JEE Mains Result March 2021: ਜੇਈਈ ਮੇਨ 2021 ਮਾਰਚ ਦਾ ਰਿਜ਼ਲਟ ਐਲਾਨਿਆ, 13 ਉਮੀਦਵਾਰਾਂ ਨੇ ਹਾਸਲ ਕੀਤੇ 100% ਅੰਕ
ਉਮੀਦਵਾਰ ਇਸ ਲਿੰਕ 'ਤੇ ਜਾਕੇ jeemain.nta.nic.in ਆਪਣਾ ਰਿਜ਼ਲਟ ਦੇਖ ਸਕਦੇ ਹਨ।
ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ ਇੰਜਨੀਅਰਿੰਗ ਦਾਖਖਲਾ ਪ੍ਰੀਖਿਆ ਜੁਆਂਇੰਟ ਐਂਟਰੈਂਸ ਐਗਜ਼ਾਮੀਨੇਸ਼ਨ (JEE Mains 2021) ਦੇ ਮਾਰਚ ਸੈਸ਼ਨ ਦਾ ਰਿਜ਼ਲਟ ਐਲਾਨ ਦਿੱਤਾ। ਐਨਟੀਏ ਨੇ ਕਿਹਾ ਕਿ 13 ਕੈਂਡੀਡੇਟਸ ਨੇ ਜੇਈਈ ਮੇਨਸਸ ਮਾਰਚ ਸੈਸ਼ਸ਼ਨ 'ਚ 100 ਫੀਸਦ ਅੰਕ ਹਾਸਲ ਕੀਤੇ ਹਨ।
ਉਮੀਦਵਾਰ ਇਸ ਲਿੰਕ 'ਤੇ ਜਾਕੇ jeemain.nta.nic.in ਆਪਣਾ ਰਿਜ਼ਲਟ ਦੇਖ ਸਕਦੇ ਹਨ। ਇਸ ਤੋਂ ਪਹਿਲਾਂ ਐਨਟੀਏ ਵੱਲੋਂ ਮੰਗਲਵਾਰ ਹੀ ਜੇਈਈ ਮੇਨ ਪ੍ਰੀਖਿਆ 2021 ਦੇ ਦੂਜੇ ਗੇੜ ਦੀ ਪ੍ਰੀਖਿਆ ਦੀ ਫਾਇਨਲ ਉੱਤਰ ਕੀਅ ਜਾਰੀ ਕਰ ਦਿੱਤੀ ਗਈ। ਐਨਟੀਏ ਨੇ ਇਹ ਉੱਤਰ ਕੀਅ ਆਪਣੀ ਵੈਬਸਾਈਟ jeemain.nta.nic.in 'ਤੇ ਜਾਰੀ ਕੀਤੀ।
ਮਾਰਚ ਵਿਚ ਆਯੋਜਿਤ ਹੋਈ ਸੀ ਪ੍ਰੀਖਿਆ
ਜੇਈਈ ਮੇਨ ਪ੍ਰੀਖਿਆ 2021 ਦੇ ਦੂਜੇ ਗੇੜ ਦਾ ਆਯੋਜਨ 16 ਮਾਰਚ, 2021 ਤੋਂ ਲੈਕੇ 18 ਮਾਰਚ, 2021 ਤਕ ਕੀਤਾ ਗਿਆ ਸੀ। ਇਸ ਪ੍ਰੀਖਿਆ ਦੀ ਪ੍ਰੋਵਿਜ਼ਨਲ ਉੱਤਰ ਕੀਅ ਐਨਟੀਏ ਵੱਲੋਂ 20 ਮਾਰਚ, 2021 ਨੂੰ ਜਾਰੀ ਕੀਤੀ ਗਈ ਸੀ। ਜਦਕਿ ਜਾਰੀ ਕੀਤੀ ਗਈ ਪ੍ਰੋਵਿਜ਼ਨਲ ਉੱਤਰ ਕੀਅ ਤੇ ਉਮੀਦਵਾਰਾਂ ਤੋਂ ਆਨਲਾਈਨ ਇਤਰਾਜ਼ 22 ਮਾਰਚ, 2021 ਨੂੰ ਦੁਪਹਿਰ ਇਕ ਵਜੇ ਤਕ ਮੰਗੇ ਗਏ ਸਨ। ਇਸ ਪ੍ਰੀਖਿਆ ਦੇ ਆਨਲਾਈਨ ਅਪਲਾਈ ਦੀ ਸ਼ੁਰੂਆਤ ਦੋ ਮਾਰਚ, 2021 ਤੋਂ 6 ਮਾਰਚ, 2021 ਤੈਅ ਕੀਤੀ ਗਈ ਸੀ।
Education Loan Information:
Calculate Education Loan EMI