Delhi Court on Sushil Kumar: ਸੁਸ਼ੀਲ ਕੁਮਾਰ ਨੂੰ ਕੋਰਟ ਨੇ ਨਿਆਇਕ ਹਿਰਾਸਤ 'ਚ ਭੇਜਿਆ, ਦਿੱਲੀ ਪੁਲਿਸ ਦੀ ਪਟੀਸ਼ਨ ਠੁਕਰਾਈ
ਛਤਰਸਾਲ ਸਟੇਡੀਅਮ ਵਿਚ ਪਹਿਲਵਾਨ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਵਿਚ ਦਿੱਲੀ ਦੀ ਰੋਹਿਨੀ ਅਦਾਲਤ ਨੇ ਸੁਸ਼ੀਲ ਕੁਮਾਰ ਅਤੇ ਅਜੈ ਬੱਕਰਵਾਲਾ ਨੂੰ 9 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਸੁਸ਼ੀਲ ਨੂੰ ਰੋਹਿਨੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸਦੇ ਰਿਮਾਂਡ ਵਿੱਚ ਤਿੰਨ ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕੀਤੀ। ਪਰ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ।
ਨਵੀਂ ਦਿੱਲੀ: ਛਤਰਸਾਲ ਸਟੇਡੀਅਮ ਵਿਚ ਪਹਿਲਵਾਨ ਸਾਗਰ ਰਾਣਾ ਦੇ ਕਤਲ ਦੇ ਮਾਮਲੇ ਵਿਚ ਦਿੱਲੀ ਦੀ ਰੋਹਿਨੀ ਅਦਾਲਤ ਨੇ ਸੁਸ਼ੀਲ ਕੁਮਾਰ ਅਤੇ ਅਜੈ ਬੱਕਰਵਾਲਾ ਨੂੰ 9 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਸੁਸ਼ੀਲ ਨੂੰ ਰੋਹਿਨੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸਦੇ ਰਿਮਾਂਡ ਵਿੱਚ ਤਿੰਨ ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕੀਤੀ। ਪਰ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਫੈਸਲਾ ਸੁਣਾਇਆ।
ਕੀ ਹੈ ਮਾਮਲਾ?
ਇਲਜ਼ਾਮ ਹੈ ਕਿ ਸੁਸ਼ੀਲ ਕੁਮਾਰ ਅਤੇ ਕੁਝ ਹੋਰ ਪਹਿਲਵਾਨਾਂ ਨੇ 4 ਮਈ ਦੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਕੰਪਲੈਕਸ ਵਿਖੇ ਕਥਿਤ ਤੌਰ 'ਤੇ ਪਹਿਲਵਾਨ ਸਾਗਰ ਰਾਣਾ ਨੂੰ ਕੁੱਟਿਆ ਸੀ, ਜਿਸ ਵਿਚ ਮਗਰੋਂ ਉਸ ਦੀ ਮੌਤ ਹੋ ਗਈ। ਇਸ ਦੌਰਾਨ ਸਾਗਰ ਦੇ ਦੋਸਤ ਸੋਨੂੰ ਅਤੇ ਅਮਿਤ ਕੁਮਾਰ ਜ਼ਖ਼ਮੀ ਹੋ ਗਏ।
ਸੁਸ਼ੀਲ ਕੁਮਾਰ ਵਲੋਂ ਬਹਿਸ ਕਰਦਿਆਂ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਜਿਸ ਘਟਨਾ ਵਿਚ ਸੁਸ਼ੀਲ ਕੁਮਾਰ ਨੂੰ ਦੋਸ਼ੀ ਬਣਾਇਆ ਗਿਆ ਹੈ, ਉਸ ਕੇਸ ਵਿਚ ਐਫਆਈਆਰ ਦਰਜ ਕੀਤੀ ਗਈ ਹੈ, ਨਾ ਤਾਂ ਚਸ਼ਮਦੀਦ ਗਵਾਹਾਂ ਦਾ ਕੋਈ ਬਿਆਨ ਹੈ ਅਤੇ ਨਾ ਹੀ ਇਹ ਲਿਖਿਆ ਹੈ ਕਿ ਕਿਸਨੇ ਗੋਲੀ ਚਲਾਈ। ਵਕੀਲ ਨੇ ਕਿਹਾ ਕਿ ਚਲਾਈਆਂ ਗਈਆਂ ਸਾਰੀਆਂ ਗੋਲੀਆਂ ਹਵਾਈ ਫਾਇਰ ਸੀ ਅਤੇ ਜੇ ਗੋਲੀ ਨਾਲ ਮੌਤ ਨਹੀਂ ਹੋਈ, ਤਾਂ 302 ਦਾ ਕੇਸ ਕਿਵੇਂ ਬਣਾਇਆ ਗਿਆ?