ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਿੱਲੀ ਦੇ ਤੁਗਲਕਾਬਾਦ ਵਿਚ 1500 ਝੁੱਗੀਆਂ ਸੜ ਕੇ ਸੁਆਹ, ਸੈਂਕੜੇ ਲੋਕ ਬੇਘਰ
ਬੀਤੀ ਰਾਤ ਦਿੱਲੀ ਦੇ ਤੁਗਲਕਾਬਾਦ ਖੇਤਰ ਵਿਚ ਅੱਗ ਲੱਗਣ ਦੀ ਵੱਡੀ ਘਟਨਾ ਵਾਪਰੀ। ਅੱਗ ਲੱਗਣ ਕਾਰਨ ਤਕਰੀਬਨ 1500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਸੈਂਕੜੇ ਲੋਕ ਬੇਘਰ ਹੋ ਗਏ।
![ਦਿੱਲੀ ਦੇ ਤੁਗਲਕਾਬਾਦ ਵਿਚ 1500 ਝੁੱਗੀਆਂ ਸੜ ਕੇ ਸੁਆਹ, ਸੈਂਕੜੇ ਲੋਕ ਬੇਘਰ Delhi: Massive fire breaks out at slum in Tughlakabad, 30 fire tenders on spot ਦਿੱਲੀ ਦੇ ਤੁਗਲਕਾਬਾਦ ਵਿਚ 1500 ਝੁੱਗੀਆਂ ਸੜ ਕੇ ਸੁਆਹ, ਸੈਂਕੜੇ ਲੋਕ ਬੇਘਰ](https://static.abplive.com/wp-content/uploads/sites/5/2020/05/26153359/fire-in-delhi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਬੀਤੀ ਰਾਤ ਦਿੱਲੀ ਦੇ ਤੁਗਲਕਾਬਾਦ (Tughlakabad) ਖੇਤਰ ‘ਚ ਭਿਆਨਕ ਅੱਗ ਲੱਗਣ (massive fire) ਦੀ ਘਟਨਾ ਵਾਪਰੀ। ਅੱਗ ਲੱਗਣ ਕਾਰਨ ਤਕਰੀਬਨ 1500 ਝੁੱਗੀਆਂ ਸੜ ਕੇ ਸੁਆਹ (1500 shanties caught fire) ਹੋ ਗਈਆਂ ਅਤੇ ਸੈਂਕੜੇ ਲੋਕ ਬੇਘਰ ਹੋ ਗਏ। ਹਾਲਾਂਕਿ, ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਅੱਗ ਬੁਝਾਊ ਵਿਭਾਗ ਮੁਤਾਬਕ ਅੱਗ ਰਾਤ ਕਰੀਬ 12:50 ਵਜੇ ਲੱਗੀ। ਅੱਗ ਨੂੰ ਵੇਖਦੇ ਹੋਏ 28 ਅੱਗ ਬੁਝਾਊ ਗੱਡੀਆਂ (fire brigade) ਮੌਕੇ ‘ਤੇ ਭੇਜਿਆਂ ਗਈਆਂ, ਪਰ ਦੇਖਦਿਆਂ ਹੀ ਅੱਗ 2 ਏਕੜ ਦੇ ਖੇਤਰ ‘ਚ ਫੈਲ ਗਈ।
ਪੁਲਿਸ ਅਤੇ ਫਾਇਰ ਵਿਭਾਗ ਨੇ ਝੁੱਗੀਆਂ ਵਿੱਚ ਰਹਿੰਦੇ ਸਾਰੇ ਲੋਕਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ। ਦੇਰ ਰਾਤ ਹੋਣ ਕਰਕੇ ਜ਼ਿਆਦਾਤਰ ਲੋਕ ਸੌਂ ਰਹੇ ਸੀ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਤੜਕੇ ਲਗਪਗ 3:40 ਵਜੇ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਸ ਸਮੇਂ ਤਕ ਤਕਰੀਬਨ 1500 ਝੁੱਗੀਆਂ ਸੜ ਗਈਆਂ ਅਤੇ ਸੈਂਕੜੇ ਲੋਕ ਬੇਘਰ ਹੋ ਗਏ। ਇਸ ਵੇਲੇ ਸਰਕਾਰ ਘਾਟੇ ਦਾ ਮੁਲਾਂਕਣ ਕਰ ਰਹੀ ਹੈ।
ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਰਾਜੇਂਦਰ ਪ੍ਰਸਾਦ ਮੀਨਾ ਨੇ ਏਐਨਆਈ ਨੂੰ ਦੱਸਿਆ, “ਸਾਨੂੰ ਰਾਤ ਦੇ ਇੱਕ ਵਜੇ ਅੱਗ ਲੱਗਣ ਦੀ ਖ਼ਬਰ ਮਿਲੀ। ਅੱਗ ‘ਤੇ ਕਾਬੂ ਪਾਉਣ ਲਈ 18-20 ਅੱਗ ਬੁਝਾਊ ਗੱਡੀਆਂ ਨੂੰ ਲਗਾਇਆ ਗਿਆ। ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ।"
ਦੱਖਣੀ ਦਿੱਲੀ ਜ਼ੋਨ ਦੇ ਡਿਪਟੀ ਚੀਫ ਫਾਇਰ ਅਫਸਰ ਐਸਐਸ ਤੁਲੀ ਨੇ ਕਿਹਾ "ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)