CBSE Result 2025: ਛੇਤੀ ਆਉਣਗੇ CBSE ਦੇ ਨਤੀਜੇ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ RESULT
CBSE 10th Result 2025: CBSE ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਬਹੁਤ ਜਲਦੀ ਐਲਾਨੇ ਜਾਣਗੇ। ਜਿਸ ਨੂੰ ਵਿਦਿਆਰਥੀ ਅਧਿਕਾਰਤ ਸਾਈਟ 'ਤੇ ਦੇਖ ਸਕਣਗੇ।

CBSE 10th Result 2025: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 15 ਫਰਵਰੀ ਤੋਂ 18 ਮਾਰਚ 2025 ਤੱਕ 10ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਕਰਵਾਈਆਂ ਹਨ। ਇਸ ਸਾਲ ਲਗਭਗ 24.12 ਲੱਖ ਵਿਦਿਆਰਥੀਆਂ ਨੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਹਿੱਸਾ ਲਿਆ ਸੀ। ਹੁਣ ਸਾਰੇ ਵਿਦਿਆਰਥੀ ਨਤੀਜੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤਾਂ ਤੁਸੀਂ ਆਪਣਾ ਨਤੀਜਾ ਦੇਖਣ ਲਈ ਇਨ੍ਹਾਂ ਸਟੈਪਸ ਨੂੰ ਫੋਲੋ ਕਰੋ।
ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਾਂ ਸੀਬੀਐਸਈ ਜਲਦੀ ਹੀ 10ਵੀਂ ਬੋਰਡ ਦੇ ਨਤੀਜੇ ਐਲਾਨ ਸਕਦਾ ਹੈ। ਉਮੀਦ ਹੈ ਕਿ ਨਤੀਜਾ 10 ਤੋਂ 15 ਮਈ 2025 ਦੇ ਵਿਚਕਾਰ ਜਾਰੀ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਵੀ ਬੋਰਡ ਨੇ 13 ਮਈ ਨੂੰ ਨਤੀਜੇ ਐਲਾਨੇ ਸਨ, ਇਸ ਲਈ ਇਸ ਵਾਰ ਵੀ ਨਤੀਜੇ ਉਸੇ ਸਮੇਂ ਆਉਣ ਦੀ ਉਮੀਦ ਹੈ।
CBSE Board 10th Result 2025 ਸਿਰਫ਼ ਔਨਲਾਈਨ ਜਾਰੀ ਕੀਤਾ ਜਾਵੇਗਾ। ਵਿਦਿਆਰਥੀ ਆਪਣੇ ਨਤੀਜੇ CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਦੇਖ ਸਕਣਗੇ। ਇਸ ਤੋਂ ਇਲਾਵਾ, RESULT DigiLocker ਐਪ ਅਤੇ ਪੋਰਟਲ results.digilocker.gov.in ਜਾਂ SMS ਰਾਹੀਂ ਵੀ ਦੇਖ ਸਕਣਗੇ।
CBSE 10th Result 2025: ਕੰਪਾਰਟਮੈਂਟ/ਅਪਰੂਵਮੈਂਟ ਪ੍ਰੀਖਿਆ ਲਈ ਅਰਜ਼ੀ
ਜੇਕਰ ਕੋਈ ਵਿਦਿਆਰਥੀ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ੍ਹ ਹੋ ਜਾਂਦਾ ਹੈ ਜਾਂ ਆਪਣੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਕੰਪਾਰਟਮੈਂਟ/ਅਪਰੂਵਮੈਂਟ ਲਈ ਅਰਜ਼ੀ ਦੇ ਸਕਦਾ ਹੈ। ਇਸ ਪ੍ਰੀਖਿਆ ਰਾਹੀਂ ਵਿਦਿਆਰਥੀ ਜਿਸ ਵਿਸ਼ੇ ਵਿੱਚ ਫੇਲ੍ਹ ਹੋਏ ਹਨ, ਉਸ ਦੀ ਦੁਬਾਰਾ ਪ੍ਰੀਖਿਆ ਦੇ ਸਕਦੇ ਹਨ।
CBSE 10th Result 2025: ਇਦਾਂ ਚੈੱਕ ਕਰੋ ਆਪਣੇ ਨਤੀਜੇ
ਸਟੈੱਪ 1: ਵਿਦਿਆਰਥੀ ਪਹਿਲਾਂ CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਣ।
ਸਟੈੱਪ 2: ਇਸ ਤੋਂ ਬਾਅਦ ਹੋਮਪੇਜ 'ਤੇ ਦਿੱਤੇ ਗਏ CBSE 10th Result 2025 ਲਿੰਕ 'ਤੇ ਕਲਿੱਕ ਕਰਨ।
ਸਟੈੱਪ 3: ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ।
ਸਟੈੱਪ 4: ਇਸ ਤੋਂ ਬਾਅਦ ਰੋਲ ਨੰਬਰ ਅਤੇ ਸਕੂਲ ਕੋਡ ਦਰਜ ਕਰਕੇ ਸਬਮਿਟ ਕਰੋ।
ਸਟੈੱਪ 5: ਹੁਣ ਤੁਹਾਡੀ ਮਾਰਕਸ਼ੀਟ ਸਕ੍ਰੀਨ 'ਤੇ ਨਜ਼ਰ ਆ ਜਾਵੇਗੀ
ਸਟੈੱਪ 6: ਫਿਰ ਵਿਦਿਆਰਥੀ ਮਾਰਕਸ਼ੀਟ ਡਾਊਨਲੋਡ ਕਰਕੇ ਇਸਦਾ ਪ੍ਰਿੰਟ ਆਊਟ ਵੀ ਲੈ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI




















