CBSE Term 2 Exams 2022: ਵਿਦਿਆਰਥੀਆਂ ਦੀ ਉਡੀਕ ਖਤਮ, CBSE ਨੇ ਜਾਰੀ ਕੀਤੇ ਐਡਮਿਟ ਕਾਰਡ, ਇੱਥੋਂ ਡਾਊਨਲੋਡ ਕਰੋ
CBSE Term 2 Admit Card 2022: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ CBSE 10ਵੀਂ, 12ਵੀਂ ਟਰਮ 2 ਐਡਮਿਟ ਕਾਰਡ ਜਾਰੀ ਕੀਤੇ ਹਨ।
CBSE Term 2 Exams 2022: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ CBSE ਟਰਮ 2 ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। CBSE ਟਰਮ 2 ਦੀ ਪ੍ਰੀਖਿਆ 2022 ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੁਆਰਾ 26 ਅਪ੍ਰੈਲ ਤੋਂ ਕਰਵਾਈ ਜਾਣੀ ਹੈ। 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਜਦੋਂਕਿ 10ਵੀਂ ਜਮਾਤ ਦੀ ਪ੍ਰੀਖਿਆ 24 ਮਈ ਨੂੰ ਤੇ 12ਵੀਂ ਜਮਾਤ ਦੀ ਪ੍ਰੀਖਿਆ 15 ਜੂਨ ਨੂੰ ਸਮਾਪਤ ਹੋਵੇਗੀ। ਪ੍ਰੀਖਿਆ ਲਈ ਹਾਜ਼ਰ ਹੋਏ ਉਮੀਦਵਾਰ CBSE ਦੀ ਅਧਿਕਾਰਤ ਸਾਈਟ cbse.gov.in 'ਤੇ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ।
ਬੋਰਡ ਨੇ ਸਾਰੇ ਵਿਦਿਆਰਥੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਵਿੱਚ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਪ੍ਰੀਖਿਆ ਵਿੱਚ ਬੈਠਣ ਸਮੇਂ ਸਾਰਿਆਂ ਨੂੰ ਕੋਵਿਡ-19 ਤੋਂ ਬਚਾਅ ਦੇ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ ਜਿਸ ਤਹਿਤ ਹੈਂਡ ਸੈਨੀਟਾਈਜ਼ਰ ਲਿਆਉਣਾ ਹੋਵੇਗਾ, ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਜ਼ਰੂਰੀ ਦੂਰੀ ਦੇ ਨਿਯਮਾਂ ਦਾ ਵੀ ਪਾਲਣ ਕਰਨਾ ਹੋਵੇਗਾ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੋਵਿਡ-19 ਦੇ ਫੈਲਣ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਬਿਮਾਰ ਨਾ ਹੋਵੇ।
ਉਮੀਦਵਾਰਾਂ ਨੂੰ ਬੋਰਡ ਦੁਆਰਾ ਜਾਰੀ ਐਡਮਿਟ ਕਾਰਡ 'ਤੇ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿੱਚ ਸਮੇਂ ਸਿਰ ਪਹੁੰਚਣਾ ਹੋਵੇਗਾ ਤੇ ਪ੍ਰਸ਼ਨ ਪੱਤਰ ਪੜ੍ਹਨ ਲਈ ਵਿਦਿਆਰਥੀਆਂ ਨੂੰ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ।
ਐਡਮਿਟ ਕਾਰਡ ਨੂੰ ਇੰਝ ਕਰੋ ਡਾਊਨਲੋਡ
ਸਭ ਤੋਂ ਪਹਿਲਾਂ CBSE ਦੀ ਅਧਿਕਾਰਤ ਸਾਈਟ cbse.gov.in 'ਤੇ ਜਾਓ।
ਹੋਮ ਪੇਜ 'ਤੇ ਉਪਲਬਧ ਈ-ਪ੍ਰੀਖਿਆ ਟੈਬ 'ਤੇ ਕਲਿੱਕ ਕਰੋ।
ਇੱਕ ਨਵਾਂ ਪੇਜ ਖੁੱਲ੍ਹੇਗਾ ਜਿੱਥੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਨਾਲ ਸਬੰਧਤ ਲਿੰਕ 'ਤੇ ਜਾਣਾ ਹੋਵੇਗਾ।
ਲੌਗਇਨ ਕਰਨ ਲਈ ਆਪਣੀ ਯੂਜ਼ਰ ਆਈਡੀ, ਪਾਸਵਰਡ ਤੇ ਪਿੰਨ ਦਰਜ ਕਰੋ।
ਸੀਬੀਐਸਈ ਟਰਮ 2 ਕਲਾਸ 10, 12 ਲਈ ਐਡਮਿਟ ਕਾਰਡ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
ਪੰਨੇ ਨੂੰ ਡਾਊਨਲੋਡ ਕਰੋ ਤੇ ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟ ਆਊਟ ਲਓ।
ਇਹ ਵੀ ਪੜ੍ਹੋ: ਵਾਇਰਲ ਵੀਡੀਓ 'ਚ ਵਿਅਕਤੀ ਦੇ ਹੱਥ 'ਤੇ ਬੈਠੇ ਨਜ਼ਰ ਆਏ 'ਸੋਨੇ ਦਾ ਕੱਛੂ', ਸੱਚ ਸੁਣ ਹੋਸ਼ ਉੱਡ ਜਾਣਗੇ!
Education Loan Information:
Calculate Education Loan EMI