CBSE English Paper: ਪੇਪਰ 'ਚ ਔਰਤਾਂ ਨੂੰ ਲੈ ਕੇ ਇਸ ਸਵਾਲ 'ਤੇ ਹੋਇਆ ਹੰਗਾਮਾ, ਜਾਣੋ ਪੂਰਾ ਮਾਮਲਾ
CBSE ਬੋਰਡ ਦੀ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਨੂੰ ਲੈ ਕੇ ਕੁਝ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਇਤਰਾਜ਼ ਜਤਾਇਆ ਹੈ। ਸੀਬੀਐਸਈ ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਕੁਝ ਵੀ ਗੁੰਮਰਾਹਕੁੰਨ ਤੇ ਗਲਤ ਨਹੀਂ ਸੀ।
CBSE English Paper: CBSE ਬੋਰਡ ਦੇ 10ਵੀਂ ਕਲਾਸ ਦੇ ਅੰਗਰੇਜ਼ੀ ਦੇ ਟੈਸਟ ਨੂੰ ਲੈ ਕੇ ਕੁਝ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਇਤਰਾਜ਼ ਉਠਾਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਗੁੰਮਰਾਹਕੁੰਨ ਸਵਾਲ ਪੁੱਛੇ ਗਏ ਹਨ। ਹਾਲਾਂਕਿ, ਸੀਬੀਐਸਈ ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਕੁਝ ਵੀ ਗੁੰਮਰਾਹਕੁੰਨ ਤੇ ਗਲਤ ਨਹੀਂ ਸੀ। ਹਰੇਕ ਸਵਾਲ ਨੂੰ ਸਪੱਸ਼ਟ ਤੌਰ 'ਤੇ ਪੁੱਛਿਆ ਗਿਆ ਸੀ ਤੇ ਸੀਬੀਐਸਈ ਦਾ ਮਿਆਰ ਕਾਇਮ ਰੱਖਿਆ ਗਿਆ। ਇਸ ਦੇ ਨਾਲ ਹੀ ਤਾਮਿਲਨਾਡੂ ਤੋਂ ਆਈ ਕਾਂਗਰਸ ਨੇਤਾ ਲਕਸ਼ਮੀ ਰਾਮਚੰਦਰਨ ਨੇ ਵੀ 10ਵੀਂ ਜਮਾਤ ਦੇ ਅੰਗਰੇਜ਼ੀ ਟੈਸਟ 'ਤੇ ਸਵਾਲ ਖੜ੍ਹੇ ਕੀਤੇ ਹਨ।
ਜਾਣੋ ਕੀ ਹੈ ਇਲਜ਼ਾਮ
ਲਕਸ਼ਮੀ ਰਾਮਚੰਦਰਨ ਦਾ ਕਹਿਣਾ ਹੈ ਕਿ ਸੀਬੀਐਸਈ ਵੱਲੋਂ ਦਸਵੀਂ ਜਮਾਤ ਦੇ ਪ੍ਰਸ਼ਨ ਪੱਤਰ ਵਿੱਚ ਔਰਤਾਂ ਦੇ ਪਤਨੀ ਸਰੂਪ ਬਾਰੇ ਇਤਰਾਜ਼ਯੋਗ ਗੱਲਾਂ ਕਹੀਆਂ ਗਈਆਂ ਹਨ। ਉਸ ਦਾ ਕਹਿਣਾ ਹੈ ਕਿ ਸੀਬੀਐਸਈ ਨੇ ਆਪਣੇ ਇੱਕ ਪੈਰੇ ਵਿੱਚ ਅਜਿਹੀਆਂ ਗੱਲਾਂ ਲਿਖੀਆਂ, ਜਿਸ ਤੋਂ ਪਤਾ ਚੱਲਦਾ ਹੈ ਕਿ ਪਤਨੀ ਨੂੰ ਪਤੀ ਦਾ ਹਰ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬੇਤੁਕਾ ਅਰਥਹੀਣ ਪੈਰਾ ਹੈ। ਸਾਡੇ ਬੱਚਿਆਂ ਨੂੰ ਇਸ ਲਈ ਉਕਸਾਉਣ ਲਈ ਸੀਬੀਐਸਈ ਨੂੰ ਸਫਾਈ ਦੇਣੀ ਪਵੇਗੀ ਤੇ ਮੁਆਫੀ ਮੰਗਣੀ ਹੋਵੇਗੀ।
ਬੋਰਡ ਨੇ ਰੱਦ ਕੀਤਾ
ਸੀਬੀਐਸਈ ਦੇ ਪ੍ਰੀਖਿਆ ਨਿਯੰਤਰਣ ਸੰਯਮ ਭਾਰਦਵਾਜ ਮੁਤਾਬਕ 10ਵੀਂ ਜਮਾਤ ਦੇ ਅੰਗਰੇਜ਼ੀ ਟੈਸਟ ਵਿੱਚ ਪ੍ਰਸ਼ਨ ਨੰਬਰ 13 ਤੇ 14 ਵਿੱਚ ਕੋਈ ਗਲਤੀ ਨਹੀਂ ਹੈ। ਪ੍ਰਸ਼ਨ ਨੰਬਰ 13 ਤੇ 14 ਸੈਕਸ਼ਨ ਏ ਦੇ ਪੈਸੇਜ 2 ਦਾ ਹਿੱਸਾ ਹੈ। ਸੀਬੀਐਸਈ ਦਾ ਕਹਿਣਾ ਹੈ ਕਿ 13 ਤੇ 14 ਦੋਵੇਂ ਪ੍ਰਸ਼ਨ ਸਹੀ ਹਨ ਤੇ ਇਸ ਵਿੱਚ ਕੋਈ ਅਸਪਸ਼ਟਤਾ ਨਹੀਂ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸ਼ਨੀਵਾਰ, 11 ਦਸੰਬਰ 2021 ਨੂੰ 10ਵੀਂ ਟਰਮ-1 ਬੋਰਡ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਕਰਵਾਈ।
ਨਤੀਜੇ ਬਾਰੇ ਕੀ ਕਿਹਾ
ਸੀਬੀਐਸਈ ਦਾ ਕਹਿਣਾ ਹੈ ਕਿ ਜੇਕਰ ਕੋਵਿਡ ਕਾਰਨ ਦੂਜੇ ਪੜਾਅ ਦੀਆਂ ਪ੍ਰੀਖਿਆਵਾਂ ਨਹੀਂ ਹੁੰਦੀਆਂ ਹਨ, ਤਾਂ ਸਿਰਫ਼ ਪਹਿਲੇ ਪੜਾਅ ਦੀਆਂ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਨੂੰ ਅੰਤਿਮ ਮੰਨਿਆ ਜਾਵੇਗਾ ਤੇ ਇਨ੍ਹਾਂ ਦੇ ਆਧਾਰ 'ਤੇ ਨਤੀਜਾ ਤਿਆਰ ਕੀਤਾ ਜਾਵੇਗਾ। ਹਾਲਾਂਕਿ, ਜੇਕਰ ਅਜਿਹੀ ਸਥਿਤੀ ਪੈਦਾ ਨਹੀਂ ਹੁੰਦੀ ਹੈ ਤੇ ਸੀਬੀਐਸਈ ਵਲੋਂ ਦੂਜੇ ਪੜਾਅ ਦੀਆਂ ਪ੍ਰੀਖਿਆਵਾਂ ਵੀ ਸਫਲਤਾਪੂਰਵਕ ਕਰਵਾਈਆਂ ਜਾਂਦੀਆਂ ਹਨ, ਤਾਂ ਅੰਤਮ ਨਤੀਜਾ ਇਨ੍ਹਾਂ ਦੋਵਾਂ ਪ੍ਰੀਖਿਆਵਾਂ ਦੇ 50-50 ਪ੍ਰਤੀਸ਼ਤ ਅੰਕਾਂ ਦੇ ਅਧਾਰ 'ਤੇ ਤੈਅ ਕੀਤਾ ਜਾਵੇਗਾ। ਸੀਬੀਐਸਈ ਨੇ ਦੇਸ਼ ਭਰ ਦੇ ਸਾਰੇ ਸਕੂਲਾਂ ਨੂੰ 23 ਦਸੰਬਰ ਤੱਕ ਪ੍ਰੈਕਟੀਕਲ ਅੰਕ ਅਪਲੋਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਕੈਪਟਨ ਬਾਗੋਬਾਗ! ਹੁਣ ਚਰਨਜੀਤ ਚੰਨੀ ਤੋਂ ਇਹ ਉਮੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI