(Source: ECI/ABP News/ABP Majha)
CBSE Open Book Exam: ਹੁਣ ਪ੍ਰੀਖਿਆ ਕਿਤਾਬ ਖੋਲ੍ਹ ਕੇ ਦੇਣਗੇ ਵਿਦਿਆਰਥੀ, CBSE ਕਰਨ ਜਾ ਰਿਹੈ ਬਦਲਾਅ
CBSE INTRODUCES OPEN BOOK EXAMS: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੁਆਰਾ 9ਵੀਂ ਅਤੇ 11ਵੀਂ ਜਮਾਤਾਂ ਲਈ ਇੱਕ ਟ੍ਰਾਇਲ ਓਪਨ-ਬੁੱਕ ਟੈਸਟ ਸੰਚਾਲਿਤ ਕੀਤਾ ਜਾਵੇਗਾ।
CBSE Open Book Exam: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਦੁਆਰਾ 9ਵੀਂ ਅਤੇ 11ਵੀਂ ਜਮਾਤਾਂ ਲਈ ਇੱਕ ਟ੍ਰਾਇਲ ਓਪਨ-ਬੁੱਕ ਟੈਸਟ ਸੰਚਾਲਿਤ ਕੀਤਾ ਜਾਵੇਗਾ। CBSE ਨੇ ਫੈਸਲਾ ਕੀਤਾ ਹੈ ਕਿ 9ਵੀਂ ਤੇ 11ਵੀਂ ਜਮਾਤ ਦੀਆਂ ਪ੍ਰੀਖਿਆਵਾਂ ਓਪਨ ਬੁੱਕ ਨਾਲ ਕਰਵਾਈਆਂ ਜਾਣਗੀਆਂ। 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਪ੍ਰੀਖਿਆ ਕੁਝ ਚੋਣਵੇਂ ਸਕੂਲਾਂ 'ਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਜਾਵੇਗੀ। ਇਸ ਵਿਚ ਵਿਦਿਆਰਥੀਆਂ ਵੱਲੋਂ ਘੱਟ ਤੋਂ ਘੱਟ ਸਮਾਂ, ਰਚਨਾਤਮਕਤਾ ਤੇ ਹਿੱਸੇਦਾਰਾਂ ਦੀਆਂ ਧਾਰਨਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਅਗਲੇ ਸਾਲ ਫਰਵਰੀ-ਮਾਰਚ 'ਚ ਸ਼ੁਰੂ ਹੋਵੇਗਾ
ਸੀਬੀਐਸਈ ਅਧਿਕਾਰੀਆਂ ਮੁਤਾਬਕ ਓਪਨ ਬੁੱਕ ਪ੍ਰੀਖਿਆ ਦੇ ਫਾਰਮੈਟ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪਾਇਲਟ ਪ੍ਰੋਜੈਕਟ ਅਗਲੇ ਸਾਲ ਫਰਵਰੀ-ਮਾਰਚ 'ਚ ਹੋਣ ਵਾਲੀਆਂ ਪ੍ਰੀਖਿਆਵਾਂ ਦੌਰਾਨ ਕਰਵਾਇਆ ਜਾਵੇਗਾ। ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਿੰਨੇ ਸਕੂਲਾਂ 'ਚ ਕਰਵਾਇਆ ਜਾਵੇਗਾ। ਇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, 'ਪਾਇਲਟ ਪ੍ਰੋਜੈਕਟ 'ਚ 20 ਤੋਂ 25 ਸਕੂਲ ਹਿੱਸਾ ਲੈਣਗੇ।'
ਇਸ ਤੋਂ ਪਹਿਲਾਂ CBSE ਨੇ ਪਿਛਲੇ ਦਸੰਬਰ 'ਚ ਹੋਈ ਗਵਰਨਿੰਗ ਬਾਡੀ ਦੀ ਮੀਟਿੰਗ ਦੌਰਾਨ OBE 'ਤੇ ਫੈਸਲਾ ਲਿਆ ਸੀ। ਮੀਟਿੰਗ ਦੌਰਾਨ ਅੰਗਰੇਜ਼ੀ, ਗਣਿਤ ਤੇ ਵਿਗਿਆਨ ਸਮੇਤ ਵੱਖ-ਵੱਖ ਵਿਸ਼ਿਆਂ ਲਈ ਓਪਨ ਬੁੱਕ ਪ੍ਰੀਖਿਆ ਫਾਰਮੈਟ ਬਣਾਉਣ ਦਾ ਫੈਸਲਾ ਲਿਆ ਸੀ।
ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਮਿਲਦੀ ਹੈ ਸਹੂਲਤ
ਸਕੂਲਾਂ ਦੇ ਪ੍ਰਿੰਸੀਪਲਾਂ ਅਨੁਸਾਰ ਓਪਨ ਬੁੱਕ ਇਮਤਿਹਾਨ ਫਾਰਮੈਟ 'ਚ ਵਿਦਿਆਰਥੀ ਆਪਣੇ ਨੋਟਿਸ ਤੇ ਅਧਿਐਨ ਸਮੱਗਰੀ ਆਪਣੇ ਨਾਲ ਪ੍ਰੀਖਿਆ ਕੇਂਦਰ 'ਚ ਲੈ ਜਾ ਸਕਦੇ ਹਨ। ਇਮਤਿਹਾਨ ਦਿੰਦੇ ਸਮੇਂ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਦੋਂਕਿ ਆਮ ਪ੍ਰੀਖਿਆ 'ਚ ਇਸਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਮੁਤਾਬਕ ਪ੍ਰੀਖਿਆ ਦੇ ਜ਼ਿਆਦਾਤਰ ਸਵਾਲ ਰਿਸਰਚ ਬੇਸਡ ਹੁੰਦੇ ਹਨ। ਇਨ੍ਹਾਂ ਵਿਚ ਵਿਦਿਆਰਥੀਆਂ ਨੂੰ ਕਿਤਾਬ ਖੋਲ੍ਹਣ ਅਤੇ ਦੇਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI