JEE Main 2021: ਜੇਈਈ ਮੇਨ ਮਾਰਚ ਸੈਸ਼ਨ ਦੀ ਪ੍ਰੀਖਿਆ ਅੱਜ ਤੋਂ, ਪੜ੍ਹੋ ਦਿਸ਼ਾ ਨਿਰਦੇਸ਼
JEE Main 2021 March: ਐਨਟੀਏ ਵੱਲੋਂ ਜਾਰੀ ਕੀਤਾ ਗਿਆ ਤਾਜ਼ਾ ਨੋਟਿਸ ਜੇਈਈ ਮੇਨ ਮਾਰਚ 2021 ਦੀ ਪ੍ਰੀਖਿਆ 16 ਮਾਰਚ ਤੋਂ ਸ਼ੁਰੂ ਹੋ ਕੇ 18 ਮਾਰਚ ਨੂੰ ਖ਼ਤਮ ਹੋਵੇਗੀ। ਆਓ ਪ੍ਰੀਖਿਆ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ, ਵਿਸ਼ਲੇਸ਼ਣ ਤੇ ਹੋਰ ਮਹੱਤਵਪੂਰਨ ਜਾਣਕਾਰੀ ਨੂੰ ਜਾਣੀਏ।
ਨਵੀਂ ਦਿੱਲੀ: ਮਾਰਚ ਸੈਸ਼ਨ ਲਈ ਜੇਈਈ ਮੇਨ 2021 ਦੀ ਪ੍ਰੀਖਿਆ ਮੰਗਲਵਾਰ 16 ਮਾਰਚ ਤੋਂ ਸ਼ੁਰੂ ਹੋ ਗਈ ਹੈ ਤੇ ਇਹ ਪ੍ਰੀਖਿਆਵਾਂ 18 ਮਾਰਚ 2021 ਨੂੰ ਖ਼ਤਮ ਹੋਣਗੀਆਂ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਲਈ ਜਾ ਰਹੀ ਹੈ। ਦੱਸ ਦਈਏ ਕਿ ਪਹਿਲੀ ਸ਼ਿਫਟ ਪ੍ਰੀਖਿਆ ਸਵੇਰੇ 9.00 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। ਜਦੋਂਕਿ ਦੂਜੀ ਸ਼ਿਫਟ ਦੀ ਪ੍ਰੀਖਿਆ ਦੁਪਹਿਰ 3.00 ਵਜੇ ਤੋਂ ਹੋਵੇਗੀ। ਇਮਤਿਹਾਨ ਲਈ 3 ਘੰਟੇ ਦਾ ਸਮਾਂ ਹੈ।
ਐਨਟੀਏ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਮਾਰਚ, ਅਪਰੈਲ ਤੇ ਮਈ ਸੈਸ਼ਨਾਂ ਲਈ ਕ੍ਰਮਵਾਰ ਦੂਜੇ, ਤੀਜੇ ਤੇ ਚੌਥੇ ਪੜਾਅ ਲਈ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੇ ਸੰਕਰਮਣ ਦੇ ਪ੍ਰਭਾਵਾਂ ਦੇ ਮੱਦੇਨਜ਼ਰ, ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਕੇ 331 ਕਰ ਦਿੱਤੀ ਗਈ ਹੈ। ਜੇਈਈ ਮੇਨ ਲਈ ਨਵੇਂ ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਉਨ੍ਹਾਂ ਵਿੱਚ ਕਾਰਗਿਲ, ਲੱਦਾਖ (ਯੂਟੀ), ਕੁਆਲਾਲੰਪੁਰ, ਮਲੇਸ਼ੀਆ (ਵਿਦੇਸ਼) ਤੇ ਅਬੂਜਾ/ਲਾਗੋਸ, ਨਾਈਜੀਰੀਆ (ਵਿਦੇਸ਼) ਸ਼ਾਮਲ ਹਨ।
ਜੇਈਈ ਮੇਨ 2021 ਪ੍ਰੀਖਿਆ ਲਈ ਇਹ ਹਨ ਦਿਸ਼ਾ-ਨਿਰਦੇਸ਼
ਜੇਈਈ ਮੇਨਜ਼ 2021 ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਨੂੰ ਮਾਸਕ ਪਾਉਣਾ ਲਾਜ਼ਮੀ ਹੈ। ਅਜਿਹਾ ਨਾ ਕਰਨ ਵਾਲਿਆਂ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲਾ ਨਹੀਂ ਹੋਣ ਦਿੱਤਾ ਜਾਵੇਗਾ। ਹਾਲਾਂਕਿ ਮਾਸਕ ਪ੍ਰੀਖਿਆ ਕੇਂਦਰ 'ਤੇ ਵੀ ਉਪਲਬਧ ਹੋਣਗੇ।
ਇਮਤਿਹਾਨ ਦੇਣ ਵਾਲਿਆਂ ਨੂੰ ਸਮਾਜਕ ਦੂਰੀਆਂ ਦੀ ਪਾਲਣਾ ਕਰਨੀ ਪਏਗੀ। ਉਨ੍ਹਾਂ ਨੂੰ ਡ੍ਰੈੱਸ ਕੋਡ ਦੀ ਪਾਲਣਾ ਕਰਨੀ ਪਏਗੀ।
ਦੱਸ ਦਈਏ ਕਿ ਜੇਈਈ ਸੈਸ਼ਨ ਮਾਰਚ 2021 ਦੀ ਪ੍ਰੀਖਿਆ ਸਿਰਫ ਬੀਈ ਅਤੇ ਬੀ.ਟੈਕ ਯਾਨੀ ਕਿ ਪੇਪਰ-1 ਪ੍ਰੀਖਿਆ ਦੇ ਦਾਖਲੇ ਲਈ ਹੋਵੇਗੀ। ਪ੍ਰੀਖਿਆ 300 ਅੰਕਾਂ ਦੀ ਹੋਵੇਗੀ। ਇਸ ਪੇਪਰ ਵਿਚ ਕੁੱਲ 90 ਪ੍ਰਸ਼ਨ ਆਉਣਗੇ, ਜਿਨ੍ਹਾਂ ਚੋਂ ਉਮੀਦਵਾਰਾਂ ਨੂੰ ਸਿਰਫ 75 ਪ੍ਰਸ਼ਨ ਹੀ ਕਰਨੇ ਪੈਣਗੇ।
ਇਹ ਵੀ ਪੜ੍ਹੋ: ਗੌਹਰ ਖਾਨ ਦੀਆਂ ਵਧਦੀਆਂ ਮੁਸ਼ਕਲਾਂ, ਕੋਰੋਨਾ ਦਾ ਮਖੌਲ ਉਡਾਉਣ ਪਿਆ ਮਹਿੰਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI