(Source: ECI/ABP News/ABP Majha)
10ਵੀਂ ਦੇ ਨਤੀਜੇ ਜਾਰੀ, ਕੋਈ ਵੀ ਨਹੀਂ ਹੋਇਆ ਫੇਲ੍ਹ, ਓਪਨ ਤੇ ਪ੍ਰਾਈਵੇਟ ਦਾਖਲੇ ਵਾਲਿਆਂ ਦਾ ਨਤੀਜਾ ਹੋਲਡ
ਇਸ ਵਾਰ ਨਾ ਕੋਈ ਟੌਪਰ ਐਲਾਨਿਆ ਗਿਆ ਹੈ ਤੇ ਨਾ ਹੀ ਕੋਈ ਵਿਦਿਆਰਥੀ ਅਸਫਲ ਹੋਇਆ ਹੈ। ਨਤੀਜਾ ਸਕੂਲਾਂ ਵੱਲੋਂ ਦਿੱਤੇ ਗਏ ਇਨਟਰਨਲ ਐਸਸਮੈਂਟ ਦੇ ਅਧਾਰ 'ਤੇ ਜਾਰੀ ਕੀਤਾ ਗਿਆ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਸ਼ੁੱਕਰਵਾਰ ਦੁਪਹਿਰ 2:30 ਵਜੇ ਐਲਾਨ ਕਰ ਦਿੱਤਾ ਹੈ। ਇਸ ਵਾਰ ਨਾ ਕੋਈ ਟੌਪਰ ਐਲਾਨਿਆ ਗਿਆ ਹੈ ਤੇ ਨਾ ਹੀ ਕੋਈ ਵਿਦਿਆਰਥੀ ਅਸਫਲ ਹੋਇਆ ਹੈ। ਨਤੀਜਾ ਸਕੂਲਾਂ ਵੱਲੋਂ ਦਿੱਤੇ ਗਏ ਇਨਟਰਨਲ ਐਸਸਮੈਂਟ ਦੇ ਅਧਾਰ 'ਤੇ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਓਪਨ ਤੇ ਪ੍ਰਾਈਵੇਟ ਤੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਨਤੀਜੇ ਰੋਕੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਨਤੀਜੇ ਵੀ ਰੋਕ ਲਏ ਗਏ ਹਨ, ਜਿਨ੍ਹਾਂ ਦੇ ਇਨਟਰਨਲ ਐਸਸਮੈਂਟ ਨੰਬਰ ਬੋਰਡ ਨੂੰ ਪ੍ਰਾਪਤ ਨਹੀਂ ਹੋਏ ਸੀ। ਵਿਦਿਆਰਥੀ https://bseh.org.in 'ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।
ਹਰਿਆਣਾ ਬੋਰਡ ਨੇ ਸੀਬੀਐਸਈ ਦੀ ਤਰਜ ਤੇ 10ਵੀਂ ਕਲਾਸ ਦੇ ਨਤੀਜੇ ਐਲਾਨੇ ਹਨ।ਵੀਰਵਾਰ ਨੂੰ ਦਿਨ ਭਰ ਬੋਰਡ ਵਿਚ ਅਧਿਕਾਰੀਆਂ ਦੀ ਮੀਟਿੰਗ ਚੱਲੀ। ਇਸ ਤੋਂ ਬਾਅਦ ਦੇਰ ਸ਼ਾਮ ਇਹ ਫੈਸਲਾ ਲਿਆ ਗਿਆ। ਇਸ ਵਾਰ ਕੁੱਲ 318373 ਬੱਚਿਆਂ ਨੇ 10ਵੀਂ ਜਮਾਤ 'ਚ ਅਪਲਾਈ ਕੀਤਾ ਸੀ। ਇੱਥੇ 11628 ਬੱਚੇ ਐਸੇ ਸੀ ਜਿਨ੍ਹਾਂ ਦੀ ਕੰਪਾਰਟਮੈਂਟ ਸੀ। ਇਹ ਸਾਰੇ ਪਾਸ ਕੀਤੇ ਗਏ ਹਨ ਅਤੇ ਬੋਰਡ ਵੱਲੋਂ ਅੱਗੇ ਪਰਮੋਟ ਕੀਤੇ ਗਏ ਹਨ।
ਨੰਬਰ ਦੇਣ ਦੀ ਪ੍ਰਕਿਰਿਆ
ਇਸ ਵਾਰ ਬੱਚਿਆਂ ਨੂੰ ਨੰਬਰ ਸਕੂਲਾਂ ਦੇ ਇਨਟਰਨਲ ਐਸਸਮੈਂਟ ਤੇ ਪਰੈਕਟੀਕਲ ਵਿੱਚ ਮਿਲੇ ਨੰਬਰਾਂ ਦੇ ਆਧਾਰ ਤੇ ਦਿੱਤੇ ਗਏ ਹਨ। 20 ਨੰਬਰ ਦੇ ਇਨਟਰਨਲ ਐਸਸਮੈਂਟ ਅਤੇ 20 ਨੰਬਰ ਦੇ ਪ੍ਰੈਕਟੀਕਲ ਸੀ। ਇਸ ਤੋਂ ਇਲਾਵਾ 60 ਨੰਬਰ ਥਊਰੀ ਦੇ ਮੰਨੇ ਗਏ। ਜੇ ਬੱਚਾ ਇਨਟਰਨਲ ਐਸਸਮੈਂਟ ਤੇ ਪ੍ਰੈਕਟੀਕਲ ਵਿੱਚ ਪੂਰੇ ਅੰਕ ਲੈਂਦਾ ਹੈ, ਤਾਂ ਉਸਨੂੰ ਥਊਰੀ ਵਿੱਚ ਵੀ ਪੂਰੇ ਅੰਕ ਪ੍ਰਾਪਤ ਹੋਣਗੇ।
ਓਪਨ ਤੇ ਪ੍ਰਾਈਵੇਟ ਵਾਲਿਆਂ ਦੇ ਨਤੀਜੇ ਹੋਲਡ 'ਤੇ
ਓਪਨ ਤੇ ਪ੍ਰਾਈਵੇਟ ਬੱਚਿਆਂ ਦਾ ਨਤੀਜਾ ਹੋਲਡ ਤੇ ਰੱਖਿਆ ਗਿਆ ਹੈ। ਉਨ੍ਹਾਂ ਬੱਚਿਆਂ ਦੇ ਨਤੀਜਿਆਂ 'ਤੇ ਦਿਨ ਭਰ ਭੰਬਲਭੂਸਾ ਰਿਹਾ ਜਿਨ੍ਹਾਂ ਨੇ ਓਪਨ ਅਤੇ ਪ੍ਰਾਈਵੇਟ ਤੋਂ ਅਪਲਾਈ ਕੀਤਾ ਸੀ। ਸੂਤਰਾਂ ਅਨੁਸਾਰ ਬੋਰਡ ਦੇ ਉੱਚ ਅਧਿਕਾਰੀਆਂ ਨੇ ਸ਼ਾਮ ਨੂੰ ਮੀਟਿੰਗ ਵਿੱਚ ਫੈਸਲਾ ਲਿਆ ਕਿ ਓਪਨ ਅਤੇ ਪ੍ਰਾਈਵੇਟ ਤੋਂ ਬਿਨੈ ਕਰਨ ਵਾਲੇ ਬੱਚਿਆਂ ਦੇ ਨਤੀਜੇ ਅਜੇ ਨਹੀਂ ਆਉਣਗੇ। ਇਸਦੇ ਨਾਲ, ਉਹਨਾਂ ਬੱਚਿਆਂ ਦਾ ਨਤੀਜਾ ਵੀ ਆਯੋਜਿਤ ਕੀਤਾ ਜਾਵੇਗਾ, ਜੋ ਪ੍ਰੈਕਟੀਕਲ ਵਿੱਚ ਗ਼ੈਰਹਾਜ਼ਰ ਸੀ ਜਾਂ ਜਿਨ੍ਹਾਂ ਦਾ ਇਨਟਰਨਲ ਐਸਸਮੈਂਟ ਪ੍ਰਾਪਤ ਨਹੀਂ ਹੋਇਆ ਸੀ। ਰਾਜ ਵਿੱਚ ਅਜਿਹੇ ਲਗਭਗ 40 ਬੱਚੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Education Loan Information:
Calculate Education Loan EMI