(Source: ECI/ABP News/ABP Majha)
Viral Video: ਪਿਤਾ ਨੂੰ ਮਿਲਿਆ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਪ੍ਰਾਈਜ਼! ਧੀ ਦੀ ਕਾਮਯਾਬੀ ਨੇ ਨਮ ਕਰ ਦਿੱਤੀਆਂ ਅੱਖਾਂ
ਜਿੱਥੇ ਇੰਟਰਨੈੱਟ ਦੀ ਦੁਨੀਆਂ ਵਿੱਚ ਮਸਤੀ ਭਰੇ ਤੇ ਮਜ਼ੇਦਾਰ ਵੀਡੀਓਜ਼ ਦੀ ਕੋਈ ਕਮੀ ਨਹੀਂ ਹੈ, ਉੱਥੇ ਪਿਆਰ ਨਾਲ ਭਰੇ ਵੀਡੀਓਜ਼ ਵੀ ਬਹੁਤ ਹਨ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਪਿਆਰ ਨਾਲ ਭਰੇ ਨਵੇਂ ਵੀਡੀਓਜ਼ ਦੇਖਣ ਨੂੰ ਮਿਲਦੇ ਹਨ।
Daughter Surprise To Father: ਜਿੱਥੇ ਇੰਟਰਨੈੱਟ ਦੀ ਦੁਨੀਆਂ ਵਿੱਚ ਮਸਤੀ ਭਰੇ ਤੇ ਮਜ਼ੇਦਾਰ ਵੀਡੀਓਜ਼ ਦੀ ਕੋਈ ਕਮੀ ਨਹੀਂ ਹੈ, ਉੱਥੇ ਪਿਆਰ ਨਾਲ ਭਰੇ ਵੀਡੀਓਜ਼ ਵੀ ਬਹੁਤ ਹਨ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਪਿਆਰ ਨਾਲ ਭਰੇ ਨਵੇਂ ਵੀਡੀਓਜ਼ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਅਜਿਹਾ ਹੀ ਇੱਕ ਭਾਵੁਕ ਅਤੇ ਅੱਖਾਂ ਨੂੰ ਨਮ ਕਰ ਦੇਣ ਵਾਲਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਪਿਓ-ਧੀ ਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਪਿਤਾ ਦਾ ਲਗਾਵ ਪੁੱਤਰ ਨਾਲੋਂ ਆਪਣੀ ਧੀ ਨਾਲ ਜ਼ਿਆਦਾ ਹੁੰਦਾ ਹੈ। ਇੱਕ ਪਿਤਾ ਆਪਣੀ ਧੀ ਦੀ ਛੋਟੀ ਜਿਹੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਹੈ। ਦੂਜੇ ਪਾਸੇ ਜਦੋਂ ਧੀ ਕਿਸੇ ਕੰਮ ਵਿੱਚ ਕਾਮਯਾਬੀ ਹਾਸਲ ਕਰ ਲੈਂਦੀ ਹੈ ਤਾਂ ਸਭ ਤੋਂ ਵੱਧ ਖੁਸ਼ੀ ਇੱਕ ਪਿਤਾ ਨੂੰ ਵੀ ਮਿਲਦੀ ਹੈ। ਇਸ ਨੂੰ ਦਰਸਾਉਂਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
View this post on Instagram
ਪਿਤਾ ਨੂੰ ਮਿਲਿਆ ਬੇਹਤਰੀਨ ਸਰਪ੍ਰਾਈਜ਼
ਦਰਅਸਲ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਆਪਣੀ ਕਾਰ 'ਚੋਂ ਕੁਝ ਕਾਗਜ਼ ਕੱਢ ਕੇ ਆਪਣੇ ਪਿਤਾ ਨੂੰ ਬੁਲਾਉਂਦੀ ਹੈ। ਇਸ ਤੋਂ ਬਾਅਦ ਲੜਕੀ ਪਿਤਾ ਨੂੰ ਕਾਗਜ਼ ਦਿਖਾਉਂਦੀ ਹੈ। ਦਸਤਾਵੇਜ਼ ਪੜ੍ਹ ਕੇ ਪਿਤਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਅਤੇ ਲੜਕੀ ਵੀ ਰੋਣ ਲੱਗ ਜਾਂਦੀ ਹੈ। ਦਰਅਸਲ, ਪਿਤਾ ਨੂੰ ਯਕੀਨ ਨਹੀਂ ਹੁੰਦਾ ਕਿ ਉਨ੍ਹਾਂ ਦੀ ਧੀ ਦਾ ਮੈਡੀਕਲ ਸਕੂਲ ਵਿੱਚ ਦਾਖਲ ਹੋ ਗਿਆ ਹੈ। ਪਿਤਾ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ ਅਤੇ ਉਹ ਧੀ ਨੂੰ ਗਲੇ ਲਗਾ ਲੈਂਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। ਸ਼ਾਇਦ ਧੀ ਨੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਭ ਤੋਂ ਵਧੀਆ ਸਰਪ੍ਰਾਈਜ਼ ਦਿੱਤਾ ਹੈ। ਵੀਡੀਓ 'ਚ ਤੁਸੀਂ ਪਿਤਾ ਦੀ ਖੁਸ਼ੀ ਦੇਖ ਸਕਦੇ ਹੋ। ਇਸ ਵੀਡੀਓ ਨੂੰ ਦੇਖ ਹਰ ਕੋਈ ਲੜਕੀ ਦੀ ਖੂਬ ਤਾਰੀਫ ਕਰ ਰਿਹਾ ਹੈ।
ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ goodnews_movement ਨਾਂ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। ਇਹ ਵੀਡੀਓ ਖ਼ਬਰ ਲਿਖੇ ਜਾਣ ਤੋਂ 18 ਘੰਟੇ ਪਹਿਲਾਂ ਪੋਸਟ ਕੀਤੀ ਗਈ ਸੀ ਅਤੇ ਹੁਣ ਤੱਕ 80 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਮੈਂ ਇਕ ਖੁਸ਼ ਪਿਤਾ ਨੂੰ ਦੇਖ ਰਹੀ ਹਾਂ, ਬੱਚੀ ਬਹੁਤ ਖੁਸ਼ਕਿਸਮਤ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਕਿਹਾ, 'ਇਹ ਵੀਡੀਓ ਦੇਖ ਕੇ ਮੈਂ ਰੋਣ ਲੱਗ ਪਿਆ ਹਾਂ।'
Education Loan Information:
Calculate Education Loan EMI