ਪੜਚੋਲ ਕਰੋ
(Source: ECI/ABP News)
ਵੱਡਾ ਖੁਲਾਸਾ: ਡੀਐਸਪੀ ਦਵਿੰਦਰ ਸਿੰਘ ਹਿਜ਼ਬੁਲ ਮੁਜਾਹਿਦੀਨ ਤੋਂ ਲੈਂਦਾ ਸੀ ਮੋਟੀ ਤਨਖਾਹ, ਸਾਬਕਾ ਵਿਧਾਇਕ ਕਰਦਾ ਸੀ ਮਦਦ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੂੰ ਆਪਣੀ ਕਾਰ 'ਚ ਲਿਜਾਂਦੇ ਫੜੇ ਗਏ ਸਾਬਕਾ ਡੀਐਸਪੀ ਦਵਿੰਦਰ ਸਿੰਘ ਦੇ ਮਾਮਲੇ ਵਿੱਚ ਅਹਿਮ ਖੁਲਾਸੇ ਹੋਏ ਹਨ। ਐਨਆਈਏ ਨੇ ਆਪਣੀ ਜਾਂਚ 'ਚ ਦਾਅਵਾ ਕੀਤਾ ਹੈ ਕਿ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਸਈਦ ਨਵੀਦ, ਜੋ ਇਸ ਮਹੀਨੇ ਦੇ ਸ਼ੁਰੂ 'ਚ ਦਵਿੰਦਰ ਸਿੰਘ ਨਾਲ ਫੜਿਆ ਗਿਆ ਸੀ, ਹਾਲ ਹੀ 'ਚ ਭੰਗ ਹੋਈ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਆਜ਼ਾਦ ਵਿਧਾਇਕ ਦੇ ਸੰਪਰਕ 'ਚ ਸੀ।
![ਵੱਡਾ ਖੁਲਾਸਾ: ਡੀਐਸਪੀ ਦਵਿੰਦਰ ਸਿੰਘ ਹਿਜ਼ਬੁਲ ਮੁਜਾਹਿਦੀਨ ਤੋਂ ਲੈਂਦਾ ਸੀ ਮੋਟੀ ਤਨਖਾਹ, ਸਾਬਕਾ ਵਿਧਾਇਕ ਕਰਦਾ ਸੀ ਮਦਦ Davinder Singh was on Hizb-ul-Mujahideen payroll, transported terrorists for money: Investigators ਵੱਡਾ ਖੁਲਾਸਾ: ਡੀਐਸਪੀ ਦਵਿੰਦਰ ਸਿੰਘ ਹਿਜ਼ਬੁਲ ਮੁਜਾਹਿਦੀਨ ਤੋਂ ਲੈਂਦਾ ਸੀ ਮੋਟੀ ਤਨਖਾਹ, ਸਾਬਕਾ ਵਿਧਾਇਕ ਕਰਦਾ ਸੀ ਮਦਦ](https://static.abplive.com/wp-content/uploads/sites/5/2020/01/14120308/dsp-davinder-singh-1.jpg?impolicy=abp_cdn&imwidth=1200&height=675)
ਮਨਵੀਰ ਕੌਰ ਰੰਧਾਵਾ
ਨਵੀਂ ਦਿੱਲੀ/ਚੰਡੀਗੜ੍ਹ: ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੂੰ ਆਪਣੀ ਕਾਰ 'ਚ ਲਿਜਾਂਦੇ ਫੜੇ ਗਏ ਸਾਬਕਾ ਡੀਐਸਪੀ ਦਵਿੰਦਰ ਸਿੰਘ ਦੇ ਮਾਮਲੇ ਵਿੱਚ ਅਹਿਮ ਖੁਲਾਸੇ ਹੋਏ ਹਨ। ਐਨਆਈਏ ਨੇ ਆਪਣੀ ਜਾਂਚ 'ਚ ਦਾਅਵਾ ਕੀਤਾ ਹੈ ਕਿ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਸਈਦ ਨਵੀਦ, ਜੋ ਇਸ ਮਹੀਨੇ ਦੇ ਸ਼ੁਰੂ 'ਚ ਦਵਿੰਦਰ ਸਿੰਘ ਨਾਲ ਫੜਿਆ ਗਿਆ ਸੀ, ਹਾਲ ਹੀ 'ਚ ਭੰਗ ਹੋਈ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਆਜ਼ਾਦ ਵਿਧਾਇਕ ਦੇ ਸੰਪਰਕ 'ਚ ਸੀ।
ਨਵੀਦ ਇਸ ਸਮੇਂ ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ 'ਚ ਹੈ। ਸਾਬਕਾ ਡੀਐਸਪੀ ਨਾਲ ਗ੍ਰਿਫ਼ਤਾਰ ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੇ ਪੁਲਿਸ ਨੂੰ ਵੱਡਾ ਖੁਲਾਸਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅੱਤਵਾਦੀ ਨਵੀਦ ਮੁਸ਼ਤਾਕ ਨੇ ਪੁਲਿਸ ਪੁੱਛਗਿੱਛ 'ਚ ਕਬੂਲ ਕੀਤਾ ਕਿ ਇੱਕ ਸਾਬਕਾ ਵਿਧਾਇਕ ਉਸ ਦੀ ਮਦਦ ਕਰ ਰਿਹਾ ਸੀ। ਦੱਸ ਦੇਈਏ ਕਿ ਹਿਜ਼ਬੁਲ ਅੱਤਵਾਦੀਆਂ 'ਤੇ 10 ਲੱਖ ਦਾ ਇਨਾਮ ਸੀ।
ਅੱਤਵਾਦੀ ਨਵੀਦ ਨੇ ਕਿਹਾ ਕਿ ਇਸ ਸਾਬਕਾ ਵਿਧਾਇਕ ਦੇ ਜ਼ਰੀਏ ਉਹ ਉੱਤਰੀ ਕਸ਼ਮੀਰ 'ਚ ਆਪਣਾ ਨੈੱਟਵਰਕ ਬਣਾਉਣ 'ਚ ਰੁੱਝੇ ਹੋਏ ਸੀ। ਅੱਤਵਾਦੀ ਨਵੀਦ ਮੁਸ਼ਤਾਕ, ਹਿਜ਼ਬੁਲ ਅੱਤਵਾਦੀ ਆਰਿਫ ਤੇ ਲਸ਼ਕਰ ਦਾ ਓਵਰਗਰਾਉਂਡ ਵਰਕਰ (ਓਜੀਡਬਲਯੂ) ਇਰਫਾਨ ਮੀਰ 11 ਜਨਵਰੀ ਨੂੰ ਕਸ਼ਮੀਰ ਤੋਂ ਜੰਮੂ ਜਾ ਰਹੀ ਇੱਕ ਕਾਰ 'ਚ ਸਾਬਕਾ ਡੀਐਸਪੀ ਦਵਿੰਦਰ ਸਿੰਘ ਦੇ ਨਾਲ ਫੜੇ ਗਏ ਸੀ।
ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਐਨਆਈਏ ਦੀ ਟੀਮ ਸੋਮਵਾਰ ਨੂੰ ਏਅਰਪੋਰਟ ਦੇ ਦਵਿੰਦਰ ਦੇ ਘਰ ਤੇ ਦਫ਼ਤਰ ਵੀ ਗਈ ਸੀ।" ਦਵਿੰਦਰ ਨੂੰ ਕੁਲਗਾਮ 'ਚ ਨਵੀਦ ਤੇ ਦੋ ਹਿਜ਼ਬੁਲ ਅੱਤਵਾਦੀ ਰਫੀ ਅਹਿਮਦ ਤੇ ਇਰਫਾਨ ਮੀਰ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨੋਂ ਜੰਮੂ ਜਾ ਰਹੇ ਸੀ। ਦਵਿੰਦਰ 'ਤੇ ਜੰਮੂ ਵਿੱਚ ਹਿਜ਼ਬੁਲ ਕਮਾਂਡਰ ਦੀ ਮਦਦ ਕਰਨ ਦਾ ਦੋਸ਼ ਹੈ।
ਐਨਆਈਏ ਜਾਂਚ ਵਿੱਚ ਸਿੰਘ ਦੇ ਨੈਟਵਰਕ, ਮੀਰ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣਾ ਵੀ ਸ਼ਾਮਲ ਹੈ। ਮੰਨਿਆ ਜਾਂਦਾ ਹੈ ਕਿ ਮੀਰ ਦਵਿੰਦਰ ਤੇ ਹਿਜ਼ਬੁਲ ਕਮਾਂਡਰ ਦੇ ਵਿਚਕਾਰ ਸਬੰਧ ਬਣਾਉਣ ਵਾਲੀ ਕੜੀ ਸੀ। ਮੀਰ ਵੀ ਕਈ ਵਾਰ ਪਾਕਿਸਤਾਨ ਦਾ ਦੌਰਾ ਕਰਨ ਜਾ ਰਿਹਾ ਹੈ। ਦਵਿੰਦਰ 'ਤੇ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ, ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਦਵਿੰਦਰ ਦੀਆਂ ਕਈ ਥਾਵਾਂ 'ਤੇ ਜਾਇਦਾਦ ਦਾ ਪਤਾ ਵੀ ਲਗਾਇਆ ਗਿਆ ਹੈ। ਸ਼ੱਕ ਹੈ ਕਿ ਉਸਨੇ ਇਹ ਜਾਇਦਾਦ ਭ੍ਰਿਸ਼ਟਾਚਾਰ ਤੋਂ ਹਾਸਲ ਪੈਸਿਆਂ ਨਾਲ ਖਰੀਦੀ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਉਸ ਰਸਤੇ ਦੀ ਜਾਂਚ ਕਰ ਰਹੇ ਹਾਂ ਜੋ ਉਨ੍ਹਾਂ ਨੂੰ ਪਾਕਿਸਤਾਨ ਪਹੁੰਚਣ ਲਈ ਲੈਣਾ ਸੀ। ਦਵਿੰਦਰ ਨੇ ਇਸ ਕੰਮ ਲਈ 20 ਲੱਖ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਉਸ ਨੂੰ ਪੂਰੀ ਰਕਮ ਨਹੀਂ ਦਿੱਤੀ ਗਈ। '' ਜਾਂਚ ਦੌਰਾਨ, ਜਾਣਕਾਰੀ ਮਿਲੀ ਹੈ ਕਿ ਪਿਛਲੇ ਸਾਲ ਨਾਵੇਦ ਨੂੰ ਜੰਮੂ ਲਿਜਾਇਆ ਗਿਆ ਸੀ ਤੇ ਸਰਦੀਆਂ ਦੌਰਾਨ ਰਹਿਣ ਲਈ ਥਾਂ ਦਿੱਤੀ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)