ਪੜਚੋਲ ਕਰੋ
Advertisement
ਕੋਰੋਨਾਵਾਇਰਸ: ਅਮਰੀਕਾ ‘ਚ ਹੁਣ ਤਕ 3000 ਤੋਂ ਵੱਧ ਮੌਤਾਂ, ਇਟਲੀ ਟੌਪ ‘ਤੇ, ਜਾਣੋ ਦੁਨੀਆ ਦਾ ਹਾਲ
ਦੁਨੀਆ ਭਰ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 7 ਲੱਖ 86 ਹਜ਼ਾਰ 958 ਹੋ ਗਈ ਹੈ। ਹੁਣ ਤੱਕ 37 ਹਜ਼ਾਰ 843 ਦੀ ਮੌਤ ਹੋ ਚੁੱਕੀ ਹੈ ਤੇ 1 ਲੱਖ 65 ਹਜ਼ਾਰ 932 ਵਿਅਕਤੀ ਠੀਕ ਹੋ ਚੁੱਕੇ ਹਨ।
ਮਨਵੀਰ ਕੌਰ ਰੰਧਾਵਾ ਦੀ ਵਿਸ਼ੇਸ਼ ਰਿਪੋਰਟ:
ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 7 ਲੱਖ 86 ਹਜ਼ਾਰ 958 ਹੋ ਗਈ ਹੈ। ਹੁਣ ਤੱਕ 37 ਹਜ਼ਾਰ 843 ਦੀ ਮੌਤ ਹੋ ਚੁੱਕੀ ਹੈ ਤੇ 1 ਲੱਖ 65 ਹਜ਼ਾਰ 932 ਵਿਅਕਤੀ ਠੀਕ ਹੋ ਚੁੱਕੇ ਹਨ। ਇਟਲੀ ਵਿੱਚ ਹੁਣ ਤੱਕ ਸਭ ਤੋਂ ਵੱਧ ਮੌਤਾਂ ਦੀ ਗਿਣਤੀ 11 ਹਜ਼ਾਰ 591 ਹੈ। ਸਪੇਨ ਮੌਤ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਹੈ ਜਿੱਥੇ 7713 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ‘ਚ ਵੀ 3170 ਮੌਤਾਂ ਹੋਈਆਂ ਹਨ ਤੇ 1 ਲੱਖ 64 ਹਜ਼ਾਰ 266 ਲੋਕ ਸੰਕਰਮਿਤ ਹਨ।
ਕੋਰੋਨਾ ਵਾਇਰਸ ਘੱਟੋ-ਘੱਟ 177 ਦੇਸ਼ਾਂ ਅਤੇ ਖੇਤਰਾਂ ਵਿੱਚ ਫੈਲ ਗਿਆ ਹੈ। ਬਾਕੀ ਦੁਨੀਆ ਦੀ ਸਥਿਤੀ ਬਾਰੇ ਜਾਣੋ, ਜਿੱਥੇ ਕੋਰੋਨਾ ਨੇ ਭਾਰੀ ਤਬਾਹੀ ਮਚਾਈ ਹੈ:
ਵਾਸ਼ਿੰਗਟਨ ਵਿੱਚ ਲੋਕਾਂ ਦੇ ਘਰ ਰਹਿਣ ਦੇ ਆਦੇਸ਼:
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਨਿਊਯਾਰਕ ਤੋਂ ਬਾਅਦ, ਯੂਐਸ ਦੀ ਰਾਜਧਾਨੀ ਵਿੱਚ ਵਾਸ਼ਿੰਗਟਨ ਵਿੱਚ ਹਰ ਇੱਕ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ। ਅਮਰੀਕਾ ਵਿੱਚ 1 ਲੱਖ 64 ਹਜ਼ਾਰ 266 ਲੋਕ ਸੰਕਰਮਿਤ ਹਨ ਤੇ 3170 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ‘ਚ ਸਭ ਤੋਂ ਵੱਧ ਸੰਕਰਮਿਤ ਕੇਸ ਅਮਰੀਕਾ ‘ਚ ਹਨ।
ਚੀਨ ਵਿੱਚ ਹੁਣ ਤੱਕ 3305 ਮੌਤਾਂ:
ਚੀਨ ਵਿੱਚ 48 ਵਿਅਕਤੀਆਂ ਵਿੱਚ ਕੋਰੋਨਾਵਾਇਰਸ ਸੰਕਰਮਿਤ ਦੀ ਪੁਸ਼ਟੀ ਹੋਈ ਹੈ। ਦੇਸ਼ ‘ਚ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 3,305 ਹੋ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ ਚੀਨੀ ਖੇਤਰ 'ਤੇ ਕੋਵਿਡ-19 ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਜੋ ਘਰੇਲੂ ਪੱਧਰ ‘ਤੇ ਫੈਲਿਆ ਹੋਵੇ। ਵਿਦੇਸ਼ ਤੋਂ ਸੰਕਰਮਿਤ ਦੇ 48 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੀਨ ‘ਚ ਸੰਕਰਮਣ ਦੇ ਕੁਲ 81,518 ਕੇਸ ਹਨ।
ਇਟਲੀ ‘ਚ ਲੌਕਡਾਊਨ 12 ਅਪ੍ਰੈਲ ਤੱਕ ਵਧਿਆ:
ਇਟਲੀ ਨੇ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਲਈ ਅਪ੍ਰੈਲ ਦੇ ਮੱਧ ਤੱਕ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਜਿiਸੇਪ ਕੌਂਟੇ ਨੇ ਸੋਮਵਾਰ ਨੂੰ ਕਿਹਾ ਕਿ ਬੰਦ ਵਿੱਚ ਢਿੱਲ ਹੌਲੀ-ਹੌਲੀ ਕੀਤੀ ਜਾਵੇਗੀ। ਇਟਲੀ ਵਿੱਚ ਸੰਕਰਮਣ ਦੇ 1 ਲੱਖ 1739 ਕੇਸ ਹਨ। ਦੇਸ਼ ਵਿੱਚ ਹੁਣ ਤੱਕ 11 ਹਜ਼ਾਰ 591 ਮੌਤਾਂ ਹੋ ਚੁੱਕੀਆਂ ਹਨ।
ਇਰਾਨ ‘ਚ ਹੁਣ ਤਕ 2757 ਮੌਤਾਂ:
ਇਰਾਨ ‘ਚ ਐਤਵਾਰ ਨੂੰ ਕੋਰੋਨਾਵਾਇਰਸ ਕਾਰਨ 123 ਮੌਤਾਂ ਹੋਈਆਂ। ਇਸ ਦੇ ਨਾਲ, ਦੇਸ਼ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2757 ਹੋ ਗਈ ਹੈ। ਇਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਕੀਨੌਸ਼ ਜਹਾਨਪੁਰ ਨੇ ਐਤਵਾਰ ਨੂੰ ਕਿਹਾ ਕਿ ਸ਼ਨੀਵਾਰ ਤੋਂ ਕੇਸਾਂ ਦੀ ਕੁੱਲ ਗਿਣਤੀ 41495 ਹੋ ਗਈ ਹੈ। ਹੁਣ ਤੱਕ 12,391 ਮਰੀਜ਼ ਠੀਕ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਹੈ।
ਸਪੇਨ ਵਿੱਚ 7716 ਲੋਕਾਂ ਦੀ ਮੌਤ:
ਦੇਸ਼ ਵਿੱਚ ਹੁਣ ਤੱਕ 7 ਹਜ਼ਾਰ 716 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ 87 ਹਜ਼ਾਰ ਤੋਂ ਵੱਧ ਸੰਕਰਮਿਤ ਹਨ। ਲੌਕਡਾਊਨ ਨੂੰ ਸਪੇਨ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।
ਫਰਾਂਸ ‘ਚ 3024 ਲੋਕਾਂ ਦੀ ਮੌਤ:
ਫਰਾਂਸ ‘ਚ ਕੋਰੋਨਾ ਤੋਂ ਮਰਨ ਵਾਲੇ ਲੋਕਾਂ ਦੀ ਗਿਣਤੀ ਕੁੱਲ 3024 ਹੋ ਗਈ। ਇਸ ਸਮੇਂ 19,000 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 4,632 ਲੋਕ ਆਈਸੀਯੂ ਵਿੱਚ ਹਨ। ਦੇਸ਼ ਵਿੱਚ 44 ਹਜ਼ਾਰ ਤੋਂ ਵੱਧ ਸੰਕਰਮਿਤ ਲੋਕ ਹਨ।
ਪਾਕਿਸਤਾਨ ਵਿੱਚ ਇੱਕ ਦਿਨ ਵਿੱਚ 7 ਲੋਕਾਂ ਦੀ ਮੌਤ:
ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਕਾਰਨ ਇੱਕ ਦਿਨ ਵਿੱਚ ਸੱਤ ਲੋਕਾਂ ਦੀ ਮੌਤ ਤੋਂ ਬਾਅਦ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ। ਇਸ ਦੇ ਨਾਲ ਹੀ ਦੇਸ਼ ‘ਚ ਹੁਣ ਤਕ ਕੁਲ 1777 ਵਿਅਕਤੀ ਕੋਵਿਡ-19 ਨਾਲ ਸੰਕਰਮਿਤ ਪਾਏ ਗਏ ਹਨ।
ਦੱਖਣੀ ਅਫਰੀਕਾ ‘ਚ 1,280 ਕੇਸ:
ਦੱਖਣੀ ਅਫਰੀਕਾ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1,280 ਹੋ ਗਈ ਹੈ। ਇਹ ਜਾਣਕਾਰੀ ਸਿਹਤ ਮੰਤਰੀ ਜਵੇਲ ਮੈਕੀਜ਼ ਨੇ ਦਿੱਤੀ। ਇਸ ਵੇਲੇ 21 ਦਿਨਾਂ ਲਈ ਰਾਸ਼ਟਰੀ ਲੌਕਡਾਊਨ ਦਾ ਐਲਾਨ ਵੀ ਕੀਤਾ ਗਿਆ ਹੈ।
ਜਰਮਨੀ ਦੀ ਚਾਂਸਲਰ ਮਰਕੇਲ ਸੰਕਰਮਿਤ ਨਹੀਂ:
ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਤੀਜੀ ਵਾਰ ਪੁਸ਼ਟੀ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਜਾਂਚ ਵਿੱਚ ਸੰਕਰਮਿਤ ਨਹੀਂ ਹੈ। ਉਨ੍ਹਾਂ ਦੇ ਬੁਲਾਰੇ ਸਟੀਫਨ ਸੀਬਰਟ ਨੇ ਇਹ ਜਾਣਕਾਰੀ ਦਿੱਤੀ। ਅਗਲੇ ਕੁਝ ਦਿਨਾਂ ਲਈ ਮਰਕੇਲ ਆਪਣੀ ਕੁਆਰੰਟੀਨ ਤੋਂ ਸਾਰੇ ਸਰਕਾਰੀ ਕੰਮ ਵੇਖੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement