(Source: ECI/ABP News/ABP Majha)
CBSE Exam 2021: ਇਹ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਮਿਲਣਗੇ ਐਡਮਿਟ ਕਾਰਡ, ਪੜ੍ਹੋ ਪੂਰੀ ਡਿਟੇਲ
ਸੀਬੀਐਸਈ ਬੋਰਡ ਦੇ ਮੁਤਾਬਕ ਪ੍ਰੀ ਬੋਰਡ ਐਗਜ਼ਾਮ 'ਚ ਵਿਦਿਆਰਥੀਆਂ ਨੂੰ ਪਾਸ ਹੋਣਾ ਜ਼ਰੂਰੀ ਹੋਵੇਗਾ। ਇਹ ਪ੍ਰੀਖਿਆ ਪਾਸ ਹੋਣ 'ਤੇ ਹੀ ਵਿਦਿਆਰਥੀਆਂ ਨੂੰ ਬੋਰਡ ਦੀ ਸਾਲਾਨਾ ਪ੍ਰੀਖਿਆ ਦਾ ਦਾਖਲਾ ਪੱਤਰ ਮਿਲ ਸਕੇਗਾ।
CBSE 10th 12th Board Exam 2021: CBSE ਦੇ ਸਕੂਲਾਂ 'ਚ ਇਸ ਵਾਰ ਦੋ ਵਾਰ ਪ੍ਰੀ-ਬੋਰਡ ਪ੍ਰੀਖਿਆ ਆਯੋਜਿਤ ਕਰਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਤੋਂ ਬਾਅਦ ਮਾਰਚ 'ਚ ਵੀ ਕਰਵਾਈਆਂ ਜਾਣਗੀਆਂ। ਜੋ ਵਿਦਿਆਰਥੀ ਜਨਵਰੀ 'ਚ ਹੋਣ ਵਾਲੀਆਂ ਸੀਬੀਐਸਈ ਪ੍ਰੀ ਬੋਰਡ ਟੈਸਟ 'ਚ ਸ਼ਾਮਲ ਨਹੀਂ ਹੋ ਸਕਣਗੇ। ਉਹ ਮਾਰਚ 'ਚ ਹੋਣ ਵਾਲੇ ਪ੍ਰੀ ਬੋਰਡ ਟੈਸਟ 'ਚ ਸ਼ਾਮਲ ਹੋਣਗੇ।
ਸੀਬੀਐਸਈ ਬੋਰਡ ਦੇ ਮੁਤਾਬਕ ਪ੍ਰੀ ਬੋਰਡ ਐਗਜ਼ਾਮ 'ਚ ਵਿਦਿਆਰਥੀਆਂ ਨੂੰ ਪਾਸ ਹੋਣਾ ਜ਼ਰੂਰੀ ਹੋਵੇਗਾ। ਇਹ ਪ੍ਰੀਖਿਆ ਪਾਸ ਹੋਣ 'ਤੇ ਹੀ ਵਿਦਿਆਰਥੀਆਂ ਨੂੰ ਬੋਰਡ ਦੀ ਸਾਲਾਨਾ ਪ੍ਰੀਖਿਆ ਦਾ ਦਾਖਲਾ ਪੱਤਰ ਮਿਲ ਸਕੇਗਾ। ਸੀਬੀਐਸਈ ਦੀ ਬੋਰਡ ਪ੍ਰੀਖਿਆ 'ਚ ਸ਼ਾਮਲ ਹੋਣ ਜਾ ਰਹੇ ਸਾਰੇ ਵਿਦਿਆਰਥੀ ਜ਼ਰੂਰੀ ਤੌਰ 'ਤੇ ਪ੍ਰੀ ਬੋਰਡ ਪ੍ਰੀਖਿਆ 'ਚ ਸ਼ਾਮਲ ਹੋਣ ਤੇ ਪ੍ਰੀਖਿਆ ਪਾਸ ਕਰਨ। ਇਸ ਕਾਰਨ ਸਕੂਲ 'ਚ ਦੋ ਵਾਰ ਪ੍ਰੀ ਬੋਰਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਬੰਦ ਪਏ ਸਾਰੇ ਸਕੂਲ ਜਨਵਰੀ, 2021 ਤੋਂ ਖੁੱਲ ਗਏ ਹਨ। ਕੁਝ ਸਕੂਲਾਂ ਟਚ ਚਾਰ ਜਨਵਰੀ ਤੋਂ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਈਆਂ ਹਨ। ਕੁਝ ਸਕੂਲ ਜਨਵਰੀ ਦੇ ਦੂਜੇ ਤੇ ਤੀਜੇ ਹਫ਼ਤੇ 'ਚ ਪ੍ਰੀ-ਬੋਰਡ ਪ੍ਰੀਖਿਆਵਾਂ ਆਯੋਜਿਤ ਕਰਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਨ੍ਹਾਂ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜਰੀ ਘੱਟ ਹੈ। ਕੁਝ ਸਕੂਲਾਂ 'ਚ ਪ੍ਰੀ-ਬੋਰਡ ਟੈਸਟ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਕਾਫੀ ਘੱਟ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI