Railway Recruitment 2024: ਰੇਲਵੇ 'ਚ ਨਿੱਕਲੀਆਂ ਭਰਤੀਆਂ, ਅਪਲਾਈ ਕਰਨ ਦੀ ਆਖਰੀ ਤਰੀਕ ਨੇੜ੍ਹੇ, ਨੌਜਵਾਨਾਂ ਲਈ ਮੌਕਾ
Railway Recruitment 2024: ਦੱਖਣ ਪੂਰਬੀ ਰੇਲਵੇ (SER) ਵਿੱਚ ਅਸਿਸਟੈਂਟ ਲੋਕੋ ਪਾਇਲਟ ਅਤੇ ਟ੍ਰੇਨ ਮੈਨੇਜਰ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ rrcser.co.in ਰਾਹੀਂ ਅਪਲਾਈ ਕਰ ਸਕਦੇ ਹਨ।
Railway Recruitment 2024: ਦੱਖਣ ਪੂਰਬੀ ਰੇਲਵੇ (SER) ਵਿੱਚ ਅਸਿਸਟੈਂਟ ਲੋਕੋ ਪਾਇਲਟ ਅਤੇ ਟ੍ਰੇਨ ਮੈਨੇਜਰ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ rrcser.co.in ਰਾਹੀਂ ਅਪਲਾਈ ਕਰ ਸਕਦੇ ਹਨ। ਫਿਲਹਾਲ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 12 ਜੂਨ 2024 ਹੈ। ਇਸ ਭਰਤੀ ਮੁਹਿੰਮ ਤਹਿਤ ਦੱਖਣੀ ਪੂਰਬੀ ਰੇਲਵੇ ਵਿੱਚ ਕੁੱਲ 1202 ਅਸਾਮੀਆਂ ਭਰੀਆਂ ਜਾਣਗੀਆਂ। ਇਸ ਭਰਤੀ ਲਈ ਅਰਜ਼ੀ ਸਿਰਫ਼ ਦੱਖਣੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ www.rrcser.co.in 'ਤੇ ਜਾ ਕੇ ਆਨਲਾਈਨ ਭਰੀ ਜਾ ਸਕਦੀ ਹੈ।
ਅਸਿਸਟੈਂਟ ਲੋਕੋ ਪਾਇਲਟ - 827 ਅਸਾਮੀਆਂ
ਟਰੇਨ ਮੈਨੇਜਰ – 375 ਅਸਾਮੀਆਂ
ਵਿੱਦਿਅਕ ਯੋਗਤਾ- ਅਸਿਸਟੈਂਟ ਲੋਕੋ ਪਾਇਲਟ ਲਈ, ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਕਰਨੀ ਅਤੇ ਸਬੰਧਤ ਟਰੇਡ ਵਿੱਚ ਆਈਟੀਆਈ ਸਰਟੀਫਿਕੇਟ ਹੋਣਾ ਲਾਜ਼ਮੀ ਹੈ।
ਟਰੇਨ ਮੈਨੇਜਰ- ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ।
ਉਮਰ ਸੀਮਾ- ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 42 ਸਾਲ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਉਮਰ ਸੀਮਾ ਵਿੱਚ OBC ਸ਼੍ਰੇਣੀ ਦੇ ਉਮੀਦਵਾਰਾਂ ਲਈ 3 ਸਾਲ ਅਤੇ SC/ST ਸ਼੍ਰੇਣੀ ਦੇ ਉਮੀਦਵਾਰਾਂ ਲਈ 5 ਸਾਲ ਦੀ ਛੋਟ ਦਿੱਤੀ ਗਈ ਹੈ।
ਚੋਣ ਪ੍ਰਕਿਰਿਆ- ਸੀਬੀਟੀ ਪ੍ਰੀਖਿਆ, ਯੋਗਤਾ ਟੈਸਟ, ਦਸਤਾਵੇਜ਼ ਤਸਦੀਕ ਅਤੇ ਡਾਕਟਰੀ ਜਾਂਚ ਤੋਂ ਬਾਅਦ ਹੀ ਚੋਣ ਕੀਤੀ ਜਾਵੇਗੀ।
ਬਿਨੈ-ਪੱਤਰ ਫੀਸ- ਇਸ ਭਰਤੀ ਲਈ ਕਿਸੇ ਵੀ ਕਿਸਮ ਦੀ ਕੋਈ ਅਰਜ਼ੀ ਫੀਸ ਅਦਾ ਨਹੀਂ ਕਰਨੀ ਹੈ।
ਤਨਖਾਹ- ਅਸਿਸਟੈਂਟ ਲੋਕੋ ਪਾਇਲਟ ਰੁਪਏ 5200 20,200 + GP 1900 (7ਵਾਂ ਸੀਪੀਸੀ ਲੈਵਲ-2)
ਟਰੇਨ ਮੈਨੇਜਰ (ਗੁੱਡਜ਼ ਗਾਰਡ) - 5200 ਰੁਪਏ- 20,200 ਰੁਪਏ + ਜੀਪੀ 2800 ਰੁਪਏ (7ਵਾਂ ਸੀਪੀਸੀ ਲੈਵਲ-5)
RRC GDCE ਭਰਤੀ 2024 ਲਈ ਅਰਜ਼ੀ ਕਿਵੇਂ ਦੇਣੀ ਹੈ-
ਅਧਿਕਾਰਤ ਵੈੱਬਸਾਈਟ 'ਤੇ ਜਾਓ। "GDCE-2024 ਔਨਲਾਈਨ/ਈ-ਐਪਲੀਕੇਸ਼ਨ" 'ਤੇ ਕਲਿੱਕ ਕਰੋ। 'ਨਵੀਂ ਰਜਿਸਟ੍ਰੇਸ਼ਨ' 'ਤੇ ਕਲਿੱਕ ਕਰੋ। ਨਾਮ, ਕਮਿਊਨਿਟੀ, ਜਨਮ ਮਿਤੀ, ਕਰਮਚਾਰੀ ਆਈਡੀ ਵਰਗੇ ਬੁਨਿਆਦੀ ਵੇਰਵੇ ਦਰਜ ਕਰੋ। ਆਪਣੇ ਵੇਰਵੇ, ਰੁਜ਼ਗਾਰ ਵੇਰਵੇ, ਵਿਦਿਅਕ ਵੇਰਵੇ ਦਰਜ ਕਰੋ। ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ। ਪੋਸਟਾਂ/ਸ਼੍ਰੇਣੀਆਂ ਦੀ ਤਰਜੀਹ ਭਰੋ। ਅਰਜ਼ੀ ਜਮ੍ਹਾਂ ਕਰੋ ਅਤੇ ਪ੍ਰਿੰਟਆਊਟ ਲਓ।
Education Loan Information:
Calculate Education Loan EMI