ਪੜਚੋਲ ਕਰੋ
Medical college Fees in Punjab: ਫੀਸਾਂ ਦੇਣੀਆਂ ਹੋਈਆਂ ਔਖੀਆਂ, ਪੰਜਾਬ 'ਚ 441 ਵਿਦਿਆਰਥੀਆਂ ਛੱਡੀ ਡਾਕਟਰੀ ਦੀ ਪੜ੍ਹਾਈ
ਗੱਲ ਕਰੀਏ ਪੰਜਾਬ 'ਚ ਮੈਡੀਕਲ ਕਾਲਜਾਂ 'ਚ ਫੀਸਾਂ ਦੀ ਤਾਂ ਇੱਥੇ ਐਮਬੀਬੀਐਸ ਕੋਰਸ ਦੀਆਂ ਮੌਜੂਦਾ ਫੀਸਾਂ 4.40 ਲੱਖ ਰੁਪਏ ਤੋਂ ਵਧ ਕੇ 7.80 ਲੱਖ ਰੁਪਏ ਹੋ ਜਾਣਗੀਆਂ। ਇਸ ਵਾਧੇ ਤੋਂ ਬਾਅਦ ਪ੍ਰਾਈਵੇਟ ਕਾਲਜਾਂ ਵਿੱਚ ਸਰਕਾਰੀ ਕੋਟੇ ਅਧੀਨ ਫੀਸ 18 ਲੱਖ ਰੁਪਏ ਹੋ ਸਕਦੀ ਹੈ, ਜਦੋਂਕਿ ਮੈਨੇਜਮੈਂਟ ਕੋਟੇ ਅਧੀਨ ਫੀਸ 47 ਲੱਖ ਹੋ ਸਕਦੀ ਹੈ, ਜੋ ਇਸ ਵੇਲੇ ਕ੍ਰਮਵਾਰ 13.5 ਤੇ 40.2 ਲੱਖ ਹੈ।
![Medical college Fees in Punjab: ਫੀਸਾਂ ਦੇਣੀਆਂ ਹੋਈਆਂ ਔਖੀਆਂ, ਪੰਜਾਬ 'ਚ 441 ਵਿਦਿਆਰਥੀਆਂ ਛੱਡੀ ਡਾਕਟਰੀ ਦੀ ਪੜ੍ਹਾਈ 441 students drop out of Punjab to study medicine Medical college Fees in Punjab: ਫੀਸਾਂ ਦੇਣੀਆਂ ਹੋਈਆਂ ਔਖੀਆਂ, ਪੰਜਾਬ 'ਚ 441 ਵਿਦਿਆਰਥੀਆਂ ਛੱਡੀ ਡਾਕਟਰੀ ਦੀ ਪੜ੍ਹਾਈ](https://static.abplive.com/wp-content/uploads/sites/5/2020/05/25235959/Mediacal-field.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਮਹਿੰਗੀ ਡਾਕਟਰੀ ਸਿੱਖਿਆ ਕਾਰਨ ਵਿਦਿਆਰਥੀ ਇਸ ਤੋਂ ਪ੍ਰਹੇਜ ਕਰ ਰਹੇ ਹਨ। ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀ ਚੁਣੇ ਜਾਣ ਤੋਂ ਬਾਅਦ ਵੀ ਆਪਣੀਆਂ ਸੀਟਾਂ ਸਰੈਂਡਰ ਕਰ ਰਹੇ ਹਨ। ਮੈਡੀਕਲ ਕਾਲਜਾਂ ਵਿੱਚ ਪਹਿਲੇ ਗੇੜ ਲਈ ਕਾਉਂਲਿੰਗ ਕਰਨ ਤੋਂ ਬਾਅਦ ਐਮਬੀਬੀਐਸ ਦੇ 441 ਵਿਦਿਆਰਥੀਆਂ ਨੇ ਆਪਣੀਆਂ ਸੀਟਾਂ ਸਰੈਂਡਰ ਕੀਤੀਆਂ ਹਨ।
ਹਾਲ ਹੀ ਵਿੱਚ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ ਸੂਬੇ ਦੇ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸ ਦੀਆਂ ਫੀਸਾਂ ਵਿੱਚ 80% ਵਾਧਾ ਕਰਨ ਨੂੰ ਪ੍ਰਵਾਨਗੀ ਦਿੱਤੀ। ਇਸ ਫੈਸਲੇ ਤੋਂ ਬਾਅਦ ਮਾਹਰਾਂ ਨੇ ਕਿਹਾ ਸੀ ਕਿ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਮੈਡੀਕਲ ਫੀਸ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਮੁਤਾਬਕ, ਸਰਕਾਰ 15 ਪ੍ਰਤੀਸ਼ਤ ਤੋਂ ਵੱਧ ਫੀਸਾਂ ਵਿੱਚ ਵਾਧਾ ਨਹੀਂ ਕਰ ਸਕਦੀ।
ਗੱਲ ਕਰੀਏ ਪੰਜਾਬ 'ਚ ਮੈਡੀਕਲ ਕਾਲਜਾਂ 'ਚ ਫੀਸਾਂ ਦੀ ਤਾਂ ਇੱਥੇ ਐਮਬੀਬੀਐਸ ਕੋਰਸ ਦੀਆਂ ਮੌਜੂਦਾ ਫੀਸਾਂ 4.40 ਲੱਖ ਰੁਪਏ ਤੋਂ ਵਧ ਕੇ 7.80 ਲੱਖ ਰੁਪਏ ਹੋ ਜਾਣਗੀਆਂ। ਇਸ ਵਾਧੇ ਤੋਂ ਬਾਅਦ ਪ੍ਰਾਈਵੇਟ ਕਾਲਜਾਂ ਵਿੱਚ ਸਰਕਾਰੀ ਕੋਟੇ ਅਧੀਨ ਫੀਸ 18 ਲੱਖ ਰੁਪਏ ਹੋ ਸਕਦੀ ਹੈ, ਜਦੋਂਕਿ ਮੈਨੇਜਮੈਂਟ ਕੋਟੇ ਅਧੀਨ ਫੀਸ 47 ਲੱਖ ਹੋ ਸਕਦੀ ਹੈ, ਜੋ ਇਸ ਵੇਲੇ ਕ੍ਰਮਵਾਰ 13.5 ਤੇ 40.2 ਲੱਖ ਹੈ।
ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਾਲ 2015 ਵਿੱਚ ਅਤੇ ਨਿੱਜੀ ਮੈਡੀਕਲ ਕਾਲਜਾਂ ਲਈ ਐਮਬੀਬੀਐਸ ਕੋਰਸ ਦੀ ਫੀਸ ਬਾਰੇ ਸੂਚਿਤ ਕੀਤਾ ਗਿਆ ਸੀ। ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਦੀ ਪਾਲਣਾ ਕਰਨ ਤੋਂ ਅਸਮਰੱਥ ਮੈਡੀਕਲ ਕਾਲਜ ਫੀਸਾਂ ਵਿਚ ਵਾਧੇ ਦੀ ਮੰਗ ਕਰ ਰਹੇ ਸੀ।
ਪੰਜਾਬ ਵਿੱਚ 900 ਸੀਟਾਂ
ਹਾਲ ਹੀ ਵਿੱਚ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਕੁੱਲ 250 ਸੀਟਾਂ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਹੁਣ ਐਮਬੀਬੀਐਸ ਦੀਆਂ 900 ਸੀਟਾਂ ਹਨ। ਇਸ ਵੇਲੇ ਤਿੰਨ ਮੈਡੀਕਲ ਕਾਲਜਾਂ ਵਿੱਚ 650 ਸੀਟਾਂ ਹਨ। ਪਟਿਆਲਾ, ਫਰੀਦਕੋਟ ਸਮੇਤ ਅੰਮ੍ਰਿਤਸਰ ਵਿੱਚ ਸਰਕਾਰੀ ਮੈਡੀਕਲ ਕਾਲਜ ਹਨ। ਇਸ ਦੇ ਨਾਲ ਹੀ ਮੁਹਾਲੀ ਵਿੱਚ ਜਲਦ ਹੀ ਇੱਕ ਨਵਾਂ ਮੈਡੀਕਲ ਕਾਲਜ ਖੁੱਲ੍ਹਣ ਜਾ ਰਿਹਾ ਹੈ।
ਉਧਰ ਇਸ ਮਾਮਲੇ 'ਤੇ ਸਿਆਸੀ ਬਿਆਨ ਵੀ ਸਾਹਮਣੇ ਆਏ ਹਨ ਜਿਸ 'ਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਨਿਸ਼ਾਨਾ ਬਣਾਇਆ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਵਿਦਿਆਰਥੀ ਮਹਿੰਗੀਆਂ ਫੀਸਾਂ ਕਾਰਨ ਡਾਕਟਰੀ ਸਿੱਖਿਆ ਤੋਂ ਦੂਰ ਹੋ ਰਹੇ ਹਨ। ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਵਿਦਿਆਰਥੀਆਂ ਨੇ ਮਹਿੰਗੀ ਫੀਸਾਂ ਕਾਰਨ ਸੀਟਾਂ ਛੱਡ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)