CBSE ਦੇ ਨਤੀਜਿਆਂ 'ਚ ਕੁੜੀਆਂ ਨੇ ਮਾਰੀਆਂ ਮੱਲਾਂ, ਪੰਜਾਬ 'ਚ ਇਨ੍ਹਾਂ ਕੀਤੀ ਕਮਾਲ
ਅੱਜ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੇ ਦਸਵੀਂ ਦੇ ਨਤੀਜਿਆਂ ਦੀ ਐਲਾਨ ਹੋਇਆ ਹੈ।ਜਿਸ 'ਚ ਕੁੜੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਅਸ਼ਰਫ ਢੁੱਡੀ
ਚੰਡੀਗੜ੍ਹ: ਅੱਜ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਦੇ ਦਸਵੀਂ ਦੇ ਨਤੀਜਿਆਂ ਦੀ ਐਲਾਨ ਹੋਇਆ ਹੈ।ਅੰਮ੍ਰਿਤਸਰ ਦੇ ਵਿੱਚ ਡੀਏਵੀ ਇੰਟਰਨੈਸ਼ਨਲ ਸਕੂਲ ਦੀ ਦੀਪਾਨਿਕਾ ਗੁਪਤਾ ਜ਼ਿਲ੍ਹੇ ਵਿੱਚੋ 98.4% ਨੰਬਰ ਲੈ ਕੇ ਅਵਲ ਆਈ ਹੈ।ਸਕੂਲ ਦੀ ਪ੍ਰਿੰਸੀਪਲ ਨੇ ਦੀਪਾਨਿਕਾ ਦੀ ਇਸ ਪ੍ਰਾਪਤੀ ਤੇ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਹੈ।
ਦੀਪਾਨਿਕਾ ਦੇ ਮਾਤਾ ਪਿਤਾ ਵੀ ਬੇਟੀ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਹਨ।ਦੀਪਾਨਿਕਾ ਨੇ ਏਬੀਪੀ ਸਾਂਝਾ ਦੇ ਪੱਤਰਕਾਰ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਉਹ ਸਾਇੰਸ ਦੀ ਪੜ੍ਹਾਈ ਕਰਕੇ ਇੰਜੀਨੀਅਰ ਬਣਨਾ ਚਾਹੁੰਦੀ ਹੈ।ਉਸ ਨੇ ਅੱਜ ਦੇ ਨਤਿਜਿਆਂ ਲਈ ਆਪਣੇ ਪਰਿਵਾਰ ਤੇ ਅਧਿਆਪਕਾਂ ਦਾ ਅਹਿਮ ਯੋਗਦਾਨ ਦੱਸਿਆ।
ਦੀਪਾਨਿਕਾ ਗੁਪਤਾਉਧਰ ਲੁਧਿਆਣਾ ਦੀ ਅਨਹਦ ਗਿੱਲ ਨੇ ਵੀ 99.4 ਅੰਕ ਹਾਸਿਲ ਕੀਤੇ ਹਨ।ਅਨਹਦ ਨੇ ਆਪਣੀ ਕਾਮਯਾਬੀ ਦਾ ਰਾਜ਼ ਰੈਗੁਲਰ ਸਟਡੀ ਅਤੇ ਸਕੂਲ ਮਿਸ ਨਾ ਕਰਨਾ ਦੱਸਿਆ ਹੈ।ਸੈਕਰੇਡ ਹਾਰਟ ਕੌਨਵੈਂਟ ਸਕੂਲ ਦੀ ਸਟੂਡੈਂਟ ਅਨਹਦ ਗਿੱਲ ਨੇ 98.6% ਅੰਕ ਲੈ ਕੇ ਸ਼ਹਿਰ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ ।
ਅਨਹਦ ਗਿੱਲਇਸ ਤੋਂ ਇਲਾਵਾ ਬਠਿੰਡਾ ਦੀ ਰਹਿਣ ਵਾਲੀ ਅਰਮਾਨਵੀਰ ਕੌਰ ਨੇ 98.40% ਨੰਬਰ ਹਾਸਲ ਕਰਕੇ ਜ਼ਿਲ੍ਹੇ ਵਿੱਚ ਟੋਪ ਕੀਤਾ ਹੈ।ਅਰਮਾਨਵੀਰ ਕੌਰ ਨੇ ਕਿਹਾ ਕਿ ਉਹ ਆਪਣੀ ਜਿੰਦਗੀ ਵਿੱਚ ਆਈਏਐਸ ਅਫ਼ਸਰ ਬਨਣਾ ਚਾਹੁੰਦੀ ਹੈ।ਅਰਮਾਨਵੀਰ ਕੋਰ ਦੇ ਪਿਤਾ ਗੁਰਵਿੰਦਰ ਸਿੰਘ ਦਾ ਕਹਿਣਾ ਐ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਨੂੰ ਕਿਸੇ ਤੋਂ ਘੱਟ ਨਾ ਸਮਝੋ ਜੋ ਕੁੜੀਆਂ ਕਰ ਸਕਦੀ ਹੈ ਉਹ ਕੋਈ ਨਹੀਂ ਕਰ ਸਕਦਾ।
Education Loan Information:
Calculate Education Loan EMI