DU PG Admission 2021: PG ਅਰਜ਼ੀ ਫਾਰਮ 'ਚ ਸੁਧਾਰ ਲਈ ਵਿੰਡੋ ਓਪਨ, ਇੱਥੇ ਵੇਖੋ ਡਿਟੇਲਸ
DU PG Application Form Correction: ਉਹ ਵਿਦਿਆਰਥੀ ਜਿਨ੍ਹਾਂ ਨੇ ਪੋਸਟ ਗ੍ਰੈਜੂਏਟ (ਪੀਜੀ) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਪਹਿਲਾਂ ਹੀ ਰਜਿਸਟਰ ਕੀਤਾ ਹੋਇਆ ਹੈ, ਉਹ 27 ਅਗਸਤ ਤੱਕ ਆਪਣੀ ਅਰਜ਼ੀ ਵਿੱਚ ਬਦਲਾਅ ਕਰ ਸਕਦੇ ਹਨ।
DU PG Application Form Correction: ਦਿੱਲੀ ਯੂਨੀਵਰਸਿਟੀ ਜਾਂ ਡੀਯੂ ਨੇ ਪੋਸਟ ਗ੍ਰੈਜੂਏਟ (ਪੀਜੀ) ਐਪਲੀਕੇਸ਼ਨ ਸੁਧਾਰ ਵਿੰਡੋ ਖੋਲ੍ਹੀ ਹੈ। ਜਿਹੜੇ ਵਿਦਿਆਰਥੀ ਪੋਸਟ ਗ੍ਰੈਜੂਏਟ (ਪੀਜੀ) ਪ੍ਰੋਗਰਾਮਾਂ ਵਿੱਚ ਦਾਖਲੇ ਲਈ ਪਹਿਲਾਂ ਹੀ ਰਜਿਸਟਰਡ ਹਨ, ਉਹ 27 ਅਗਸਤ ਤੱਕ ਆਪਣੀਆਂ ਅਰਜ਼ੀਆਂ ਵਿੱਚ ਬਦਲਾਅ ਕਰ ਸਕਦੇ ਹਨ। ਹਾਲਾਂਕਿ, ਸ਼੍ਰੇਣੀ, ਲਿੰਗ, ਰਜਿਸਟਰਡ ਮੋਬਾਈਲ ਨੰਬਰ, ਰਜਿਸਟਰਡ ਈਮੇਲ ਆਈਡੀ, PwBD ਸਟੇਟਸ ਤੇ ਸਪੋਰਟਸ ਵਿਕਲਪ ਵਰਗੀ ਜਾਣਕਾਰੀ ਨੂੰ ਸੰਪਾਦਤ ਨਹੀਂ ਕੀਤਾ ਜਾ ਸਕਦਾ।
ਡੀਯੂ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਰਜਿਸਟ੍ਰੇਸ਼ਨ ਵਿੱਚ ਅਪਡੇਟ ਕਰਨ/ਸੁਧਾਰ ਕਰਨ ਲਈ ਪੋਸਟ ਗ੍ਰੈਜੂਏਟ ਅਰਜ਼ੀਆਂ ਵਿੱਚ ਸੰਪਾਦਨ ਵਿਕਲਪ 23 ਤੋਂ 27 ਅਗਸਤ, 2021 ਤੱਕ ਖੁੱਲ੍ਹਾ ਰਹੇਗਾ।"
ਦਾਖਲਾ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਪੋਰਟਲ ਲਾਂਚ
ਇਹ ਧਿਆਨ ਦੇਣ ਯੋਗ ਹੈ ਕਿ ਯੂਨੀਵਰਸਿਟੀ ਨੇ ਇਸ ਸਾਲ ਡੀਯੂ ਦਾਖਲਾ ਪ੍ਰਕਿਰਿਆ ਨੂੰ ਮੁਸ਼ਕਲ ਰਹਿਤ ਬਣਾਉਣ ਲਈ ਇੱਕ ਆਨਲਾਈਨ ਪੋਰਟਲ ਵੀ ਲਾਂਚ ਕੀਤਾ ਗਿਆ। ਓਪਨ ਸੈਸ਼ਨ ਵਿੱਚ ਦਾਖਲੇ ਤੇ ਆਨਲਾਈਨ ਅਰਜ਼ੀ ਫਾਰਮ ਭਰਨ ਬਾਰੇ ਵਿਦਿਆਰਥੀਆਂ ਦੇ ਭੰਬਲਭੂਸੇ ਨੂੰ ਦੂਰ ਕੀਤਾ ਗਿਆ। ਦਾਖਲਾ ਪੋਰਟਲ ਨੇ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਫਾਰਮ ਭਰਨ, ਫੀਸ ਦਾ ਭੁਗਤਾਨ ਕਰਨ ਤੇ ਉਨ੍ਹਾਂ ਦੇ ਘਰਾਂ ਤੋਂ ਬਿਨਾਂ ਕਿਸੇ ਸਮੱਸਿਆ ਦੇ ਵੇਰਵਿਆਂ ਦੀ ਜਾਂਚ ਕਰਨ ਵਿੱਚ ਮਦਦ ਕੀਤੀ।
ਡੀਯੂ ਪੀਜੀ ਐਪਲੀਕੇਸ਼ਨ ਨੂੰ ਕਿਵੇਂ ਸੰਪਾਦਤ ਕਰੀਏ
- ਡੀਯੂ ਪੀਜੀ ਰਜਿਸਟ੍ਰੇਸ਼ਨ ਪੋਰਟਲ uod.ac.in 'ਤੇ ਜਾਉ।
- ਅਰਜ਼ੀ ਫਾਰਮ ਵਿੱਚ ਸੁਧਾਰ ਲਈ ਲਿੰਕ 'ਤੇ ਕਲਿਕ ਕਰੋ, ਜਾਂ ਸਿੱਧਾ ਲੌਗਇਨ ਕਰੋ।
- ਅਰਜ਼ੀ ਫਾਰਮ ਦੇ ਵੇਰਵਿਆਂ ਨੂੰ ਐਡਿਟ ਕਰੋ, ਜੇ ਜਰੂਰੀ ਹੋਏ ਤਾਂ ਦਸਤਾਵੇਜ਼ਾਂ ਨੂੰ ਦੁਬਾਰਾ ਅਪਲੋਡ ਕਰੋ।
- ਅੰਤ ਵਿੱਚ ਡੀਯੂ ਪੀਜੀ 2021 ਅਰਜ਼ੀ ਫਾਰਮ ਨੂੰ ਸੇਵ ਕਰੋ ਤੇ ਜਮ੍ਹਾਂ ਕਰੋ।
ਦੱਸ ਦੇਈਏ ਕਿ ਦਿੱਲੀ ਯੂਨੀਵਰਸਿਟੀ ਵਿੱਚ 2021-22 ਅਕਾਦਮਿਕ ਸਾਲ ਲਈ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ਨੀਵਾਰ 21 ਅਗਸਤ ਨੂੰ ਬੰਦ ਹੋ ਗਿਆ।
ਇਹ ਵੀ ਪੜ੍ਹੋ: CAA Cut Off Date: ਅਫਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਦੀ ਮਦਦ ਲਈ ਮਨਜਿੰਦਰ ਸਿਰਸਾ ਨੇ ਮੋਦੀ ਨੂੰ ਕੀਤੀ ਇਹ ਬੇਨਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI