(Source: ECI/ABP News/ABP Majha)
Coronavirus: ਭਾਰਤ ਦੇ ਹਾਲਾਤਾਂ 'ਤੇ WHO ਨੇ ਵੀ ਜਤਾਇਆ ਫਿਕਰ, ਕਿਹਾ- 'ਦਿਲ ਤੋੜਨ ਵਾਲੀ ਸਥਿਤੀ'
ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸੁਨਾਮੀ ਆ ਗਈ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਸਪਤਾਲਾਂ 'ਚ ਬਿਸਤਰੇ ਅਤੇ ਆਕਸੀਜਨ ਦੀ ਘਾਟ ਕਾਰਨ ਮਰੀਜ਼ ਮਰ ਰਹੇ ਹਨ। ਹੁਣ ਭਾਰਤ ਦੀ ਮੌਜੂਦਾ ਸਥਿਤੀ 'ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਬਿਆਨ ਆਇਆ ਹੈ। ਡਬਲਯੂਐਚਓ ਦੇ ਚੀਫ ਟੇਡਰੋਸ ਅਡਾਨੋਮ ਗੈਬਰੈਅਸਿਸ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਇੱਥੇ ਹਾਲਾਤ ਦਿਲ ਤੋੜਨ ਵਾਲੇ ਹਨ।
Coronavirus: ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸੁਨਾਮੀ ਆ ਗਈ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਸਪਤਾਲਾਂ 'ਚ ਬਿਸਤਰੇ ਅਤੇ ਆਕਸੀਜਨ ਦੀ ਘਾਟ ਕਾਰਨ ਮਰੀਜ਼ ਮਰ ਰਹੇ ਹਨ। ਹੁਣ ਭਾਰਤ ਦੀ ਮੌਜੂਦਾ ਸਥਿਤੀ 'ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਬਿਆਨ ਆਇਆ ਹੈ। ਡਬਲਯੂਐਚਓ ਦੇ ਚੀਫ ਟੇਡਰੋਸ ਅਡਾਨੋਮ ਗੈਬਰੈਅਸਿਸ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਇੱਥੇ ਹਾਲਾਤ ਦਿਲ ਤੋੜਨ ਵਾਲੇ ਹਨ।
ਟੇਡਰੋਸ ਨੇ ਕਿਹਾ ਹੈ ਕਿ ਭਾਰਤ ਵਿੱਚ ਸਥਿਤੀ ਹੁਣ ਬਹੁਤ ਨਾਜ਼ੁਕ ਹੋ ਗਈ ਹੈ। ਅਸੀਂ ਕਿਸੇ ਸਥਿਤੀ ਲਈ ਕਹਿੰਦੇ ਹਾਂ ਕਿ ਇਹ ਦਿਲ ਤੋੜਨ ਵਾਲੀ ਹੈ, ਪਰ ਭਾਰਤ 'ਚ ਸਥਿਤੀ ਅੱਜ ਇਸ ਤੋਂ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਅਜੇ ਵੀ ਕੋਰੋਨਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪਰ ਭਾਰਤ ਦੀ ਸਥਿਤੀ ਦਿਲ ਦਹਿਲਾ ਦੇਣ ਵਾਲੀ ਹੈ।”
ਇਸ ਦੇ ਨਾਲ ਹੀ, ਦ੍ਰੋਸ ਅਡਾਨੋਮ ਗੈਬਰੈਅਸਿਸ ਨੇ ਭਾਰਤ 'ਚ ਕੋਰਨਾਵਾਇਰਸ ਦੇ ਤਾਜ਼ਾ ਵਧ ਰਹੇ ਮਾਮਲਿਆਂ 'ਤੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਬਹੁਤ ਸਾਰੀਆਂ ਆਕਸੀਜਨ ਮਸ਼ੀਨਾਂ ਸਮੇਤ ਭਾਰਤ 'ਚ ਮਹੱਤਵਪੂਰਣ ਸਮੱਗਰੀ ਦੀ ਸਪਲਾਈ ਕੀਤੀ ਹੈ। ਗੈਬਰੈਅਸਿਸ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਹਾਂਮਾਰੀ ਵਿਸ਼ਵ ਪੱਧਰ 'ਤੇ ਲਗਾਤਾਰ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਡਬਲਯੂਐਚਓ ਨੇ ਸੰਕਟ ਨਾਲ ਨਜਿੱਠਣ ਲਈ ਭਾਰਤ ਦੀ ਸਹਾਇਤਾ ਲਈ 2 ਹਜ਼ਾਰ ਤੋਂ ਵੱਧ ਕਰਮੀ ਤਾਇਨਾਤ ਕੀਤੇ ਹਨ ਅਤੇ ਉਹ ਟੀਕਾਕਰਨ ਸਮੇਤ ਵੱਖ ਵੱਖ ਕੋਸ਼ਿਸ਼ਾਂ ਵਿੱਚ ਅਧਿਕਾਰੀਆਂ ਦੀ ਮਦਦ ਕਰ ਰਿਹਾ ਹੈ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/