(Source: ECI/ABP News/ABP Majha)
91.46% ਰਿਹਾ CBSE ਕਲਾਸ 10ਵੀਂ ਦਾ ਨਤੀਜਾ, ਇਨ੍ਹਾਂ ਪਲੇਟਫਾਰਮਾਂ ਤੇ ਕਰ ਸਕਦੇ ਹੋ ਚੈੱਕ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE)ਨੇ ਕਲਾਸ 10ਵੀਂ ਦੇ ਪ੍ਰੀਖਿਆ ਨਤੀਜੇ ਅੱਜ ਆਪਣੀ ਅਧਿਕਾਰਤ ਵੈਬਸਾਈਟ cbseresult.nic.in ਤੇ ਐਲਾਨ ਦਿੱਤੇ ਹਨ।
ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE)ਨੇ ਕਲਾਸ 10ਵੀਂ ਦੇ ਪ੍ਰੀਖਿਆ ਨਤੀਜੇ ਅੱਜ ਆਪਣੀ ਅਧਿਕਾਰਤ ਵੈਬਸਾਈਟ http://cbseresult.nic.in ਤੇ ਐਲਾਨ ਦਿੱਤੇ ਹਨ।ਇਸ ਵਾਰ ਕੁੱਲ 91.46% ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ।ਜਿਸ ਵਿੱਚ ਪਿਛਲੇ ਸਾਲ ਦੇ 91.10% ਦੇ ਮੁਕਾਬਲੇ 0.36% ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਇਸ ਸਾਲ ਕੁੜੀਆਂ ਨੇ 93.31 ਦੀ ਪਾਸ ਪ੍ਰਤੀਸ਼ਤਤਾ ਨਾਲ ਮੁੰਡਿਆਂ ਨੂੰ ਬਾਹਰ ਕਰ ਦਿੱਤਾ ਹੈ। ਜਦਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ।ਇਸ ਸਾਲ ਸੀਬੀਐਸਈ ਦੀ 10ਵੀਂ ਦੀ ਪ੍ਰੀਖਿਆ ਵਿੱਚ ਕੁੱਲ 2.23% ਵਿਦਿਆਰਥੀਆਂ ਜਾਂ 41,804 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਹਾਸਲ ਕੀਤੇ ਹਨ।
ਸੀਬੀਐਸਈ ਕਲਾਸ 10ਵੀਂ ਦੀ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਤਕਰੀਬਨ 18 ਲੱਖ ਵਿਦਿਆਰਥੀ http://cbseresults.nic.in 'ਤੇ ਆਪਣਾ ਨਤੀਜਾ ਆਨਲਾਈਨ ਚੈੱਕ ਕਰ ਸਕਦੇ ਹਨ।ਵਿਦਿਆਰਥੀ ਹੋਰ ਪਲੇਟਫਾਰਮਾਂ ਜਿਵੇਂ ਉਮੰਗ ਐਪ, ਡਿਜੀਲੋਕਰ, SMS ਅਤੇ IVR 'ਤੇ ਵੀ ਦੇਖ ਸਕਦੇ ਹਨ।
Education Loan Information:
Calculate Education Loan EMI