ਪੜਚੋਲ ਕਰੋ
Advertisement
ਨੀਰਵ ਮੋਦੀ ਨੂੰ ਕੋਰਟ ਦਾ ਵੱਡਾ ਝਟਕਾ, ਜ਼ਬਤ ਹੋਵੇਗੀ 1400 ਕਰੋੜ ਦੀ ਜਾਇਦਾਦ
ਪੰਜਾਬ ਨੈਸ਼ਨਲ ਬੈਂਕ ‘ਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਤੋਂ ਬਾਅਦ ਫਰਾਰ ਹੋਏ ਕਾਰੋਬਾਰੀ ਨੀਰਵ ਮੋਦੀ ਨੂੰ ਪੀਐਮਐਲਏ ਦੀ ਵਿਸ਼ੇਸ਼ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਪੀਐਮਐਲਏ ਕੋਰਟ ਨੇ ਸਰਕਾਰ ਨੂੰ ਮਨੀ ਲਾਂਡਰਿੰਗ ਦੇ ਕੇਸ ਤਹਿਤ ਨੀਰਵ ਮੋਦੀ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਆਰਡਰ 'ਆਰਥਿਕ ਅਪਰਾਧੀ ਭਗੌੜਾ ਐਕਟ' ਤਹਿਤ ਦਿੱਤਾ ਗਿਆ ਹੈ।
ਮੁੰਬਈ: ਪੰਜਾਬ ਨੈਸ਼ਨਲ ਬੈਂਕ ‘ਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਤੋਂ ਬਾਅਦ ਫਰਾਰ ਹੋਏ ਕਾਰੋਬਾਰੀ ਨੀਰਵ ਮੋਦੀ ਨੂੰ ਪੀਐਮਐਲਏ ਦੀ ਵਿਸ਼ੇਸ਼ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਪੀਐਮਐਲਏ ਕੋਰਟ ਨੇ ਸਰਕਾਰ ਨੂੰ ਮਨੀ ਲਾਂਡਰਿੰਗ ਦੇ ਕੇਸ ਤਹਿਤ ਨੀਰਵ ਮੋਦੀ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਆਰਡਰ 'ਆਰਥਿਕ ਅਪਰਾਧੀ ਭਗੌੜਾ ਐਕਟ' ਤਹਿਤ ਦਿੱਤਾ ਗਿਆ ਹੈ।
ਨੀਰਵ ਮੋਦੀ ਦੀ ਜਾਇਦਾਦ ਬਾਰੇ ਅਦਾਲਤ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਨੀਰਵ ਮੋਦੀ ਦੀ ਮੁੰਬਈ, ਦਿੱਲੀ, ਜੈਪੁਰ, ਅਲੀਬਾਗ, ਸੂਰਤ ਵਿੱਚ ਜਾਇਦਾਦ ਹੈ। ਤਕਰੀਬਨ 1400 ਕਰੋੜ ਦੀ ਜਾਇਦਾਦ ‘ਤੇ ਭਾਰਤ ਸਰਕਾਰ ਦਾ ਅਧਿਕਾਰ ਹੋਵੇਗਾ।
ਨੀਰਵ ਮੋਦੀ ਦੇ ਮੁੰਬਈ ਦੇ ਵਰਲੀ ਵਿੱਚ ਸਮੁੰਦਰ ਮਹਿਲ ਨਾਮਕ ਇੱਕ ਇਮਾਰਤ ਵਿੱਚ ਛੇ ਅਪਾਰਟਮੈਂਟ ਹਨ। ਹਰੇਕ ਅਪਾਰਟਮੈਂਟ ਦੀ ਕੀਮਤ ਲਗਭਗ 100 ਕਰੋੜ ਹੈ। ਇਸ ਅਪਾਰਟਮੈਂਟ ‘ਚ ਨੀਰਵ ਮੋਦੀ ਫਰਾਰ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਇਨ੍ਹਾਂ ਅਪਾਰਟਮੈਂਟਸ ‘ਚ ਰਹਿੰਦਾ ਸੀ। ਨੀਰਵ ਮੋਦੀ ਕੋਲ ਕਰੋੜਾਂ ਰੁਪਏ ਦੇ ਗਹਿਣੇ ਅਤੇ ਵੱਡੀ ਰਕਮ ਸੀ ਜੋ ਜ਼ਬਤ ਕਰ ਲਈ ਜਾਵੇਗੀ।
ਨਸ਼ੇੜੀ ਨੇ ਆਪਣੇ ਹੀ ਘਰ ਨੂੰ ਲਾਈ ਅੱਗ, ਪਤਨੀ ਤੇ 3 ਸਾਲਾਂ ਬੱਚੀ ਸੜ ਕੇ ਸੁਆਹ
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਦਾਲਤ ਵਿੱਚ ਨੀਰਵ ਮੋਦੀ ਦੀ ਜਾਇਦਾਦ ਬਾਰੇ ਦਿੱਤੀ ਜਾਣਕਾਰੀ ਅਨੁਸਾਰ, ‘ਮੁੰਬਈ ਦੀ ਸੈਸ਼ਨ ਕੋਰਟ ਦੇ ਨੇੜੇ ਕਾਲਾਘੋੜਾ ਖੇਤਰ ਵਿੱਚ ਨੀਰਵ ਮੋਦੀ ਦੇ 3500 ਵਰਗ ਫੁੱਟ ਰਿਦਮ ਹਾਊਸ ਦੇ ਨਾਮ ‘ਤੇ ਇੱਕ ਵੱਡਾ ਸੰਗੀਤ ਸਟੋਰ ਹੈ। ਬ੍ਰੈਚ ਕੈਂਡੀ ਰੋਡ ਨੇੜੇ ਦੱਖਣੀ ਮੁੰਬਈ ‘ਚ ਪੇਡਰ ਰੋਡ 'ਤੇ ਜਾਇਦਾਦ ਦੀ ਇਕ ਉੱਚੀ ਇਮਾਰਤ ‘ਚ ਇਕ ਫਲੈਟ ਹੈ ਜੋ ਜ਼ਬਤ ਕਰ ਲਿਆ ਜਾਵੇਗਾ। ਮੁੰਬਈ ਦੇ ਓਪੇਰਾ ਹਾਊਸ ਵਿੱਚ 3 ਫਲੈਟ ਹਨ।
ਇਸ ਤਰ੍ਹਾਂ ਪਹਿਲੀ ਵਾਰ ਅਮਰੀਕਾ ਪਹੁੰਚੇ ਸੀ Google ਦੇ CEO ਸੁੰਦਰ ਪਿਚਈ, ਜਹਾਜ਼ ਲਈ ਪਿਤਾ ਨੇ ਖਰਚ ਕੀਤੀ ਸੀ ਇੱਕ ਸਾਲ ਦੀ ਤਨਖਾਹ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਭਾਰਤ ਵਿੱਚ ਮੌਜੂਦ ਨੀਰਵ ਮੋਦੀ ਦੀ ਸਾਰੀ ਜਾਇਦਾਦ ‘ਤੇ ਹੁਣ ਭਾਰਤ ਸਰਕਾਰ ਦਾ ਕਬਜ਼ਾ ਹੋਵੇਗਾ।
ਇਨ੍ਹਾਂ ਸ਼ਹਿਰਾਂ ਵਿੱਚ ਨੀਰਵ ਮੋਦੀ ਦੇ ਨਾਮ ‘ਤੇ ਲਗਜ਼ਰੀ ਮਕਾਨ, ਫਲੈਟ, ਕਰੋੜਾਂ ਦੇ ਅਪਾਰਟਮੈਂਟ, ਆਲੀਸ਼ਾਨ ਦਫਤਰ ਅਤੇ ਕਈ ਪਲਾਟ ਸ਼ਾਮਲ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement