Board Exams: ਹੁਣ ਬੋਰਡ ਦੇ ਪੇਪਰਾਂ 'ਚ ਫੇਲ੍ਹ ਹੋਣ 'ਤੇ ਵੀ ਨਹੀਂ ਰੁਕੇਗੀ ਪੜ੍ਹਾਈ, ਜਾਣੋ ਕੀ ਹੈ ਸਿੱਖਿਆ ਮੰਤਰਾਲੇ ਦੀ ਨਵੀਂ ਯੋਜਨਾ
Board Exam Fail Students: ਬੋਰਡ ਦੀ ਪ੍ਰੀਖਿਆ ਪਾਸ ਨਾਂ ਕਰ ਸਕਣ ਵਾਲੇ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਹੁਣ ਫੇਲ੍ਹ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਦੁਬਾਰਾ ਸਕੂਲ ਵਿੱਚ ਦਾਖਲਾ ਦਿੱਤਾ ਜਾਵੇਗਾ ਅਤੇ ਰੈਗੂਲਰ ਵਿਦਿਆਰਥੀ ਮੰਨਿਆ ਜਾਵੇਗਾ।
Board Exam Fail Students: ਬੋਰਡ ਦੀ ਪ੍ਰੀਖਿਆ ਪਾਸ ਨਾਂ ਕਰ ਸਕਣ ਵਾਲੇ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਹੁਣ ਫੇਲ੍ਹ ਹੋਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਦੁਬਾਰਾ ਸਕੂਲ ਵਿੱਚ ਦਾਖਲਾ ਦਿੱਤਾ ਜਾਵੇਗਾ ਅਤੇ ਰੈਗੂਲਰ ਵਿਦਿਆਰਥੀ ਮੰਨਿਆ ਜਾਵੇਗਾ। ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਉਹ ਰੈਗੂਲਰ ਵਿਦਿਆਰਥੀਆਂ ਵਾਂਗ ਕਲਾਸਾਂ 'ਚ ਹਾਜ਼ਰ ਹੋ ਸਕਣਗੇ। ਸਿੱਖਿਆ ਮੰਤਰਾਲਾ ਇਸ 'ਤੇ ਵਿਚਾਰ ਕਰ ਰਿਹਾ ਹੈ। ਇਸ ਨਾਲ ਫੇਲ੍ਹ ਹੋਣ ਤੋਂ ਬਾਅਦ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਉਮੀਦ ਹੈ।
ਕੀ ਹੈ ਯੋਜਨਾ
ਮੀਡੀਆ ਰਿਪੋਰਟਾਂ ਮੁਤਾਬਕ ਸਿੱਖਿਆ ਮੰਤਰਾਲਾ ਜਲਦੀ ਹੀ ਇਸ ਸਬੰਧੀ ਨਿਯਮ ਲਿਆ ਸਕਦਾ ਹੈ ਅਤੇ ਇਹ ਨਿਯਮ ਸਾਰੇ ਸੂਬਿਆਂ ਲਈ ਹੋਵੇਗਾ। ਇਸ ਤਹਿਤ 10ਵੀਂ ਜਾਂ 12ਵੀਂ ਜਮਾਤ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਰੈਗੂਲਰ ਵਿਦਿਆਰਥੀਆਂ ਵਾਂਗ ਹੀ ਸਕੂਲ ਵਿੱਚ ਦਾਖ਼ਲਾ ਮਿਲੇਗਾ ਅਤੇ ਉਨ੍ਹਾਂ ਨੂੰ ਸਾਬਕਾ ਵਿਦਿਆਰਥੀ ਵਾਂਗ ਨਹੀਂ ਸਗੋਂ ਇੱਕ ਆਮ ਵਿਦਿਆਰਥੀ ਵਾਂਗ ਸਹੂਲਤਾਂ ਮਿਲਣਗੀਆਂ।
ਮੁੜ ਮੌਕਾ ਮਿਲੇਗਾ
ਇਸ ਪ੍ਰਣਾਲੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜਦੋਂ ਇਹ ਵਿਦਿਆਰਥੀ ਅਗਲੇ ਸਾਲ ਇਮਤਿਹਾਨ ਪਾਸ ਕਰਨਗੇ ਤਾਂ ਉਨ੍ਹਾਂ ਦੇ ਸਰਟੀਫਿਕੇਟ 'ਤੇ ਕਿਤੇ ਵੀ ਇਹ ਨਹੀਂ ਲਿਖਿਆ ਹੋਵੇਗਾ ਕਿ ਉਨ੍ਹਾਂ ਨੇ ਦੂਜੀ ਕੋਸ਼ਿਸ਼ 'ਚ ਪ੍ਰੀਖਿਆ ਪਾਸ ਕੀਤੀ ਹੈ ਜਾਂ ਉਹ ਇੱਕ ਸਾਲ ਫੇਲ੍ਹ ਹੋ ਗਏ ਸਨ। ਇਸ ਨਾਲ ਫੇਲ੍ਹ ਹੋਣ ਤੋਂ ਬਾਅਦ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਉਮੀਦ ਹੈ।
12 ਤੱਕ ਰੱਖੀ ਜਾਵੇਗੀ ਨਿਗਰਾਨੀ
ਸਿੱਖਿਆ ਮੰਤਰਾਲੇ ਦੀ ਯੋਜਨਾ ਹੈ ਕਿ ਜਦੋਂ ਕੋਈ ਵਿਦਿਆਰਥੀ ਸਕੂਲ 'ਚ ਦਾਖਲਾ ਲੈਂਦਾ ਹੈ ਤਾਂ 12ਵੀਂ ਤੱਕ ਉਸ 'ਤੇ ਨਜ਼ਰ ਰੱਖੀ ਜਾਵੇ। ਇਹ ਦੇਖਣਾ ਹੋਵੇਗਾ ਕਿ, ਕੀ ਉਹ ਆਪਣੀ ਪੜ੍ਹਾਈ ਅੱਧ ਵਿਚਾਲੇ ਤਾਂ ਨਹੀਂ ਛੱਡ ਰਿਹਾ ਹੈ। ਹਾਲਾਂਕਿ, ਜੋ ਵਿਦਿਆਰਥੀ ਫੇਲ੍ਹ ਹੋਣ ਤੋਂ ਬਾਅਦ ਰੈਗੂਲਰ ਵਿਦਿਆਰਥੀਆਂ ਵਜੋਂ ਸਕੂਲ ਨਹੀਂ ਆਉਣਾ ਚਾਹੁੰਦੇ, ਉਹ ਓਪਨ ਸਕੂਲ ਵਰਗੇ ਵਿਕਲਪ ਵੀ ਚੁਣ ਸਕਦੇ ਹਨ।
ਇਸ ਫੈਸਲੇ ਪਿੱਛੇ ਕੀ ਹੈ ਕਾਰਨ ?
ਸਿੱਖਿਆ ਮੰਤਰਾਲੇ ਮੁਤਾਬਕ ਹਰ ਸਾਲ ਲਗਭਗ 46 ਲੱਖ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਵਿੱਚ ਫੇਲ੍ਹ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਬਹੁਤੇ ਪੜ੍ਹਾਈ ਛੱਡ ਦਿੰਦੇ ਹਨ। ਰਿਪੋਰਟ ਮੁਤਾਬਕ ਸਾਲ 2022 ਵਿੱਚ ਫੇਲ੍ਹ ਹੋਏ ਵਿਦਿਆਰਥੀਆਂ ਵਿੱਚੋਂ 55 ਫੀਸਦੀ ਨੇ ਕਿਤੇ ਵੀ ਦਾਖਲਾ ਨਹੀਂ ਲਿਆ। ਇਨ੍ਹਾਂ ਵਿਦਿਆਰਥੀਆਂ ਨੇ ਜਾਂ ਤਾਂ ਪੜ੍ਹਾਈ ਛੱਡ ਦਿੱਤੀ ਜਾਂ ਫਿਰ ਕਿਸੇ ਹੋਰ ਕੰਮ ਵਿੱਚ ਲੱਗ ਗਏ।
Education Loan Information:
Calculate Education Loan EMI