ਪੜਚੋਲ ਕਰੋ
Advertisement
ਕਰਜ਼ੇ ਦੀਆਂ ਕਿਸ਼ਤਾਂ 'ਚ ਮਿਲੇਗੀ ਰਾਹਤ, 3 ਮਹੀਨੇ ਤੱਕ ਵਧ ਸਕਦਾ ਮੋਰੇਟੋਰੀਅਮ ਪੀਰੀਅਡ
ਰਿਜ਼ਰਵ ਬੈਂਕ ਆਫ਼ ਇੰਡੀਆ (RBI) ਕਰਜ਼ੇ ਦੀ ਮੁੜ ਅਦਾਇਗੀ ‘ਤੇ ਰੋਕ ਨੂੰ ਅਗਲੇ ਤਿੰਨ ਮਹੀਨੇ ਲਈ 31 ਮਈ ਤੱਕ ਵਧਾ ਸਕਦਾ ਹੈ। ਇਸ ਤੋਂ ਪਹਿਲਾਂ, ਮਾਰਚ ਵਿੱਚ ਹੀ ਆਰਬੀਆਈ ਨੇ 1 ਮਾਰਚ ਤੋਂ 31 ਮਈ, 2020 ਤੱਕ ਸਾਰੇ ਮਿਆਦ ਦੇ ਕਰਜ਼ਿਆਂ ਦੀ ਅਦਾਇਗੀ 'ਤੇ ਤਿੰਨ ਮਹੀਨਿਆਂ ਦੀ ਮਿਆਦ ਦਿੱਤੀ ਸੀ।
ਮੁੰਬਈ: ਸਟੇਟ ਬੈਂਕ ਆਫ਼ ਇੰਡੀਆ (SBI) ਦੀ ਇੱਕ ਖੋਜ ਰਿਪੋਰਟ ‘ਚ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਕਰਜ਼ੇ ਦੀ ਮੁੜ ਅਦਾਇਗੀ ‘ਤੇ ਰੋਕ ਨੂੰ ਅਗਲੇ ਤਿੰਨ ਮਹੀਨੇ ਲਈ 31 ਮਈ ਤੱਕ ਵਧਾ ਸਕਦਾ ਹੈ। ਇਸ ਤੋਂ ਪਹਿਲਾਂ, ਮਾਰਚ ਵਿੱਚ ਹੀ ਆਰਬੀਆਈ ਨੇ 1 ਮਾਰਚ ਤੋਂ 31 ਮਈ, 2020 ਤੱਕ ਸਾਰੇ ਮਿਆਦ ਦੇ ਕਰਜ਼ਿਆਂ ਦੀ ਅਦਾਇਗੀ 'ਤੇ ਤਿੰਨ ਮਹੀਨਿਆਂ ਦੀ ਮਿਆਦ ਦਿੱਤੀ ਸੀ।
ਐਸਬੀਆਈ ਦੀ ਖੋਜ ਰਿਪੋਰਟ ਈਕੋਰੈਪ ਅਨੁਸਾਰ, "ਤਾਲਾਬੰਦੀ 31 ਮਈ ਤੱਕ ਵਧਣ ਦੇ ਨਾਲ ਅਸੀਂ ਆਰਬੀਆਈ ਤੋਂ ਕਰਜ਼ੇ ਦੀ ਮੁੜ ਅਦਾਇਗੀ ਨੂੰ ਹੋਰ ਤਿੰਨ ਮਹੀਨਿਆਂ ਲਈ ਵਧਾਉਣ ਦੀ ਉਮੀਦ ਕਰਦੇ ਹਾਂ।" ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਰਜ਼ੇ ਦੇ ਤਿੰਨ ਹੋਰ ਮਹੀਨਿਆਂ ਲਈ ਮੁਲਤਵੀ ਹੋਣ ਨਾਲ ਕੰਪਨੀਆਂ ਨੂੰ 31 ਅਗਸਤ, 2020 ਤੱਕ ਭੁਗਤਾਨ ਕਰਨ ਦੀ ਲੋੜ ਨਹੀਂ ਪਵੇਗੀ।
Viral Video: ਹੈਦਰਾਬਾਦ ‘ਚ ਤੇਂਦੁਏ ਨੇ ਕੀਤਾ ਵਿਅਕਤੀ ‘ਤੇ ਹਮਲਾ, ਕੁੱਤਿਆ ਤੋਂ ਡਰ ਕੇ ਭੱਜਿਆ
ਬੈਂਕ ਦੀ ਬੈਠਕ ਵਿੱਚ ਵੀ ਚੁੱਕਿਆ ਗਿਆ ਸੀ ਇਹ ਮੁੱਦਾ:
ਆਰਬੀਆਈ, ਬੈਂਕਾਂ, ਐਨਬੀਐਫਸੀਜ਼ ਤੇ ਐਮਐਫਆਈਜ਼ ਨਾਲ ਹਾਲ ਹੀ ‘ਚ ਹੋਈ ਬੈਠਕ ‘ਚ ਫਰਮਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਕਰਜ਼ਾ ਮੁਲਤਵੀ ਕਰਨ ਨੂੰ 3 ਮਹੀਨਿਆਂ ਤੱਕ ਵਧਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਆਈਬੀਆਈ ਮੋਰਾਟੋਰੀਅਮ ਪੀਰੀਅਡ ਵਧਾ ਸਕਦੀ ਹੈ। ਰੇਟਿੰਗ ਏਜੰਸੀ ਆਈਸੀਆਰਏ (ICRA) ਦੀ ਇੱਕ ਰਿਪੋਰਟ ਦੇ ਅਨੁਸਾਰ ਲਗਪਗ 328 ਕੰਪਨੀਆਂ ਨੇ ਮੋਰਾਟੋਰੀਅਮ ਪੀਰੀਅਡ ਵਧਾਉਣ ਦੀ ਮੰਗ ਕੀਤੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement