JNU New Rules: JNU 'ਚ ਲਾਗੂ ਹੋਏ ਨਵੇਂ ਨਿਯਮ, ਧਰਨਾ ਦੇਣ 'ਤੇ ਲੱਗੇਗਾ 20,000 ਰੁਪਏ ਦਾ ਜ਼ੁਰਮਾਨਾ, ਹਿੰਸਾ 'ਤੇ ਹੋਵੇਗਾ ਦਾਖਲਾ ਰੱਦ
JNU Rules: ਇਹ ਸਾਰੇ ਨਿਯਮ 3 ਫਰਵਰੀ ਤੋਂ ਲਾਗੂ ਮੰਨੇ ਜਾਣਗੇ। ਦੱਸ ਦੇਈਏ ਕਿ ਯੂਨੀਵਰਸਿਟੀ ਵਿੱਚ ਬੀਬੀਸੀ ਦੀ ਇੱਕ ਵਿਵਾਦਤ ਡਾਕੂਮੈਂਟਰੀ ਦਿਖਾਉਣ ਦੇ ਵਿਰੋਧ ਵਿੱਚ ਇਹ ਨਿਯਮ ਲਾਗੂ ਕੀਤੇ ਗਏ ਹਨ।
Jawaharlal Nehru University New Rules: ਜੇ ਤੁਸੀਂ JNU ਦੇ ਵਿਦਿਆਰਥੀ ਹੋ ਜਾਂ ਇਸ ਯੂਨੀਵਰਸਿਟੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹੋ। ਦਰਅਸਲ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਪ੍ਰਸ਼ਾਸਨ ਨੇ ਕਈ ਅਹਿਮ ਫੈਸਲੇ ਲਏ ਹਨ। ਨਵੇਂ ਨਿਯਮਾਂ ਮੁਤਾਬਕ ਹੁਣ ਕੈਂਪਸ 'ਚ ਧਰਨਾ ਦੇਣ 'ਤੇ ਵਿਦਿਆਰਥੀਆਂ ਨੂੰ 20,000 ਰੁਪਏ ਦਾ ਜੁਰਮਾਨਾ ਲੱਗੇਗਾ। ਜੇ ਕੋਈ ਵਿਦਿਆਰਥੀ ਕੈਂਪਸ ਵਿੱਚ ਹਿੰਸਾ ਕਰਦਾ ਹੈ ਤਾਂ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ ਜਾਂ 30,000 ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
ਦਸ ਪੰਨਿਆਂ ਦੇ 'ਜੇਐਨਯੂ ਵਿਦਿਆਰਥੀਆਂ ਲਈ ਅਨੁਸ਼ਾਸਨ ਅਤੇ ਸਹੀ ਆਚਰਣ ਦੇ ਨਿਯਮ' ਵਿਰੋਧ ਪ੍ਰਦਰਸ਼ਨ ਤੇ ਜਾਅਲਸਾਜ਼ੀ ਵਰਗੇ ਵੱਖ-ਵੱਖ ਕੰਮਾਂ ਲਈ ਸਜ਼ਾ ਨਿਰਧਾਰਤ ਕਰਦਾ ਹੈ। ਇੰਨਾ ਹੀ ਨਹੀਂ, ਇਸ ਵਿੱਚ ਅਨੁਸ਼ਾਸਨ ਦੀ ਉਲੰਘਣਾ ਨਾਲ ਸਬੰਧਤ ਜਾਂਚ ਪ੍ਰਕਿਰਿਆ ਦਾ ਵੀ ਵਿਸਥਾਰ ਵਿੱਚ ਜ਼ਿਕਰ ਕੀਤਾ ਗਿਆ ਹੈ।
ਇਸ ਮਿਤੀ ਤੋਂ ਲਾਗੂ ਮੰਨੇ ਜਾਣਗੇ ਨਵੇਂ ਨਿਯਮ
ਦਸਤਾਵੇਜ਼ ਮੁਤਾਬਕ ਇਹ ਸਾਰੇ ਨਿਯਮ 3 ਫਰਵਰੀ ਤੋਂ ਲਾਗੂ ਮੰਨੇ ਜਾਣਗੇ। ਦੱਸ ਦੇਈਏ ਕਿ ਯੂਨੀਵਰਸਿਟੀ ਵਿੱਚ ਬੀਬੀਸੀ ਦੀ ਇੱਕ ਵਿਵਾਦਤ ਡਾਕੂਮੈਂਟਰੀ ਦਿਖਾਉਣ ਦੇ ਵਿਰੋਧ ਵਿੱਚ ਇਹ ਨਿਯਮ ਲਾਗੂ ਕੀਤੇ ਗਏ ਹਨ। ਇਹ ਮਾਮਲਾ ਕਾਫੀ ਸਮੇਂ ਤੋਂ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਸੀ। ਇਸ ਨੂੰ ਲੈ ਕੇ ਕੈਂਪਸ ਵਿੱਚ ਝੜਪ ਵੀ ਹੋਈ।
ਕਾਰਜਕਾਰੀ ਕੌਂਸਲ ਨੇ ਇਸ ਨੂੰ ਦੇ ਦਿੱਤੀ ਹੈ ਮਨਜ਼ੂਰੀ
ਨਵੇਂ ਨਿਯਮ ਨਾਲ ਸਬੰਧਤ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਕਾਰਜਕਾਰੀ ਕੌਂਸਲ ਨੇ ਮਨਜ਼ੂਰੀ ਦਿੱਤੀ ਹੈ। ਇਹ ਕੌਂਸਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ। ਹਾਲਾਂਕਿ, ਕਾਰਜਕਾਰੀ ਕੌਂਸਲ ਦੇ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਾਮਲਾ ਇੱਕ ਵਾਧੂ ਏਜੰਡਾ ਆਈਟਮ ਵਜੋਂ ਲਿਆਇਆ ਗਿਆ ਸੀ, ਅਤੇ ਨੋਟ ਕੀਤਾ ਕਿ ਦਸਤਾਵੇਜ਼ "ਅਦਾਲਤੀ ਕੇਸਾਂ" ਲਈ ਤਿਆਰ ਕੀਤਾ ਗਿਆ ਸੀ।
ਏ.ਬੀ.ਵੀ.ਪੀ ਦੇ ਸਕੱਤਰ ਨੇ ਤੁਗਲਕ ਦਾ ਸੁਣਾਇਆ ਹੁਕਮ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸਕੱਤਰ ਵਿਕਾਸ ਪਟੇਲ ਨੇ ਇਨ੍ਹਾਂ ਨਵੇਂ ਨਿਯਮਾਂ ਨੂੰ 'ਤੁਗਲਕ ਫ਼ਰਮਾਨ' ਕਿਹਾ ਹੈ। ਇਸ ਦੇ ਨਾਲ ਹੀ JNU ਦੇ ਵਾਈਸ ਚਾਂਸਲਰ ਸ਼ਾਂਤੀਸ਼੍ਰੀ ਡੀ ਪੰਡਿਤ ਵੱਲੋਂ ਇਨ੍ਹਾਂ ਨਵੇਂ ਨਿਯਮਾਂ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
Education Loan Information:
Calculate Education Loan EMI