਲੈ ਕੇ 5 ਸੂਬਿਆਂ 'ਚ ਸਭ ਤੋਂ ਵੱਡੀ ਚਿੰਤਾ ਉੱਤਰ ਪ੍ਰਦੇਸ਼ ਨੂੰ ਲੈ ਕੇ ਹੈ, ਜਿੱਥੇ ਰੈਲੀਆਂ 'ਚ ਭੀੜ ਵੇਖਣ ਨੂੰ ਮਿਲ ਰਹੀ ਹੈ।
ਇਲਾਹਾਬਾਦ ਹਾਈਕੋਰਟ ਨੇ ਕੀ ਕਿਹਾ?
ਵਿਧਾਨ ਸਭਾ ਚੋਣਾਂ ਕਾਰਨ ਤੀਜੀ ਲਹਿਰ ਨੂੰ ਫੈਲਣ ਤੋਂ ਰੋਕਿਆ ਜਾਵੇ।
ਸਿਆਸੀ ਪਾਰਟੀਆਂ ਦੀਆਂ ਰੈਲੀਆਂ 'ਤੇ ਪਾਬੰਦੀ ਲਗਾਈ ਜਾਵੇ।
ਟੀਵੀ ਤੇ ਅਖਬਾਰਾਂ ਦੀ ਮਦਦ ਨਾਲ ਚੋਣ ਪ੍ਰਚਾਰ ਕਰਨਾ ਚਾਹੀਦਾ ਹੈ।
ਰੈਲੀਆਂ ਅਤੇ ਚੋਣ ਮੀਟਿੰਗਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।
ਪ੍ਰਧਾਨ ਮੰਤਰੀ ਚੋਣਾਂ ਮੁਲਤਵੀ ਕਰਨ ਬਾਰੇ ਵੀ ਵਿਚਾਰ ਕਰਨ, ਜੇ ਜਾਨ ਹੈ ਤਾਂ ਜਹਾਨ ਹੈ।
ਜ਼ਿੰਦਗੀ ਰਹੀ ਤਾਂ ਚੋਣ ਰੈਲੀਆਂ ਤੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ: ਹਾਈਕੋਰਟ
ਹਾਈਕੋਰਟ ਨੇ ਕਿਹਾ, "ਜੇ ਜਾਨ ਹੈ ਤਾਂ ਚੋਣ ਰੈਲੀਆਂ ਅਤੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ। ਸੰਵਿਧਾਨ ਦੀ ਧਾਰਾ-21 ਵੀ ਸਾਨੂੰ ਜਿਉਣ ਦਾ ਅਧਿਕਾਰ ਦਿੰਦੀ ਹੈ। ਰੋਜ਼ਾਨਾ ਕੋਰੋਨਾ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕੋਰਟ ਨੇ ਕਿਹਾ ਹੈ ਕਿ ਖ਼ਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਜੇਕਰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਨਤੀਜਾ ਦੂਜੀ ਲਹਿਰ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ।
ਦੇਸ਼ 'ਚ ਹੁਣ ਤਕ 341 ਲੋਕ ਜਾਨਲੇਵਾ ਕੋਰੋਨਾ ਵਾਇਰਸ ਦੇ ਖ਼ਤਰਨਾਕ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਹੋ ਚੁੱਕੇ ਹਨ। ਕੋਰੋਨਾ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ। ਓਮੀਕ੍ਰੋਨ ਦੇ ਖ਼ਤਰੇ ਵਿਚਕਾਰ ਦੇਸ਼ ਦਾ ਮੈਡੀਕਲ ਬੁਨਿਆਦੀ ਢਾਂਚਾ ਕੋਰੋਨਾ ਦੀ ਆਉਣ ਵਾਲੀ ਲਹਿਰ ਦੇ ਵਿਰੁੱਧ ਕਿੰਨਾ ਤਿਆਰ ਹੈ, ਪੀਐਮ ਮੋਦੀ ਨੇ ਇਸ ਗੱਲ ਦਾ ਪੂਰਾ ਅਪਡੇਟ ਲਿਆ ਹੈ।
ਇਹ ਵੀ ਪੜ੍ਹੋ : Blast in Ludhiana: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਖੁਫੀਆ ਏਜੰਸੀਆਂ ਨੇ ਦਿੱਤੀ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490