ਪੜਚੋਲ ਕਰੋ

18 ਵਲਾਇਤੀ ਸਮਗਲਰ ਇੰਟਰਪੋਲ ਦੇ ਰਾਡਾਰ 'ਤੇ

ABP ਸਾਂਝਾ ਦੀ ਇਨਵੈਸਟੀਗੇਸ਼ਨ ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਪੰਜਾਬ ਦੇ ਹਾਈ ਪ੍ਰੋਫਾਈਲ ਡਰੱਗ ਮਾਮਲੇ ਵਿੱਚ 18 ਵਲਾਇਤੀ ਸਮਗਲਰਾਂ ਦੇ ਨਾਂ ਤੇ ਜਾਇਦਾਦਾਂ ਦੀ ਖਬਰ ਨਸ਼ਰ ਕਰਨ ਤੋਂ ਬਾਅਦ 'ਏਬੀਪੀ ਸਾਂਝਾ' ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ, ਤਾਂ ਖੁਲਾਸਾ ਹੋਇਆ ਕਿ ਇਨ੍ਹਾਂ 18 ਵਲਾਇਤੀਆਂ ਵਿੱਚੋਂ ਕੁਝ ਨਾਂ ਇੰਟਰਪੋਲ ਦੀ ਲਿਸਟ 'ਤੇ ਵੀ ਹਨ। 18 ਐਨਆਰਆਈ ਪੰਜਾਬੀਆਂ ਦੇ ਪੰਜਾਬ ਵਿੱਚ ਨਸ਼ਾ ਤਸਕਰੀ ਕਨੈਕਸ਼ਨ ਦੀ ਪੁਸ਼ਟੀ ਤੋਂ ਬਾਅਦ ਪੰਜਾਬ ਪੁਲਿਸ ਨੇ ਇਨ੍ਹਾਂ ਵਿੱਚੋਂ 5 ਵਲਾਇਤੀਆਂ ਦੀ ਜਾਣਕਾਰੀ ਇੰਟਰਪੋਲ ਤੱਕ ਪਹੁੰਚਾਈ। ਇਸ ਤੋਂ ਬਾਅਦ ਇਹ ਪੰਜ NRI ਨਸ਼ਾ ਤਸਕਰੀ ਮਾਮਲੇ ਵਿੱਚ ਇੰਟਰਪੋਲ ਦੀ ਮੋਸਟ ਵਾਂਟੇਡ ਲਿਸਟ ਵਿੱਚ ਹਨ। ਪੰਜੇ ਮੁਲਜ਼ਮਾਂ ਦੀ ਉਮਰ, ਪੰਜਾਬ 'ਚ ਪਤਾ ਤੇ ਇਨ੍ਹਾਂ ਖਿਲਾਫ ਲੱਗੇ ਦੋਸ਼ਾਂ ਸਬੰਧੀ ਜਾਣਕਾਰੀ ਇੰਟਰਪੋਲ ਦੀ ਮੋਸਟ ਵਾਂਟੇਡ ਲਿਸਟ ਵਿੱਚ ਦਰਜ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਰਹਿਣ ਵਾਲੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਖਾਸ ਪਰਮਿੰਦਰ ਸਿੰਘ ਦਿਓਲ ਉਲਫ ਪਿੰਦੀ ਇੰਟਰਪੋਲ ਦੀ ਲਿਸਟ ਵਿੱਚ ਸਿਖਰਲੇ ਨੰਬਰ 'ਤੇ ਹੈ। ਪਿੰਦੀ ਦੇ ਹੋਰ ਸਾਥੀ ਰਣਜੀਤ ਸਿੰਘ ਔਜਲਾ, ਨਿਰੰਕਾਰ ਸਿੰਘ, ਲਹਿੰਬਰ ਸਿੰਘ ਤੇ ਨਾਭਾ ਜੇਲ੍ਹ ਵਿੱਚ ਬੰਦ ਅਨੂਪ ਸਿੰਘ ਕਾਹਲੋਂ ਦੀ ਪਤਨੀ ਰਣਜੀਤ ਕੌਰ ਕਾਹਲੋਂ ਦਾ ਨਾਂ ਹੁਣ ਅੰਤਰਾਸ਼ਟਰੀ ਮੁਲਜ਼ਮਾਂ ਵਿੱਚ ਸ਼ਾਮਲ ਹੈ। ਇੰਟਰਪੋਲ ਦੇ ਰਾਡਾਰ 'ਤੇ NRI 1. ਪਰਮਿੰਦਰ ਸਿੰਘ ਦਿਓਲ ਉਲਫ ਪਿੰਦੀ ਇੰਟਰਪੋਲ 'ਤੇ ਦਿੱਤੀ ਜਾਣਕਾਰੀ ਮੁਤਾਬਕ, ਪਿੰਦੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਖਾਸ ਹਨ। ਪਿੰਦੀ ਖਿਲਾਫ NDPS ਐਕਟ, ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ, ਆਰਮਜ਼ ਐਕਟ ਤੇ ਅਪਰਾਧਿਕ ਸਾਜਿਸ਼ ਕਰਨ ਦੇ ਇਲਜ਼ਾਮ ਹਨ। ਇੰਟਰਪੋਲ 'ਤੇ ਉਪਲਬਧ ਜਾਣਕਾਰੀ ਮੁਤਾਬਕ ਪਿੰਦੀ ਦੀ ਉਮਰ 62 ਸਾਲ ਹੈ। 2. ਰਣਜੀਤ ਸਿੰਘ ਔਜਲਾ ਉਰਫ ਦਾਰਾ ਸਿੰਘ ਇੰਟਰਪੋਲ ਦੀ ਜਾਣਕਾਰੀ ਮੁਤਾਬਕ, ਰਣਜੀਤ ਵਿਦੇਸ਼ ਵਿੱਚ ਨਸ਼ੇ ਦਾ ਲੈਣ ਦੇਣ ਕਰਦਾ ਸੀ। ਇਸ ਦੇ ਨਾਲ ਹੀ ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ ਤੇ ਜਾਅਲੀ ਕਾਗਜ਼ਾਤ ਨੂੰ ਅਸਲੀ ਵਾਂਗ ਵਰਤਣ ਦੇ ਵੀ ਦੋਸ਼ ਹਨ। 3. ਲਹਿੰਬਰ ਸਿੰਘ ਲਹਿੰਬਰ ਖਿਲਾਫ ਨਸ਼ਾ ਤਸਕਰੀ ਸਮੇਤ ਦੋਸ਼ਾਂ ਦੀ ਲਿਸਟ ਬਹੁਤ ਲੰਬੀ ਹੈ। ਇੰਟਰਪੋਲ ਤੋਂ ਮਿਲੀ ਜਾਣਕਾਰੀ ਮੁਤਾਬਕ ਲਹਿੰਬਰ ਦੀ ਉਮਰ 53 ਸਾਲ ਹੈ। ਲਹਿੰਬਰ ਖਿਲਾਫ ਨਸ਼ੇ ਮੰਗਵਾਉਣ ਤੇ ਅੱਗੇ ਸਪਲਾਈ ਕਰਨ ਦੇ ਇਲਜ਼ਾਮ ਹਨ। ਇੰਨਾ ਹੀ ਨਹੀਂ, ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਵੀ ਇਲਜ਼ਾਮ ਹਨ। 4. ਨਿਰੰਕਾਰ ਸਿੰਘ ਢਿੱਲੋਂ ਉਲਫ ਨੌਰੰਗ ਸਿੰਘ ਨੌਰੰਗ ਸਿੰਘ ਖਿਲਾਫ NDPS ਐਕਟ ਸਮੇਤ ਧੋਖਾਧੜੀ, ਚੋਰੀ, ਕਾਗਜ਼ਾਤਾਂ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਇਲਜ਼ਾਮ ਹਨ। 5. ਰਣਜੀਤ ਕੌਰ ਕਾਹਲੋਂ ਅਨੂਪ ਸਿੰਘ ਕਾਹਲੋਂ ਦੀ ਪਤਨੀ ਰਣਜੀਤ ਕੌਰ ਕਾਹਲੋਂ ਖਿਲਾਫ ਵੀ NDPS ਐਕਟ ਸਮੇਤ ਧੋਖਾਧੜੀ, ਚੋਰੀ, ਕਾਗਜ਼ਾਤਾਂ ਨਾਲ ਛੇੜਛਾੜ, ਜਾਅਲੀ ਕਾਗਜ਼ਾਂ ਨੂੰ ਅਸਲ ਦੱਸ ਕਰ ਵਰਤਣਾ ਤੇ ਅਪਰਾਧਿਕ ਸਾਜਿਸ਼ ਦੇ ਵੀ ਇਲਜ਼ਾਮ ਹਨ।

ਟਾਪ ਹੈਡਲਾਈਨ

 MLA Arrested : ਰੇਪ ਮਾਮਲੇ 'ਚ ਇਹ ਵਿਧਾਇਕ ਗ੍ਰਿਫ਼ਤਾਰ, ਏਅਰਪੋਰਟ 'ਤੇ ਹੀ ਪੁਲਿਸ ਨੇ ਦਬੋਚਿਆ
 MLA Arrested : ਰੇਪ ਮਾਮਲੇ 'ਚ ਇਹ ਵਿਧਾਇਕ ਗ੍ਰਿਫ਼ਤਾਰ, ਏਅਰਪੋਰਟ 'ਤੇ ਹੀ ਪੁਲਿਸ ਨੇ ਦਬੋਚਿਆ
Parvinder Singh Jhotta ਦੀ ਅੰਤਿਮ ਅਰਦਾਸ ਦਾ ਬਦਲਿਆ ਸਥਾਨ , 15 ਨਵੰਬਰ ਨੂੰ ਹੋਵੇਗੀ ਅੰਤਿਮ ਅਰਦਾਸ ,  ਲਗਾਇਆ ਫਲਦਾਰ ਬੂਟਾ 
Parvinder Singh Jhotta ਦੀ ਅੰਤਿਮ ਅਰਦਾਸ ਦਾ ਬਦਲਿਆ ਸਥਾਨ , 15 ਨਵੰਬਰ ਨੂੰ ਹੋਵੇਗੀ ਅੰਤਿਮ ਅਰਦਾਸ ,  ਲਗਾਇਆ ਫਲਦਾਰ ਬੂਟਾ 
Punjab Election 2027:  ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ! ਇਸ ਮਹੀਨੇ 'ਚ ਪੈ ਸਕਦੀਆਂ ਨੇ ਵੋਟਾਂ!
Punjab Election 2027:  ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ! ਇਸ ਮਹੀਨੇ 'ਚ ਪੈ ਸਕਦੀਆਂ ਨੇ ਵੋਟਾਂ!
Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Embed widget