ਪੜਚੋਲ ਕਰੋ
Advertisement
ਵਿਦੇਸ਼ੋਂ ਪਰਤ ਰਹੇ ਪੰਜਾਬੀ ਨੂੰ ਕੋਰੋਨਾਵਾਇਰਸ ਨੇ ਡੰਗਿਆ!
ਕੋਰੋਨਾਵਾਇਰਸ ਦੀ ਦਹਿਸ਼ਤ ਇੰਨੀ ਫੈਲ ਚੁੱਕੀ ਹੈ ਕਿ ਲੋਕ ਆਪਣੇ ਦੇਸ਼ ਪਰਤਣਾ ਹੀ ਠੀਕ ਸਮਝ ਰਹੇ ਹਨ। ਇਸ ਦਰਮਿਆਨ ਏਅਰ ਏਸ਼ੀਆ ਦੀ ਫਲਾਈਟ ‘ਚ ਸ਼ਨੀਵਾਰ ਰਾਤ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੀ ਇਸ ਉਡਾਣ ‘ਚ ਹੁਕਮ ਸਿੰਘ ਨਾਂ ਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਪੰਜ ਮਹੀਨੇ ਪਹਿਲਾਂ ਹੀ ਉਹ ਮਲੇਸ਼ੀਆ ਗਿਆ ਸੀ।
ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਦੀ ਦਹਿਸ਼ਤ ਇੰਨੀ ਫੈਲ ਚੁੱਕੀ ਹੈ ਕਿ ਲੋਕ ਆਪਣੇ ਦੇਸ਼ ਪਰਤਣਾ ਹੀ ਠੀਕ ਸਮਝ ਰਹੇ ਹਨ। ਇਸ ਦਰਮਿਆਨ ਏਅਰ ਏਸ਼ੀਆ ਦੀ ਫਲਾਈਟ ‘ਚ ਸ਼ਨੀਵਾਰ ਰਾਤ ਇੱਕ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚੀ ਇਸ ਉਡਾਣ ‘ਚ ਹੁਕਮ ਸਿੰਘ ਨਾਂ ਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਪੰਜ ਮਹੀਨੇ ਪਹਿਲਾਂ ਹੀ ਉਹ ਮਲੇਸ਼ੀਆ ਗਿਆ ਸੀ।
ਡਾਕਟਰਾਂ ਮੁਤਾਬਕ ਮ੍ਰਿਤਕ ਦੀ ਮੈਡੀਕਲ ਹਿਸਟਰੀ ਤੋਂ ਇਹ ਸਪਸ਼ਟ ਹੈ ਕਿ ਹੁਕਮ ਸਿੰਘ ਨੂੰ ਫੇਫੜਿਆਂ ਤੇ ਕਿਡਨੀ ਦਾ ਸੰਕਰਮਣ ਸੀ। ਇਹ ਹੀ ਬਿਮਾਰੀ ਉਸ ਦੀ ਮੌਤ ਦੀ ਵਜ੍ਹਾ ਬਣੀ ਹੈ। ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ। ਫਿਲਹਾਲ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਉੱਥੇ ਹੀ ਹੁਕਮ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਉਸ ਨੂੰ ਤਿੰਨ-ਚਾਰ ਸਾਲ ਤੋਂ ਕਾਲਾ ਪੀਲੀਆ ਤੇ ਸ਼ੂਗਰ ਸੀ। ਬੇਸ਼ੱਕ ਹੁਕਮ ਸਿੰਘ ਦੀ ਮੌਤ ਦੇ ਕੁਝ ਵੀ ਕਾਰਨ ਹੋਣ ਪਰ ਉਸ ਦੀ ਮੌਤ ਕੋਰੋਨਾਵਾਇਰਸ ਦੀ ਦਹਿਸ਼ਤ ਕਰਕੇ ਹੋਈ ਹੈ।
ਦੋ ਦਿਨ ਪਹਿਲਾਂ ਹੀ ਉਸ ਨੇ ਵੀਡੀਓ ਕਾਲ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਸਿਹਤ ਖਰਾਬ ਹੈ, ਇਸ ਲਈ ਉਹ ਪਿੰਡ ਵਾਪਸ ਆ ਰਿਹਾ ਹੈ। ਉੱਧਰ ਜਰਮਨੀ ਤੋਂ ਅੰਮ੍ਰਿਤਸਰ ਆਏ ਦੋ ਲੋਕਾਂ ਨੂੰ ਖੰਘ-ਜ਼ੁਕਾਮ ਹੋਣ ਕਾਰਨ ਗੁਰੁ ਨਾਨਕ ਦੇਵ ਸਿਵਲ ਹਸਪਤਾਲ ਸਥਿਤ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ‘ਚੋਂ ਇੱਕ ਗੁਰਦਾਸਪੁਰ ਦਾ ਹੈ, ਜਦਕਿ ਦੂਸਰਾ ਅੰਮ੍ਰਿਤਸਰ ਦਾ ਹੈ। ਦੋਹਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement