UPSC/NDA ਪ੍ਰੀਖਿਆ ਪਾਸ ਕਰਨ ਲਈ ਵਰਤੋਂ ਇਹ ਸੌਖੇ ਟਿਪਸ, ਤੁਸੀਂ ਵੀ ਕਰ ਜਾਓਗੇ ਕਲੀਅਰ
ਤਿਆਰੀ ਲਈ ਇਕ ਅਜਿਹਾ ਸਟੱਡੀ ਪਲਾਨ ਤਿਆਰ ਕਰੋ ਜੋ ਤੁਹਾਡੇ ਸਮੇਂ ਨੂੰ ਸਹੀ ਤਰੀਕੇ ਨਾਲ ਮੈਨੇਜ ਕਰ ਸਕੇ। ਸ਼ੈਡਿਊਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੋ ਤੁਹਾਡੇ ਲਈ ਫਾਇਦੇਮੰਦ ਹੋਵੇ ਤੇ ਤੁਸੀਂ ਕੁਝ ਸਿੱਖ ਸਕੋ।
ਨਵੀਂ ਦਿੱਲੀ: ਜੂਨੀਅਨ ਪਬਲਿਕ ਸਰਵਿਸਕਮਿਸ਼ਨ (UPSC) ਨੇ ਬੁੱਧਵਾਰ ਨੈਸ਼ਨਲ ਡਿਫੈਂਸ ਅਕੈਡਮੀ ਲਈ ਆਨਲਾਈਨ ਐਪਲੀਕੇਸ਼ਨਜ਼ ਦਾ ਐਲਾਨ ਕਰ ਦਿੱਤਾ ਹੈ। ਚਾਹਵਾਨ ਉਮੀਦਵਾਰ UPSC NDA/NA ਪ੍ਰੀਖਿਆ ਲਈ 29 ਜੂਨ ਤਕ ਅਪਲਾਈ ਕਰ ਸਕਦੇ ਹਨ।
ਜੇਕਰ ਤੁਸੀਂ UPSC NDA/NA ਦੀ ਪ੍ਰੀਖਿਆ ਕਲੀਅਰ ਕਰਨ ਬਾਰੇ ਸੋਚ ਰਹੇ ਹੋ ਤਾਂ ਇੱਥੇ ਕੁਝ ਟ੍ਰਿਕਸ ਦੱਸੇ ਜਾ ਰਹੇ ਹਨ। ਜੋ ਤੁਸੀਂ ਪ੍ਰੀਖਿਆ ਕਲੀਅਰ ਕਰਨ ਲਈ ਵਰਤ ਸਕਦੇ ਹੋ।
ਪੜ੍ਹਾਈ ਦੀ ਯੋਜਨਾ ਤਿਆਰ ਕਰੋ
ਤਿਆਰੀ ਲਈ ਇਕ ਅਜਿਹਾ ਸਟੱਡੀ ਪਲਾਨ ਤਿਆਰ ਕਰੋ ਜੋ ਤੁਹਾਡੇ ਸਮੇਂ ਨੂੰ ਸਹੀ ਤਰੀਕੇ ਨਾਲ ਮੈਨੇਜ ਕਰ ਸਕੇ। ਸ਼ੈਡਿਊਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੋ ਤੁਹਾਡੇ ਲਈ ਫਾਇਦੇਮੰਦ ਹੋਵੇ ਤੇ ਤੁਸੀਂ ਕੁਝ ਸਿੱਖ ਸਕੋ।
ਸਲੇਬਸ ਜ਼ਰੂਰ ਪੜ੍ਹੋ
ਇਹ ਪੱਕਾ ਕਰ ਲਓ ਕਿ ਸਾਰਾ ਸਲੇਬਸ ਇਕ ਵਾਰ ਪੜ੍ਹ ਲਓ। ਪੜ੍ਹਨ ਦੀ ਯੋਜਨਾ ਇਸ ਤਰ੍ਹਾਂ ਤਿਆਰ ਕਰੋ ਕਿ ਤੁਸੀਂ ਹਰ ਟੌਪਿਕ ਕਵਰ ਕਰ ਸਕੋ। ਇਸ ਦਾ ਸਿਲੇਬਸ ਕਮਿਸ਼ਨ ਦੀ ਵੈਬਸਾਈਟ ਤੋਂ ਲਿਆ ਜਾ ਸਕਦਾ ਹੈ।
ਜ਼ਰੂਰੀ ਵਿਸ਼ਿਆ 'ਤੇ ਫੋਕਸ ਕਰੋ: ਮੈਥ ਤੇ ਜਨਰਲ ਐਬਿਲਿਟੀ ਟੈਸਟ
ਪੇਪਰ-1 ਮੈਥ 'ਚ 8 ਮੇਜਰ ਟੌਪਿਕ ਹੁੰਦੇ ਹਨ। ਐਲਜਬਰਾ, ਮੈਟ੍ਰਿਕਸ ਤੇ ਡਿਟਰਮੀਨੇਟਸ, ਟ੍ਰਿਗਨੋਮੈਟਿਰੀ, ਦੋ ਤੇ ਤਿੰਨ ਡਾਇਮੈਨਸ਼ਨਜ਼ ਦੀ ਐਨਾਲਿਟੀਕਲ ਜਿਓਮੈਟਰੀ, ਡਿਫਰੈਸ਼ੀਅਲ ਕੈਲਕੂਲਸ, ਇਨਟੀਗਰਲ ਕੈਲਕੂਲਸ ਤੇ ਡਿਫਰੈਸ਼ੀਂਅਲ ਇਕੁਐਸ਼ਨਜ਼, ਵੈਕਟਰ ਐਲਜਬਰਾ ਤੇ ਸਟੈਟਿਸਟਿਕਸ ਤੇ ਪ੍ਰੋਬੈਬਿਲਿਟੀ।
ਪੇਪਰ-II ਦੇ ਦੋ ਮੁੱਖ ਹਿੱਸੇ: ਪਾਰਟ A ਇੰਗਲਿਸ਼ ਤੇ ਪਾਰਟੀ B ਜਨਰਲ ਨੌਲੇਜ। ਪਾਰਟ B 'ਚ ਛੇ ਟੌਪਿਕ ਹੁੰਦੇ ਹਨ- Physics, Chemistry, General Science, History Freedom movemen etc, Geography, and Current Events
ਸ਼ੌਰਟ ਨੋਟਸ ਤਿਆਰ ਕਰੋ:
ਹਰ ਟੌਪਿਕ ਯਾਦ ਕਰਨ ਮਗਰੋਂ ਸ਼ੌਰਟ ਨੋਟਸ ਤਿਆਰ ਕਰੋ। ਇਹ ਲਾਸਟ ਮਿੰਟ 'ਚ ਤਿਆਰੀ ਲਈ ਮਦਦਗਾਰ ਹੋਣਗੇ। ਇਹ ਤਹਾਨੂੰ ਇਹ ਯਾਦ ਰੱਖਣ 'ਚ ਵੀ ਸਹਾਈ ਹੋਣਗੇ ਕਿ ਤੁਸੀਂ ਕਿਹੜੇ-ਕਿਹੜੇ ਟੌਪਿਕ ਯਾਦ ਕਰ ਲਏ।
ਪਿਛਲੇ ਸਾਲ ਪ੍ਰਸ਼ਨ ਪੱਤਰਾਂ ਨਾਲ ਪ੍ਰੈਕਟਿਸ ਕਰੋ
ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਨਾਲ ਪ੍ਰੈਕਟਿਸ ਕਰੋ। ਇਹ ਤੁਹਾਡੀ ਤਿਆਰੀ ਲਈ ਮਦਦਗਾਰ ਹੋਣਗੇ। ਇਹ ਪ੍ਰੀਖਿਆ ਲਈ ਸਮਾਂ ਮੈਨੇਜ ਕਰਨ 'ਚ ਸਹਾਈ ਹੋਣਗੇ।
ਇਸ ਦੇ ਨਾਲ ਹੀ ਜੋ ਚੈਪਟਰ ਤੁਸੀਂ ਯਾਦ ਕਰ ਲਏ ਉਹ ਸਾਰੇ ਰੀਵਾਈਸ ਕਰੋ। ਇਸ ਲਈ ਤੁਸੀਂ ਤਿਆਰੀ ਵੇਲੇ ਬਣਾਏ ਸ਼ੌਰਟ ਨੋਟਸ ਵੀ ਤਿਆਰ ਕਰ ਸਕਦੇ ਹੋ। ਸਹੀ ਯੋਜਨਾ ਨਾਲ ਤੇ ਤਿਆਰੀ ਕਰਨ ਦੀ ਸਹੀ ਸਟ੍ਰੈਟੇਜੀ ਨਾਲ ਤੁਸੀਂ ਇਹ ਪ੍ਰੀਖਿਆ ਪਾਸ ਕਰ ਸਕਦੇ ਹੋ।
Education Loan Information:
Calculate Education Loan EMI