CBSE syllabus: ਸੀਬੀਐਸਈ 2021-22 ਲਈ 9ਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ ਨਹੀਂ ਘਟਾਏਗਾ
ਸੀਬੀਐਸਈ ਨੇ ਨਵੇਂ ਅਕਾਦਮਿਕ ਈਅਰ 2021-22 ਲਈ ਜੋ ਸਿਲੇਬਸ ਜਾਰੀ ਕੀਤਾ ਹੈ ਉਸ ਸਿਲੇਬਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਗਈ।
ਨਵੀਂ ਦਿੱਲੀ: ਸੀਬੀਐਸਈ ਨੇ ਨਵੇਂ ਸਿਲੇਬਸ ਦੇ ਮੁਤਾਬਕ ਵਿਦਿਅਕ ਸੈਸ਼ਨ 2021-22 ਲਈ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿਲੇਬਸ 'ਚ ਕਟੌਤੀ ਨਾ ਕਰਨ ਦਾ ਫੈਸਲਾ ਕੀਤਾ ਹੈ। ਸੀਬੀਐਸਈ ਨੇ ਪਿਛਲੇ ਸਾਲ ਕੋਵਿਡ-19 ਸੰਕਟ ਦੇ ਵਿਚ ਵਿਦਿਆਰਥੀਆਂ ਦੇ ਸਿਲੇਬਸ ਦੇ ਭਾਰ ਨੂੰ ਘੱਟ ਕਰਨ ਲਈ ਵਿਦਿਅਕ ਸੈਸ਼ਨ 2020-21 ਲਈ ਨੌਵੀਂ ਤੋਂ 12ਵੀਂ ਜਮਾਤ ਤਕ ਦੇ ਸਲੇਬਸ 'ਚ 30 ਫੀਸਦ ਤਕ ਦੀ ਕਮੀ ਕੀਤੀ ਸੀ।
ਮਈ-ਜੂਨ 'ਚ ਹੋਵੇਗੀ ਪ੍ਰੀਖਿਆ
ਜਿਹੜੇ ਵਿਦਿਆਰਥੀਆਂ ਨੇ ਘੱਟ ਕੀਤੇ ਸਿਲੇਬਸ ਦਾ ਅਧਿਐਨ ਕੀਤਾ, ਉਹ ਮਈ-ਜੂਨ ਦੀ ਪ੍ਰੀਖਿਆ 'ਚ ਸ਼ਾਮਲ ਹੋਣਗੇ। ਸੀਬੀਐਸਈ ਵੱਲੋਂ ਜਾਰੀ ਕੀਤੇ ਨਵੇਂ ਸਲੇਬਸ ਦੇ ਮੁਤਾਬਕ ਪਿਛਲੇ ਵਿੱਦਿਅਕ ਸੈਸ਼ਨ 'ਚ ਜੋ ਅਧਿਆਇ ਹਟਾ ਦਿੱਤੇ ਗਏ ਸਨ। ਉਨ੍ਹਾਂ ਨੂੰ ਆਉਣ ਵਾਲੇ ਵਿੱਦਿਅਕ ਸੈਸ਼ਨ 2021-22 ਲਈ ਅਧਿਕਾਰਤ ਸਿਲੇਬਸ 'ਚ ਵਾਪਸ ਲਾ ਦਿੱਤਾ ਗਿਆ ਹੈ।
ਸਿਲੇਬਸ 'ਚ ਨਹੀਂ ਹੋਈ ਕਟੌਤੀ
ਦਰਅਸਲ ਸੀਬੀਐਸਈ ਨੇ ਨਵੇਂ ਅਕਾਦਮਿਕ ਈਅਰ 2021-22 ਲਈ ਜੋ ਸਿਲੇਬਸ ਜਾਰੀ ਕੀਤਾ ਹੈ ਉਸ ਸਿਲੇਬਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਗਈ। ਫਿਲਹਾਲ ਬੀਤੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੀਬੀਐਸਈ ਨੇ ਸਿਲੇਬਸ 'ਚ ਕਟੌਤੀ ਕੀਤੀ ਸੀ। ਜਿਸ ਨੂੰ ਇਸ ਸਾਲ ਅਕਾਦਮਿਕ ਸਾਲ 'ਚ ਲਾਗੂ ਨਹੀਂ ਕੀਤਾ ਗਿਆ। ਇਸ ਲਈ 9ਵੀਂ, ਦਸਵੀਂ, 11ਵੀਂ ਤੇ 12ਵੀਂ ਜਮਾਤਾਂ ਲਈ ਬੋਰਡ ਨੇ ਅਕਾਦਮਿਕ ਈਅਰ 2021-22 ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ।
ਅਧਿਕਾਰਤ ਵੈਬਸਾਈਟ 'ਤੇ ਮਿਲੇਗਾ ਸਿਲੇਬਸ
ਅਜਿਹੇ ਵਿਦਿਆਰਥੀ ਜੋ ਸੀਬੀਐਸਈ ਬੋਰਡ ਦੀ 9ਵੀਂ, 10ਵੀਂ, 11ਵੀਂ ਜਾਂ 12ਵੀਂ ਜਮਾਤ 'ਚ ਦਾਖਲਾ ਲਿਆ ਹੈ। ਉਹ ਵਿਦਿਆਰਥੀ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ cbseacademic.nic.in 'ਤੇ ਲੌਗ ਇਨ ਕਰਕੇ ਆਪਣਾ ਸਿਲੇਬਸ ਚੈਕ ਕਰ ਸਕਦੇ ਹਨ।
Education Loan Information:
Calculate Education Loan EMI