ਪੜਚੋਲ ਕਰੋ
Advertisement
ਸੁਖਪਾਲ ਖਹਿਰਾ ਨੂੰ ਈਡੀ ਵਲੋਂ ਸੰਮਨ ਜਾਰੀ, 17 ਮਾਰਚ ਨੂੰ ਦਿੱਲੀ ਦਫਤਰ ਵਿਖੇ ਹੋਣਾ ਪਵੇਗਾ ਪੇਸ਼
ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਲ 2015 ਦੇ ਡਰੱਗ ਕੇਸ ਵਿੱਚ ਸੰਮਨ ਭੇਜਿਆ ਹੈ। ਈਡੀ ਨੇ ਸੁਖਪਾਲ ਸਿੰਘ ਖਹਿਰਾ ਨੂੰ 17 ਮਾਰਚ ਨੂੰ ਦਿੱਲੀ ਦਫਤਰ ਵਿਖੇ ਤਲਬ ਕੀਤਾ ਹੈ।
ਚੰਡੀਗੜ੍ਹ: ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਲ 2015 ਦੇ ਡਰੱਗ ਕੇਸ ਵਿੱਚ ਸੰਮਨ ਭੇਜਿਆ ਹੈ। ਈਡੀ ਨੇ ਸੁਖਪਾਲ ਸਿੰਘ ਖਹਿਰਾ ਨੂੰ 17 ਮਾਰਚ ਨੂੰ ਦਿੱਲੀ ਦਫਤਰ ਵਿਖੇ ਤਲਬ ਕੀਤਾ ਹੈ। ਇਸ ਦੇ ਨਾਲ ਹੀ ਖਹਿਰਾ ਦਾ ਕਹਿਣਾ ਹੈ ਕਿ ਉਹ ਆਪਣੇ ਵਕੀਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ ਕਿ ਉਹ 17 ਦੀ ਜਾਂਚ 'ਚ ਸ਼ਾਮਲ ਹੋਣਗੇ ਜਾਂ ਨਹੀਂ। ਖਹਿਰਾ ਨੇ ਇਹ ਵੀ ਕਿਹਾ, ਜਾਂਚ 'ਚ ਈਡੀ ਦਾ ਪੂਰਾ ਸਮਰਥਨ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਸੁਖਪਾਲ ਖਹਿਰਾ, ਉਸ ਦੇ ਪੀਏ ਮਨੀਸ਼ ਅਤੇ ਜਵਾਈ ਨੂੰ ਈਡੀ ਦੇ ਦਿੱਲੀ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ। ਦਰਅਸਲ ਸਾਲ 2015 ਦਾ ਡਰੱਗ ਕੇਸ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਖਹਿਰਾ ਨੂੰ ਇਸ ਕੇਸ ਤੋਂ ਰਾਹਤ ਮਿਲੀ ਹੈ। ਈਡੀ ਦੀ ਕਾਰਵਾਈ ਦਾ ਜ਼ਿਕਰ ਕਰਦਿਆਂ, ਖਹਿਰਾ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿੱਚ ਜ਼ੀਰੋ ਆਵਰ ਦੌਰਾਨ 2015 ਦੇ ਡਰੱਗ ਕੇਸ ਬਾਰੇ ਆਪਣੀ ਸਥਿਤੀ ਸਪੱਸ਼ਟ ਕੀਤੀ। ਹੁਣ ਖਹਿਰਾ ਨੂੰ ਈਡੀ ਨੇ 17 ਮਾਰਚ ਨੂੰ ਸੰਮਨ ਜਾਰੀ ਕੀਤਾ ਹੈ।
ਐਤਵਾਰ ਨੂੰ ਹੀ ਖਹਿਰਾ ਨੇ ਚੰਡੀਗੜ੍ਹ ਦੇ ਐਸਐਸਪੀ ਅਤੇ ਕਪੂਰਥਲਾ ਦੇ ਐਸਐਸਪੀ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਵਿਰੁੱਧ ਐਫਆਈਆਰ ਦਰਜ ਕਰਨ ਦੀ ਸ਼ਿਕਾਇਤ ਕੀਤੀ ਸੀ ਜਿਨ੍ਹਾਂ ਪਿਛਲੇ ਹਫ਼ਤੇ ਉਨ੍ਹਾਂ ਦੇ ਨਿਵਾਸ ਸਥਾਨਾਂ ’ਤੇ ਛਾਪੇ ਮਾਰੇ ਸੀ। ਇਹ ਦੱਸਦਿਆਂ ਕਿ ਉਨ੍ਹਾਂ ਦਾ ਇੱਕ ਪੀਐਸਓ ਕੋਵਿਡ ਸਕਾਰਾਤਮਕ ਪਾਇਆ ਗਿਆ, ਖਹਿਰਾ ਨੇ ਈਡੀ ਦੀ ਟੀਮ ‘ਤੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਾਇਆ।
ਖਹਿਰਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ 9 ਮਾਰਚ ਨੂੰ ਈਡੀ ਦੀ ਡਿਪਟੀ ਡਾਇਰੈਕਟਰ ਨੇਹਾ ਯਾਦਵ ਦੀ ਅਗਵਾਈ ਵਿਚ ਟੀਮ ਨੇ ਉਸ ਦੇ ਚੰਡੀਗੜ੍ਹ ਸੈਕਟਰ -5 ਨਿਵਾਸ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਰਾਮਗੜ੍ਹ ਦਾ ਜੱਦੀ ਪਿੰਡ ਅਤੇ ਦਿੱਲੀ ਵਿਚ ਉਸ ਦੇ ਬੇਟੇ ਦੇ ਸਹੁਰੇ ਰਿਹਾਇਸ਼ ਸਵੇਰੇ 8 ਵਜੇ ਰੇਡ ਕੀਤੀ। ਤਕਰੀਬਨ 25-30 ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਉਸ ਦੇ ਘਰ ਦੀਆਂ ਸੈਂਕੜੇ ਚੀਜ਼ਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿਚ ਅਲਮਾਰੀ, ਦਰਾਜ਼, ਸੂਟਕੇਸ ਆਦਿ ਸ਼ਾਮਲ ਹਨ।
ਖਹਿਰਾ ਨੇ ਸ਼ਿਕਾਇਤ ਵਿਚ ਅੱਗੇ ਦੱਸਿਆ ਕਿ ਉਸਦੀ ਚਿੰਤਾ ਉਸ ਵੇਲੇ ਵਧ ਗਈ ਜਦੋਂ ਉਸ ਦੇ ਪੀਐਸਓ ਏਐਸਆਈ ਓਂਕਾਰ ਸਿੰਘ ਦੀ ਕੋਰਨਾ ਟੈਸਟ ਰਿਪੋਰਟ 12 ਮਾਰਚ ਨੂੰ ਪਿੰਡ ਰਾਮਗੜ੍ਹ ਵਿਚ ਉਸ ਦੇ ਜੱਦੀ ਘਰ ਵਿਖੇ ਈਡੀ ਦੇ ਛਾਪੇ ਤੋਂ ਬਾਅਦ ਪੌਜ਼ੇਟਿਵ ਆਈ। ਓਂਕਾਰ ਸਿੰਘ ਉਕਤ ਛਾਪੇਮਾਰੀ ਦੀ ਕਾਰਵਾਈ ਦਾ ਹਿੱਸਾ ਸੀ ਅਤੇ ਉਸ 'ਤੇ ਈਡੀ ਟੀਮ ਨੂੰ ਭੋਜਨ ਪਰੋਸਣ ਦਾ ਕੰਮ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement