(Source: ECI/ABP News)
Indian Army GD Recruitment 2021: ਫੌਜ 'ਚ 10ਵੀਂ ਪਾਸ ਔਰਤਾਂ ਲਈ ਨੌਕਰੀਆਂ
ਇੰਡੀਅਨ ਆਰਮੀ ਅੰਬਾਲਾ, ਲਖਨਊ, ਜਬਲਪੁਰ, ਬੈਲਗਾਮ, ਪੁਣੇ ਤੇ ਸ਼ਿਲਾਂਗ ਵਿਚ ਭਰਤੀ ਰੈਲੀਆਂ ਕਰੇਗੀ। ਇਨ੍ਹਾਂ ਰੈਲੀਆਂ ਲਈ ਐਡਮਿਟ ਕਾਰਡ ਰਜਿਸਟਰਡ ਈ-ਮੇਲ 'ਤੇ ਭੇਜੇ ਜਾਣਗੇ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਹੋਮ ਡਿਸਟ੍ਰਿਕਟ ਦੇ ਅਧਾਰ 'ਤੇ ਸਥਾਨ ਅਲਾਟ ਕੀਤੇ ਜਾਣਗੇ।

Indian Army GD Recruitment 2021: ਭਾਰਤੀ ਫੌਜ ਵਿੱਚ ਔਰਤਾਂ ਲਈ ਭਰਤੀ ਸ਼ੁਰੂ ਹੋਈ ਹੈ। ਦਰਅਸਲ ਭਾਰਤੀ ਫੌਜ ਨੇ ਸੋਲਜਰ ਜਨਰਲ ਡਿਊਟੀ (ਮਹਿਲਾ ਮਿਲਟਰੀ ਪੁਲਿਸ) ਲਈ ਬਿਨੈ ਪੱਤਰ ਮੰਗੇ ਹਨ। ਚਾਹਵਾਨ ਤੇ ਯੋਗ ਮਹਿਲਾ ਉਮੀਦਵਾਰ ਆਫੀਸਰ ਵੈੱਬਸਾਈਟ joinindianarmy.nic.in 'ਤੇ ਜਾ ਕੇ ਅਰਜ਼ੀ ਦੇ ਸਕਦੀਆਂ ਹਨ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 6 ਜੂਨ 2021 ਤੋਂ ਸ਼ੁਰੂ ਹੋ ਗਈ ਹੈ ਤੇ ਅਰਜ਼ੀ ਦੇਣ ਦੀ ਆਖ਼ਰੀ ਤਰੀਕ 20 ਜੁਲਾਈ, 2021 ਹੈ।
ਉਮੀਦਵਾਰ ਸਿੱਧੇ ਲਿੰਕ http://joinindianarmy.nic.in/default.aspx 'ਤੇ ਵੀ ਜਾ ਕੇ ਅਰਜ਼ੀ ਦੇ ਸਕਦੇ ਹਨ। ਦੱਸ ਦੇਈਏ ਕਿ ਭਾਰਤੀ ਫੌਜ ਇਸ ਭਰਤੀ ਮੁਹਿੰਮ ਦੇ ਜ਼ਰੀਏ ਕੁੱਲ 100 ਅਸਾਮੀਆਂ ਦੀ ਭਰਤੀ ਕਰੇਗੀ।
ਭਾਰਤੀ ਫੌਜ ਭਰਤੀ ਰੈਲੀ ਕਰੇਗੀ
ਇੰਡੀਅਨ ਆਰਮੀ ਅੰਬਾਲਾ, ਲਖਨਊ, ਜਬਲਪੁਰ, ਬੈਲਗਾਮ, ਪੁਣੇ ਤੇ ਸ਼ਿਲਾਂਗ ਵਿਚ ਭਰਤੀ ਰੈਲੀਆਂ ਕਰੇਗੀ। ਇਨ੍ਹਾਂ ਰੈਲੀਆਂ ਲਈ ਐਡਮਿਟ ਕਾਰਡ ਰਜਿਸਟਰਡ ਈ-ਮੇਲ 'ਤੇ ਭੇਜੇ ਜਾਣਗੇ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਉਨ੍ਹਾਂ ਦੇ ਹੋਮ ਡਿਸਟ੍ਰਿਕਟ ਦੇ ਅਧਾਰ 'ਤੇ ਸਥਾਨ ਅਲਾਟ ਕੀਤੇ ਜਾਣਗੇ। ਦਾਖਲਾ ਕਾਰਡ 'ਤੇ ਭਰਤੀ ਰੈਲੀ ਦੇ ਅੰਤਮ ਸਥਾਨ ਤੇ ਤਰੀਕ ਦਾ ਜ਼ਿਕਰ ਕੀਤਾ ਜਾਵੇਗਾ।
ਵਿੱਦਿਅਕ ਯੋਗਤਾ
ਹਰੇਕ ਵਿਸ਼ੇ ਵਿੱਚ ਕੁੱਲ 45% ਤੇ 33% ਅੰਕਾਂ ਨਾਲ 10 ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਈ ਹੋਣੀ ਚਾਹੀਦੀ ਹੈ।
ਘੱਟੋ ਘੱਟ ਸਰੀਰਕ ਜ਼ਰੂਰਤਾਂ - ਫੌਜ ਦੇ ਮੈਡੀਕਲ ਸਟੈਂਡਰਡ ਦੇ ਅਨੁਸਾਰ ਉਚਾਈ ਤੇ ਉਮਰ ਦੇ ਅਨੁਪਾਤ ਵਿੱਚ ਭਾਰ - 152 ਸੈਮੀ ਵਜਨ
ਉਮੀਦਵਾਰ ਨੋਟ ਕਰਨ ਕਿ ਇੱਕ ਵਾਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਇੱਕ ਕੱਟ-ਆਫ਼ ਸੂਚੀ ਤਿਆਰ ਕੀਤੀ ਜਾਏਗੀ ਤੇ ਲੋੜੀਂਦੀਆਂ ਅਸਾਮੀਆਂ ਨੂੰ ਭਰਨ ਦੇ ਅਨੁਪਾਤ ਵਿੱਚ ਸਿਰਫ ਸੀਮਤ ਗਿਣਤੀ ਵਿਚ ਦਾਖਲੇ ਕਾਰਡ ਜਾਰੀ ਕੀਤੇ ਜਾਣਗੇ। ਕਟ ਆਫ਼ ਮੈਰਿਟ ਸੂਚੀ ਦਾ ਫੈਸਲਾ ਪਹਿਲਾਂ 10ਵੀਂ ਜਮਾਤ ਵਿੱਚ ਕੁਲ ਅੰਕ ਦੇ ਅਧਾਰ 'ਤੇ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੇ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਧੇਰੇ ਉਮੀਦਵਾਰ ਹੋਣਗੇ ਤਾਂ ਬਜ਼ੁਰਗ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Class 12th Result 2021: 12ਵੀਂ ਦੀ ਪ੍ਰੀਖਿਆ ਦੇ ਕਿਵੇਂ ਜੋੜੇ ਜਾਣ ਅੰਕ? ਅੱਜ ਸੁਪਰੀਮ ਕੋਰਟ 'ਚ ਸੁਣਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
