(Source: ECI/ABP News)
CBSE Board ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ, ਨਤੀਜਿਆਂ ਲਈ ਡਿਜੀਲੌਕਰ ਐਕਸੈਸ ਕੋਡ ਹੋਏ ਜਾਰੀ
CBSE Board Result 2024: ਸੀਬੀਐਸਈ ਵਿਦਿਆਰਥੀ ਆਪਣੇ ਬੋਰਡ ਨਤੀਜੇ 2024 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਿਚਾਲੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ
![CBSE Board ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ, ਨਤੀਜਿਆਂ ਲਈ ਡਿਜੀਲੌਕਰ ਐਕਸੈਸ ਕੋਡ ਹੋਏ ਜਾਰੀ CBSE Board Result 2024 Class 10th, 12th results shortly DigiLocker codes out details inside CBSE Board ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ, ਨਤੀਜਿਆਂ ਲਈ ਡਿਜੀਲੌਕਰ ਐਕਸੈਸ ਕੋਡ ਹੋਏ ਜਾਰੀ](https://feeds.abplive.com/onecms/images/uploaded-images/2024/05/06/b4edad6247efcc3d6205ef7e5e8555ab1714965194027709_original.jpg?impolicy=abp_cdn&imwidth=1200&height=675)
CBSE Board Result 2024: ਸੀਬੀਐਸਈ ਵਿਦਿਆਰਥੀ ਆਪਣੇ ਬੋਰਡ ਨਤੀਜੇ 2024 ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਿਚਾਲੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸਕੂਲਾਂ ਨਾਲ ਡਿਜੀਲੌਕਰ ਐਕਸੈਸ ਕੋਡ ਸਾਂਝੇ ਕੀਤੇ ਹਨ। ਇਸ ਸਬੰਧੀ ਅਧਿਕਾਰਤ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 10ਵੀਂ, 12ਵੀਂ ਜਮਾਤ ਦੇ ਨਤੀਜੇ “ਜਲਦੀ” ਘੋਸ਼ਿਤ ਕੀਤੇ ਜਾਣਗੇ। ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਨੋਟਿਸ ਦੀ ਜਾਂਚ ਕਰ ਸਕਦੇ ਹਨ।
DigiLocker ਇੱਕ ਅਜਿਹਾ ਪਲੇਟਫਾਰਮ ਹੈ, ਜਿਸਦਾ ਇਸਤੇਮਾਲ ਕੇਂਦਰੀ ਬੋਰਡਾਂ ਵਿਦਿਆਰਥੀਆਂ ਨੂੰ ਮਾਰਕ ਸ਼ੀਟਾਂ ਅਤੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਪ੍ਰਦਾਨ ਕਰਦਾ ਹੈ।
ਐਕਸੈਸ ਕੋਡ ਦੀ ਲੋੜ ਕਿਉਂ ਹੁੰਦੀ ਹੈ?
ਅਧਿਕਾਰਤ ਨੋਟਿਸ ਵਿੱਚ ਲਿਖਿਆ ਗਿਆ ਹੈ, "ਬੋਰਡ ਪ੍ਰੀਖਿਆ-2024 ਦੇ ਨਤੀਜੇ ਜਲਦੀ ਹੀ ਘੋਸ਼ਿਤ ਕੀਤੇ ਜਾਣਗੇ। ਵਿਦਿਆਰਥੀਆਂ ਦੇ ਹਿਸਾਬ ਨਾਲ ਐਕਸੈਸ ਕੋਡ ਫਾਈਲ ਉਹਨਾਂ ਦੇ ਡਿਜੀਲਾਕਰ ਖਾਤਿਆਂ ਵਿੱਚ ਸਕੂਲਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਜਿੱਥੋਂ ਸਕੂਲ ਵਿਅਕਤੀਗਤ ਵਿਦਿਆਰਥੀਆਂ ਨੂੰ ਐਕਸੈਸ ਕੋਡ ਡਾਊਨਲੋਡ ਅਤੇ ਟ੍ਰਾਂਸਮਿਟ ਕਰ ਸਕਦੇ ਹਨ। ਖਾਤਿਆਂ ਨੂੰ ਐਕਟਿਵ ਕਰਨ ਲਈ ਛੇ-ਅੰਕ ਦਾ ਐਕਸੈਸ ਕੋਡ ਲੋੜੀਂਦਾ ਹੈ। ਵਿਦਿਆਰਥੀਆਂ ਨੂੰ ਆਪਣੇ ਕੋਡ ਪ੍ਰਾਪਤ ਕਰਨ ਲਈ ਆਪਣੇ ਸਕੂਲਾਂ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।
CBSE ਬੋਰਡ ਨਤੀਜਾ 2024: ਤੁਸੀਂ ਕਿਸ ਵੈੱਬਸਾਈਟ 'ਤੇ ਨਤੀਜੇ ਦੇਖ ਸਕਦੇ ਹੋ?
ਨਤੀਜੇ ਵਾਲੇ ਦਿਨ, ਵਿਦਿਆਰਥੀ ਆਪਣੇ 10ਵੀਂ ਅਤੇ 12ਵੀਂ ਜਮਾਤ ਦੇ ਫਾਈਨਲ ਇਮਤਿਹਾਨ ਦੇ ਅੰਕ results.cbse.nic.in, cbseresults.nic.in ਅਤੇ digilocker.gov.in 'ਤੇ ਦੇਖ ਸਕਦੇ ਹਨ। ਔਨਲਾਈਨ ਅੰਕਾਂ ਦੀ ਜਾਂਚ ਕਰਨ ਲਈ, ਬੋਰਡ ਪ੍ਰੀਖਿਆ ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦੀ ਲੋੜ ਹੋਵੇਗੀ।
CBSE ਬੋਰਡ ਨਤੀਜਾ 2024: ਪ੍ਰੀਖਿਆ ਕਦੋਂ ਹੋਈ ਸੀ?
ਤੁਹਾਨੂੰ ਦੱਸ ਦੇਈਏ ਕਿ ਸੀਬੀਐਸਈ ਬੋਰਡ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਲਈ ਲਗਭਗ 39 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। CBSE ਬੋਰਡ ਦੀ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ ਤੱਕ ਅਤੇ 12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 12 ਅਪ੍ਰੈਲ ਤੱਕ ਆਯੋਜਿਤ ਕੀਤੀ ਗਈ ਸੀ। ਇਮਤਿਹਾਨ ਸਾਰੇ ਦਿਨ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਇੱਕੋ ਸ਼ਿਫਟ ਵਿੱਚ ਲਏ ਗਏ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)