JEE-Main Exam 2022 Date: ਦੋ ਪੜਾਵਾਂ ਵਿੱਚ ਹੋਵੇਗੀ ਜੇਈਈ ਮੇਨ ਪ੍ਰੀਖਿਆ, NTA ਨੇ ਦਿੱਤੀ ਜਾਣਕਾਰੀ
ਪਿਛਲੇ ਸਾਲ ਕੋਰੋਨਾ ਕਾਰਨ ਜੇਈਈ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਪਰ ਇਸ ਦੇ ਬਾਵਜੂਦ ਪ੍ਰੀਖਿਆਵਾਂ ਹੋਈਆਂ। ਇਸ ਦੇ ਨਾਲ ਹੀ, ਜੁਆਇੰਟ ਐਂਟ੍ਰੇਸ ਪ੍ਰੀਖਿਆ (JEE) ਮੁੱਖ ਪ੍ਰੀਖਿਆ 2022 ਦੀ ਤਰੀਕ ਦੀ ਜਾਣਕਾਰੀ ਸਾਹਮਣੇ ਆ ਗਈ ਹੈ।
JEE-Main first phase conducted from April 16-17, second phase scheduled from May 24-29: NTA
JEE Main 2022 Exam Date: ਜਿਵੇਂ ਕਿ ਹਰ ਕੋਈ ਜਾਣਦਾ ਹੈ, ਇੰਜੀਨੀਅਰਿੰਗ ਦੀ ਪੜਾਈ ਕਰਨ ਲਈ, ਪਹਿਲਾਂ ਵਿਦਿਆਰਥੀਆਂ ਨੂੰ IIT-JEE ਦੀ ਪ੍ਰੀਖਿਆ ਲਈ ਦੇਣੀ ਪੈਂਦੀ ਹੈ। ਇਨ੍ਹਾਂ ਦੇ ਆਧਾਰ ’ਤੇ ਹੀ ਚੰਗੇ ਕਾਲਜਾਂ ਵਿੱਚ ਦਾਖ਼ਲਾ ਦਿੱਤਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਕੋਰੋਨਾ ਕਾਰਨ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਪਰ ਇਸ ਦੇ ਬਾਵਜੂਦ ਪ੍ਰੀਖਿਆਵਾਂ ਕਰਵਾਈਆਂ ਗਈਆਂ। ਇਸ ਦੇ ਨਾਲ ਹੀ, ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਮੰਗਲਵਾਰ ਨੂੰ ਇਸ ਸਾਲ ਲਈ JEE Main 2022 ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਦਿੱਤੀ।
JEE-Main first phase to be conducted from April 16-17, second phase scheduled from May 24-29: National Testing Agency
— Press Trust of India (@PTI_News) March 1, 2022
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜੇਈਈ ਮੇਨ 2022 ਦੀ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਕੀਤਾ ਹੈ। NTA JEE ਮੇਨ 2022 ਦੋ ਸੈਸ਼ਨਾਂ - ਅਪ੍ਰੈਲ ਅਤੇ ਮਈ ਵਿੱਚ ਆਯੋਜਿਤ ਕੀਤਾ ਜਾਵੇਗਾ। ਜੇਈਈ ਮੇਨ 2022 ਫੇਜ਼ 1- 16 ਤੋਂ 21 ਅਪ੍ਰੈਲ ਤੱਕ ਕਰਵਾਏ ਜਾਣੇ ਹਨ, ਜਦੋਂ ਕਿ ਜੇਈਈ ਮੇਨ 2022 ਫੇਜ਼ 2- 24 ਤੋਂ 29 ਮਈ ਤੱਕ ਕਰਵਾਏ ਜਾਣਗੇ।
JEE ਪ੍ਰੀਖਿਆ ਦੀ ਮਿਤੀ 2022 ਦੇ ਨਾਲ NTA ਨੇ ਇਹ ਵੀ ਸੂਚਿਤ ਕੀਤਾ ਹੈ ਕਿ JEE ਮੇਨ 2022 ਰਜਿਸਟ੍ਰੇਸ਼ਨ ਪ੍ਰਕਿਰਿਆ 1 ਮਾਰਚ ਤੋਂ ਸ਼ੁਰੂ ਹੋ ਗਈ। ਜੋ ਵਿਦਿਆਰਥੀ ਜੇਈਈ ਮੇਨ 2022 ਪ੍ਰੀਖਿਆ ਦੇ ਇੱਕ ਜਾਂ ਸਾਰੇ ਸੈਸ਼ਨਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ jeemain.nta.nic.in 'ਤੇ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ ਅਤੇ ਜਮ੍ਹਾਂ ਕਰ ਸਕਦੇ ਹਨ।
ਅਧਿਕਾਰਤ ਨੋਟਿਸ ਮੁਤਾਬਕ, NTA JEE Mains 2022 ਸਿਰਫ ਦੋ ਵਾਰ ਕਰਵਾਏ ਜਾਣਗੇ। ਜੋ ਵਿਦਿਆਰਥੀ NTA JEE ਮੁੱਖ ਪ੍ਰੀਖਿਆ 2022 ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਖਰੀ ਮਿਤੀ ਤੋਂ ਪਹਿਲਾਂ JEE ਐਪਲੀਕੇਸ਼ਨ ਫਾਰਮ 2022 ਜਮ੍ਹਾ ਕਰਨਾ ਪਵੇਗਾ।
ਵਿਦਿਆਰਥੀ NTA JEE ਮੇਨ ਵੈੱਬਸਾਈਟ - jeemain.nta.nic.in 2022 'ਤੇ ਜੇਈਈ ਮੇਨ 2022 ਬਰੋਸ਼ਰ ਵੀ ਹਾਸਲ ਕਰ ਸਕਦੇ ਹਨ। JEE ਮੇਨ 2022 ਬਰੋਸ਼ਰ ਦੀ ਮਦਦ ਨਾਲ, ਵਿਦਿਆਰਥੀ IIT JEE ਇਮਤਿਹਾਨ ਜਿਵੇਂ ਕਿ ਸਿਲੇਬਸ, ਇਮਤਿਹਾਨ ਬਾਰੇ ਮਹੱਤਵਪੂਰਨ ਮਹੱਤਵਪੂਰਨ ਜਾਣਕਾਰੀ ਜਾਣ ਸਕਦੇ ਹਨ।
ਅਹਿਮ ਜਾਣਕਾਰੀ
ਜੇਈਈ ਮੇਨ 2022 ਰਜਿਸਟ੍ਰੇਸ਼ਨ ਦੀ ਸ਼ੁਰੂਆਤ - 1 ਮਾਰਚ, 2022
ਜੇਈਈ ਮੇਨਜ਼ 2022 ਲਈ ਰਜਿਸਟਰ ਕਰਨ ਦੀ ਆਖਰੀ ਮਿਤੀ- 31 ਮਾਰਚ, 2022
ਜੇਈਈ ਮੁੱਖ ਪ੍ਰੀਖਿਆ ਦੀ ਮਿਤੀ 2022 ਸੈਸ਼ਨ 1 - 16, 17, 18, 19, 20 ਅਤੇ 21 ਅਪ੍ਰੈਲ 2022
ਸੈਸ਼ਨ 2 – 24, 25, 26, 27, 28 ਅਤੇ 29 ਮਈ 2022
ਇਹ ਵੀ ਪੜ੍ਹੋ: Russia bombs TV tower in Kyiv: ਰੂਸ ਨੇ ਕੀਵ 'ਚ ਟੀਵੀ ਟਾਵਰ ਨੂੰ ਬਣਾਇਆ ਨਿਸ਼ਾਨਾ
Education Loan Information:
Calculate Education Loan EMI