Amritsar News : ਤੁਸੀਂ ਵੀ ਕਰ ਰਹੇ ਸਵੈ-ਰੁਜ਼ਗਾਰ ਦੀ ਪਲਾਨਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਹੀ ਸੁਨਹਿਰੀ ਮੌਕਾ, 31 ਦਸੰਬਰ ਤਕ ਭਰੋ ਫਾਰਮ
ਕੀ ਤੁਸੀਂ ਵੀ ਸਵੈ ਰੁਜ਼ਗਾਰ ਦੀ ਪਲਾਨਿੰਗ ਕਰ ਰਹੇ ਹਨ। ਤੁਹਾਡੇ ਲਈ ਚੰਗੀ ਖਬਰ ਹੈ। ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਦਾਖਲਾ ਲੈ ਸ
Amritsar News : ਕੀ ਤੁਸੀਂ ਵੀ ਸਵੈ ਰੁਜ਼ਗਾਰ ਦੀ ਪਲਾਨਿੰਗ ਕਰ ਰਹੇ ਹਨ, ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਦਾਖਲਾ ਲੈ ਸਕਦੇ ਹੋ। ਇਸ ਲਈ ਤੁਸੀਂ ਆਨਲਾਈਨ ਦਾਖਲਾ ਫਾਰਮ ਮਿਤੀ 31 ਦਸੰਬਰ 2022 ਤੱਕ ਭਰ ਸਕਦੇ ਹੋ।
ਇਸ ਸਬੰਧੀ ਹਾਸਲ ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਦਸਵੀਂ/ਬਾਰ੍ਹਵੀਂ ਪਾਸ ਲੜਕੇ ਤੇ ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਨੂੰ ਆਤਮ-ਨਿਰਭਰ ਬਣਾਉਣ ਲਈ ਜਨਵਰੀ-2023 ਤੋਂ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਕੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਗੇ ਜੋ ਕਿ ਉਨ੍ਹਾਂ ਦੇ ਭਵਿੱਖ ਨੂੰ ਵੀ ਬਿਹਤਰ ਬਣਾਉਣਗੇ।
ਇਨ੍ਹਾਂ ਸਰਟੀਫਿਕੇਟ ਕੋਰਸਾਂ ਵਿਚ ਕਈ ਕੋਰਸ ਸ਼ਾਮਿਲ ਹਨ, ਜਿਵੇਂ ਡਰੈਸ ਡਿਜਾਈਨਿੰਗ (ਦਸਵੀਂ ਪਾਸ ਲੜਕੀਆਂ ਵਾਸਤੇ); ਬਿਊਟੀ ਕਲਚਰ (ਦਸਵੀਂ ਪਾਸ ਲੜਕੀਆਂ ਵਾਸਤੇ); ਵੈਬ ਡਿਵੈਲਪਮੈਂਟ (ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ); ਵੈਬ ਡਿਜਾਈਨਿੰਗ (ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ); ਕੰਪਿਊਟਰ ਬੇਸਿਕ ਕੌਨਸਪੈਟ (ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ); ਕਮਿਊਨਿਕੇਸ਼ਨ ਸਕਿਲਜ਼ ਇਨ ਇੰਗਲਿਸ਼ (ਬਾਰ੍ਹਵੀਂ ਪਾਸ ਲੜਕੇ ਤੇ ਲੜਕੀਆਂ ਵਾਸਤੇ); ਟੈਕਸਾਈਲ ਡਿਜਾਈਨਿੰਗ (ਬਾਰ੍ਹਵੀਂ ਪਾਸ ਲੜਕੀਆਂ ਵਾਸਤੇ) ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ, (ਡਾ.) ਅਨੂਪਮ ਕੌਰ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਆਨਲਾਈਨ ਦਾਖਲਾ ਫਾਰਮ ਮਿਤੀ 31 ਦਸੰਬਰ 2022 ਤਕ ਭਰ ਸਕਦੇ ਹਨ।
Patiala News : ਉੱਤਰੀ ਭਾਰਤ 'ਚ ਠੰਢ ਕਹਿਰ, ਬਿਮਾਰੀਆਂ ਤੋਂ ਬਚਾਅ ਲਈ ਸਿਹਤ ਐਡਵਾਈਜ਼ਰੀ ਜਾਰੀ
NIA raids : ਦੇਸ਼ ਦੇ ਵੱਡੇ ਗੈਂਗਸਟਰਾਂ ਖਿਲਾਫ NIA ਦਾ ਐਕਸ਼ਨ, ਹਰਿਆਣਾ-ਪੰਜਾਬ ਅਤੇ ਰਾਜਸਥਾਨ 'ਚ ਛਾਪੇਮਾਰੀ ਜਾਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI