ਪੜਚੋਲ ਕਰੋ
IIT JAM 2021 ਪ੍ਰੀਖਿਆ ਦਾ ਸ਼ੈਡਿਊਲ ਜਾਰੀ, ਇੱਥੇ ਪੜ੍ਹੋ ਸਾਰੀ ਜਾਣਕਾਰੀ
IISc Bengaluru ਨੇ ਆਈਆਈਟੀ ਜੇਏਐਮ 2021 ਦੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕੀਤਾ ਹੈ। ਸਾਰੀ ਜਾਣਕਾਰੀ ਨਵੀਂ ਵੈਬਸਾਈਟ 'ਤੇ ਪਾਈ ਜਾ ਸਕਦੀ ਹੈ।

ਸੰਕੇਤਕ ਤਸਵੀਰ
IIT JAM 2021: ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ (IISc) ਨੇ ਆਈਆਈਟੀ ਜੈਮ 2021 ਦੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕੀਤਾ ਹੈ, ਜਿਸ ਵਿਚ ਪ੍ਰੀਖਿਆ ਦੀਆਂ ਤਰੀਕਾਂ ਤੋਂ ਜਾਣਕਾਰੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਸੰਸਥਾ ਨੇ ਸਾਲ 2021 ਜੈਮ ਦੀ ਪ੍ਰੀਖਿਆ ਲਈ ਇੱਕ ਨਵੀਂ ਵੈਬਸਾਈਟ ਵੀ ਲਾਂਚ ਕੀਤੀ ਹੈ। ਜੋ ਵਿਦਿਆਰਥੀ ਪ੍ਰੀਖਿਆ ਦੇ ਸ਼ਡਿਊਲ ਦੀ ਉਡੀਕ ਕਰ ਰਹੇ ਸੀ ਉਹ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਡਿਟੇਲ 'ਚ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਨ। ਆਮ ਤੌਰ 'ਤੇ ਇਹ ਪ੍ਰੀਖਿਆ 6 ਵਿਸ਼ਿਆਂ 'ਚ ਵਿਦਿਆਰਥੀਆਂ ਦੀ ਸਕ੍ਰੀਨਿੰਗ ਲਈ ਕੀਤੀ ਜਾਂਦੀ ਹੈ। ਇਹ 6 ਵਿਸ਼ੇ ਗਣਿਤ, ਰਸਾਇਣ, ਭੌਤਿਕ ਵਿਗਿਆਨ, ਬਾਇਓਟੈਕਨਾਲੋਜੀ, ਭੂ-ਵਿਗਿਆਨ ਅਤੇ ਗਣਿਤ ਦੇ ਅੰਕੜੇ ਹਨ। ਹਾਲਾਂਕਿ, ਇਸ ਵਾਰ ਆਈਆਈਐਸਸੀ ਨੇ ਇੱਕ ਨਵਾਂ ਵਿਸ਼ਾ ਸ਼ਾਮਲ ਕੀਤਾ ਹੈ। ਇਹ ਵਿਸ਼ਾ ਅਰਥ ਸ਼ਾਸਤਰ ਹੈ, ਜਿਸ ਲਈ ਪੀਜੀ ਐਂਟਰਸ ਪ੍ਰੀਖਿਆ ਲਈ ਜਾਏਗੀ। GATE 2021: ਗੇਟ ਪ੍ਰੀਖਿਆ ਲਈ ਸ਼ੈਡਿਊਲ ਜਾਰੀ, ਜਾਣੋ ਪ੍ਰੀਖਿਆ ਕਦੋਂ ਹੋਵੇਗੀ ਨੋਟ ਕਰ ਲਿਓ ਅਹਿਮ ਤਾਰੀਖਾਂ
ਦੱਸ ਦਈਏ ਕਿ ਨਵੀਂ ਵੈਬਸਾਈਟ ਦਾ ਐਡਰੇਸ jam.iisc.ac.in ਹੈ। ਤਾਜ਼ਾ ਜਾਣਕਾਰੀ ਮੁਤਾਬਕ ਸਾਲ 2021 ਲਈ ਜੈਮ ਦੀ ਪ੍ਰੀਖਿਆ 14 ਫਰਵਰੀ ਨੂੰ ਹੋਵੇਗੀ। ਦਾਖਲਾ ਟੈਸਟ ਕੰਪਿਊਟਰ ਬੇਸਡ ਹੋਵੇਗਾ ਅਤੇ ਦੋ ਸ਼ਿਫਟਾਂ ਵਿੱਚ ਲਿਆ ਜਾਵੇਗਾ।
- ਜੈਮ 2021 ਪ੍ਰੀਖਿਆ ਲਈ ਐਪਲੀਕੇਸ਼ਨ ਪ੍ਰਕਿਰਿਆ ਸ਼ੁਰੂ ਹੋਣ ਦੀ ਤਾਰੀਖ- 10 ਸਤੰਬਰ 2020
- ਜੈਮ 2021 ਦੀ ਪ੍ਰੀਖਿਆ ਲਈ ਅਰਜ਼ੀ ਭਰਨ ਦੀ ਆਖਰੀ ਤਾਰੀਖ- 15 ਅਕਤੂਬਰ 2020
- ਜੈਮ 2021 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਹੋਣ ਦੀ ਤਾਰੀਖ- ਅਜੇ ਐਲਾਨ ਨਹੀਂ ਕੀਤੀ ਗਈ।
- ਜੈਮ 2021 ਦੀ ਪ੍ਰੀਖਿਆ ਦੇ ਆਯੋਜਨ ਦੀ ਤਾਰੀਖ- 14 ਫਰਵਰੀ 2021
- ਜੈਮ 2021 ਦੀ ਪ੍ਰੀਖਿਆ ਦੇ ਨਤੀਜੇ ਐਲਾਨ ਕਰਨ ਦੀ ਤਾਰੀਖ- 20 ਮਾਰਚ 2021
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















