ਪੁਲਵਾਮਾ ਹਮਲੇ ਮਗਰੋਂ ਦੇਸ਼ 'ਚ ਕਸ਼ਮੀਰੀ ਵਿਦਿਆਰਥੀ ਨਿਸ਼ਾਨੇ 'ਤੇ, ਕੈਪਟਨ ਨੇ ਜਾਰੀ ਕੀਤੇ ਖਾਸ ਨਿਰਦੇਸ਼
ਦੇਹਰਾਦੂਨ, ਅੰਬਾਲਾ ਤੇ ਬੰਗਲੌਰ ਵਿੱਚ ਰਹਿੰਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਕਾਨ ਮਾਲਕਾਂ ਨੇ ਘਰ ਛੱਡ ਦੇਣ ਲਈ ਆਖ ਦਿੱਤਾ ਹੈ। ਇਸ ਨਾਲ ਉਨ੍ਹਾਂ ਅੰਦਰ ਤੌਖ਼ਲੇ ਵਧ ਰਹੇ ਹਨ। ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀ ਸ਼ੇਹਲਾ ਰਾਸ਼ਿਦ ਮੁਤਾਬਕ ਪੂਰੇ ਦੇਸ਼ ਵਿੱਚ ਭੀੜ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਤੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਤਕ ਦਿੱਤੀਆਂ ਜਾ ਰਹੀਆਂ ਹਨ। ਰਾਸ਼ਿਦ ਨੇ ਦੱਸਿਆ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜ ਵੱਲੋਂ ਕੁੱਟ-ਕੁੱਟ ਮਾਰ ਦਿੱਤੇ ਜਾਣ ਦੀ ਚਿੰਤਾ ਹੋ ਰਹੀ ਹੈ।Punjab CM @capt_amarinder assures full protection to Kashmiri students in the state in aftermath of #PulwamaAttack on #CRPFJawans. Issues directions to @PunjabPoliceInd for the same. pic.twitter.com/yqhnN1kSHA
— RaveenMediaAdvPunCM (@RT_MediaAdvPbCM) February 17, 2019
ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਲਿਸ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਕੈਪਟਨ ਨੇ ਦੱਸਿਆ ਕਿ ਪੰਜਾਬ ਵਿੱਚ ਰਹਿੰਦੇ 4,000 ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ।धर्म के नाम पर ये कैसा की घृणा व उन्माद फैलाया जा रहा है ? अभी देश #Pulwama के हादसे से उबरा भी नही कि कश्मीरीयो के साथ बुरे बर्ताव की खबरे! ऐसा करनेवाले अपवाद है, देशप्रेमी कतई नही। भारत के अधिकांश नागरिक देश की एकता,अखंडता,भाईचारे के जीवंत प्रतीक है।https://t.co/rPQwPlKRLG
— Rajendra Pal Gautam (@AdvRajendraPal) February 17, 2019
ਕੁਝ ਇਸੇ ਤਰ੍ਹਾਂ ਦਾ ਸੁਨੇਹਾ ਦਿੱਲੀ ਦੇ ਪੁਲਿਸ ਕਮਿਸ਼ਨਰ ਤੇ ਦਿੱਲੀ ਦੇ ਮੰਤਰੀ ਨੇ ਵੀ ਜਾਰੀ ਕੀਤਾ ਹੈ। ਇਹ ਸੂਚਨਾਵਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਬੀਤੇ ਦਿਨ ਹੋਈ ਸਰਬ ਪਾਰਟੀ ਬੈਠਕ ਵਿੱਚ ਨੇਤਾਵਾਂ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਭਰੋਸਾ ਦੇਣ ਮਗਰੋਂ ਜਾਰੀ ਕੀਤੀਆਂ ਗਈਆਂ ਹਨ।Security has been strengthened all across the National Capital including minority dominated areas. Visibility of police personnel has been increased. We'll ensure the safety and security of every citizen including Kashmiri inhabitants and students living in Delhi.
— Madhur Verma (@IPSMadhurVerma) February 16, 2019
Education Loan Information:
Calculate Education Loan EMI