(Source: ECI/ABP News)
Punjab News: ਧਿਆਨ ਸਿੰਘ ਮੰਡ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਲਾਹ : ਕਿਹਾ ਨਾਂ ਮੈਨੂੰ ਤੇ ਨਾਂ ਹੀ ਤੁਹਾਨੂੰ ਕੌਮ ਦਾ ਪੂਰਾ ਸਮਰਥਨ, ਇੱਕ ਹੋ ਜਾਨੇ
Dhyan SIngh Mand writes to Giani Harpreet Singh: ਸਰਬੱਤ ਖਾਲਸਾ ਵੱਲੋਂ ਧਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਅਪੀਲ ਕੀਤੀ ਹੈ। ਧਿਆਨ ਸਿੰਘ ਮੰਡ ਨੇ ਗਿਆਨੀ ਹਰਪ੍ਰੀਤ
![Punjab News: ਧਿਆਨ ਸਿੰਘ ਮੰਡ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਲਾਹ : ਕਿਹਾ ਨਾਂ ਮੈਨੂੰ ਤੇ ਨਾਂ ਹੀ ਤੁਹਾਨੂੰ ਕੌਮ ਦਾ ਪੂਰਾ ਸਮਰਥਨ, ਇੱਕ ਹੋ ਜਾਨੇ Dhyan Singh Mand sent a letter to Jathedar Giani Harpreet Singh Punjab News: ਧਿਆਨ ਸਿੰਘ ਮੰਡ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਲਾਹ : ਕਿਹਾ ਨਾਂ ਮੈਨੂੰ ਤੇ ਨਾਂ ਹੀ ਤੁਹਾਨੂੰ ਕੌਮ ਦਾ ਪੂਰਾ ਸਮਰਥਨ, ਇੱਕ ਹੋ ਜਾਨੇ](https://feeds.abplive.com/onecms/images/uploaded-images/2023/06/13/a4457ff9dca4b935c7a88b19b2b878e31686660816481785_original.jpeg?impolicy=abp_cdn&imwidth=1200&height=675)
ਚੰਡੀਗੜ੍ਹ : ਸਰਬੱਤ ਖਾਲਸਾ ਵੱਲੋਂ ਧਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਅਪੀਲ ਕੀਤੀ ਹੈ। ਧਿਆਨ ਸਿੰਘ ਮੰਡ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਕਿ ਅਸੀਂ ਸਾਰੇ ਝਗੜੇ ਖ਼ਤਮ ਕਰਕੇ ਇੱਕ ਹੋ ਜਾਨੇ ਹਾਂ, ਕਿਉਂਕਿ ਨਾ ਤਾਂ ਮੈਨੂੰ (ਧਿਆਨ ਸਿੰਘ ਮੰਡ) ਅਤੇ ਨਾ ਹੀ ਤੁਹਾਨੂੰ (ਗਿਆਨੀ ਹਰਪ੍ਰੀਤ ਸਿੰਘ) ਕੌਮ ਦਾ ਪੂਰਾ ਸਮਰਥਨ ਪ੍ਰਾਪਤ ਹੈ। ਧਿਆਨ ਸਿੰਘ ਮੰਡ ਨੇ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਜਾਰੀ ਕਰਕੇ ਆਖੀ ਹੈ। ਧਿਆਨ ਸਿੰਘ ਮੰਡ ਨੇ ਇੱਕ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ, ਮੈਨੂੰ ਸਰਬੱਤ ਖਾਲਸ ਵੱਲੋਂ ਸੇਵਾ ਦਿੱਤੀ ਗਈ ਹੈ ਅਤੇ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਬਣਾਇਆ ਹੈ। ਅੱਜ ਸਮਾਂ ਹੈ ਕਿ ਸਾਨੂੰ ਮਿਲ ਕੇ ਕੌਮ ਦੇ ਲਈ ਕੰਮ ਕਰਨ ਦੀ ਜ਼ਰੂਰਤ ਹੈ।
ਧਿਆਨ ਸਿੰਘ ਮੰਡ ਨੇ ਅੱਗੇ ਲਿਖਿਆ ਕਿ ਅੱਜ ਸਾਨੂੰ ਆਪਣੀਆਂ ਗਲਤੀਆਂ ‘ਤੇ ਮੰਥਨ ਕਰਨਾ ਚਾਹੀਦਾ ਹੈ। ਕਿਉਂਕਿ ਨਾ ਤਾਂ ਮੈਨੂੰ ਅਤੇ ਨਾ ਹੀ ਤੁਹਾਨੂੰ ਕੌਮ ਦਾ ਪੂਰਾ ਸਮਰਥਨ ਮਿਲਿਆ ਹੈ। ਜਥੇਦਾਰ ਮੰਡ ਨੇ ਕਿਹਾ ਕਿ ਮੈਂ ਦਿਲੋਂ ਚਾਹੁੰਦਾ ਹਾਂ ਕਿ ਸਮੁੱਚੀ ਕੌਮ ਦੋ ਧੜਿਆਂ ਤੋਂ ਪਿੱਛੇ ਹੱਟ ਇੱਕ ਹੋਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ। ਮੰਡ ਨੇ ਆਪਣਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ 6 ਜੂਨ ਵਾਲਾ ਸੰਦੇਸ਼ ਯਾਦ ਕਰਵਾਉਂਦੇ ਹੋਏ ਕਿਹਾ ਕਿ ਮੇਰਾ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਮ ਸੰਦੇਸ਼ ਵੀ ਇੱਕੋ ਸੀ। ਅਜਿਹੇ ਵਿੱਚ ਸਾਨੂੰ ਸਾਰੇ ਮੱਤ ਭੇਦ ਮਿਟਾ ਕੇ ਕੌਮ ਦੇ ਦੁਸ਼ਮਣਾਂ ਖਿਲਾਫ਼ ਮਿਲ ਕੇ ਲੜਾਈ ਲੜਨੀ ਚਾਹੀਦੀ ਹੈ।
ਧਿਆਨ ਸਿੰਘ ਮੰਡ ਨੇ ਕਿਹਾ ਕਿ ਮੈਂ ਉਮੀਦ ਕਰਦਾ ਹੈ ਕਿ ਜੋਂ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਭੇਜਿਆ ਹੈ ਇਸ ਦਾ ਹਾਂ ਪੱਖੀ ਹੁੰਗਾਰਾ ਮਿਲੇਗਾ। ਉਹਨਾਂ ਕਿਹਾ ਕਿ ਜੇ ਹਾਂ ਪੱਖੀ ਹੁੰਗਾਰਾ ਹੋਇਆ ਤਾਂ ਸਾਡੀ ਕੌਮ ਲਈ ਇੱਕ ਸੁਨਿਹਰਾ ਦਿਨ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)