ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ CBSE) ਨੇ ਯੂਨੀਸੇਫ ਨਾਲ ਭਾਈਵਾਲੀ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ ਲਈ ਔਨਲਾਈਨ ਪੋਰਟਲ ਲਾਂਚ ਕੀਤਾ ਹੈ, ਜਿਸ ਵਿੱਚ ਵਿਸ਼ਵ ਅਤੇ ਸਰਕਾਰ ਨਾਲ ਜੁੜੇ ਮਾਹਿਰਾਂ ਦਾ ਇੱਕ ਸਲਾਹਕਾਰ ਸਮੂਹ ਸ਼ਾਮਲ ਕੀਤਾ ਗਿਆ ਹੈ। ਸੀਬੀਐਸਈ ਦੀ ਇਹ ਕਰੀਅਰ ਗਾਈਡੈਂਸ ਤੇ ਕਾਊਂਸਲਿੰਗ ਅਧਿਕਾਰਤ ਵੈੱਬ ਪੋਰਟਲ http://www.cbsecareerguidance.com 'ਤੇ ਉਪਲਬਧ ਹੈ।

 

ਪੋਰਟਲ ਲਈ ਹਰੇਕ ਸਕੂਲ ਦੇ ਦੋ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਡਿਜੀਟਲ ਸਿਖਲਾਈ

 

ਸੀਬੀਐਸਈ ਦਾ ਦਾਅਵਾ ਹੈ ਕਿ ਵਿਅਕਤੀਗਤ ਕੈਰੀਅਰ ਡੈਸ਼ਬੋਰਡ ਦੁਆਰਾ, ਵਿਦਿਆਰਥੀ 560+ ਤੋਂ ਵੱਧ ਕਰੀਅਰ, 25,000 ਕਾਲਜਾਂ ਅਤੇ ਪੇਸ਼ੇਵਰ ਸੰਸਥਾਵਾਂ ਦੇ 3 ਲੱਖ ਤੋਂ ਵੱਧ ਕੋਰਸ, 1200 ਸਕਾਲਰਸ਼ਿਪ ਤੇ 1150 ਪ੍ਰਵੇਸ਼ ਪ੍ਰੀਖਿਆਵਾਂ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਤੋਂ ਇਲਾਵਾ, ਪ੍ਰਤੀ ਸਕੂਲ ਦੋ ਅਧਿਆਪਕਾਂ ਜਾਂ ਸਲਾਹਕਾਰ ਨੂੰ ਇੱਕ ਡਿਜੀਟਲ ਸਿਖਲਾਈ ਸੈਸ਼ਨ ਦੁਆਰਾ ਸਿਖਲਾਈ ਦਿੱਤੀ ਜਾਵੇਗੀ ਤੇ ਇੱਕ ਸਮੁੱਚੇ ਕੈਰੀਅਰ ਪਾਠਕ੍ਰਮ ਤੱਕ ਪਹੁੰਚਣ ਲਈ ਇੱਕ ਵਿਅਕਤੀਗਤ ਸਲਾਹਕਾਰ ਡੈਸ਼ਬੋਰਡ ਵੀ ਪ੍ਰਦਾਨ ਕੀਤਾ ਜਾਵੇਗਾ; ਜਿਸ ਦੀ ਵਰਤੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਨਾਲ ਜੁੜੇ ਪ੍ਰਸ਼ਨਾਂ ਬਾਰੇ ਮਾਰਗ ਦਰਸ਼ਨ ਦੇਣ ਲਈ ਕੀਤੀ ਜਾਏਗੀ।

 

ਕਈ ਜਾਣਕਾਰੀਆਂ ਦੇਵੇਗਾ ਇਹ ਕਰੀਅਲ ਪੋਰਟਲ

 

ਕਰੀਅਰ ਪੋਰਟਲ ਬਹੁਤ ਸਾਰੇ ਦੇਸ਼ਾਂ ਤੋਂ ਕਰੀਅਰ, ਕਾਲਜ ਡਾਇਰੈਕਟਰੀ, ਕੋਰਸ, ਸਕਾਲਰਸ਼ਿਪ ਤੇ ਪ੍ਰਤੀਯੋਗੀ ਪ੍ਰਵੇਸ਼ ਪ੍ਰੀਖਿਆਵਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। ਯੂਨੀਸੇਫ, 13 ਰਾਜ ਸਰਕਾਰਾਂ ਅਤੇ ਨਿੱਜੀ ਖੇਤਰ ਦੇ ਭਾਈਵਾਲਾਂ ਨਾਲ, ਖੇਤਰੀ ਭਾਸ਼ਾਵਾਂ ਵਿੱਚ ਕਰੀਅਰ ਪੋਰਟਲਸ ਨੂੰ ਕਸਟਮਾਈਜ਼ ਕੀਤਾ ਗਿਆ ਹੈ, ਜੋ 2 ਕਰੋੜ 10 ਵਿਦਿਆਰਥੀਆਂ ਤੱਕ ਪਹੁੰਚਦੇ ਹੋਏ ਉਨ੍ਹਾਂ ਦੀ ਵਿਦਿਅਕ ਤੇ ਕੰਮ ਨਾਲ ਜੁੜੇ ਸਰੋਤਾਂ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਕਰਦਾ ਹੈ।

 

ਲੱਖਾਂ ਨੌਜਵਾਨ ਮਹਾਂਮਾਰੀ ਕਾਰਨ ਭਵਿੱਖ ਬਾਰੇ ਚਿੰਤਤ

 

ਯੂਨੀਸੈਫ ਇੰਡੀਆ ਦੇ ਸਿੱਖਿਆ ਮੁਖੀ, ਟੈਰੀ ਡਰਨੀਅਨ ਅਨੁਸਾਰ, “ਮਹਾਂਮਾਰੀ ਨੇ ਲੱਖਾਂ ਨੌਜਵਾਨਾਂ ਵਿੱਚ ਉਨ੍ਹਾਂ ਦੀ ਭਵਿੱਖ ਦੀ ਰੋਜ਼ੀ-ਰੋਟੀ ਤੇ ਉਨ੍ਹਾਂ ਦੇ ਹੁਨਰਾਂ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ; ਜਦ ਕਿ ਉਨ੍ਹਾਂ ਨੂੰ 21ਵੀਂ ਸਦੀ ਵਿੱਚ ਪ੍ਰਫੁੱਲਤ ਹੋਣ ਦੀ ਜ਼ਰੂਰਤ ਹੈ। ਯੂਨੀਸੇਫ ਨੇ ਕਈ ਰਾਜਾਂ ਵਿੱਚ ਕਰੀਅਰ ਗਾਈਡੈਂਸ ਪੋਰਟਲਜ਼ ਦਾ ਸਮਰਥਨ ਕੀਤਾ ਹੈ।

 

ਉਨ੍ਹਾਂ ਕਿਹਾ ਕਿ, "ਯੂਨੀਸੇਫ ਸੀਬੀਐਸਈ ਕਰੀਅਰ ਗਾਈਡੈਂਸ ਪੋਰਟਲ ਵਿਕਸਤ ਕਰਨ ਲਈ ਆਈਡ੍ਰੀਮ ਕਰੀਅਰਜ਼ ਦੇ ਸਹਿਯੋਗ ਨਾਲ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ ਨਾਲ ਸਾਂਝੇਦਾਰੀ ਕਰਕੇ ਖੁਸ਼ ਹੈ।"

Education Loan Information:

Calculate Education Loan EMI