(Source: ECI/ABP News/ABP Majha)
NEET UG 2023: ਉਡੀਕ ਖਤਮ! NEET UG ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ, ਫੀਸ ‘ਚ ਹੋਇਆ ਇਜ਼ਾਫਾ
NTA Begins Registration For NEET UG 2023 - ਜਿਹੜੇ ਉਮੀਦਵਾਰ ਪ੍ਰੀਖਿਆਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਨਿਰਧਾਰਤ ਫਾਰਮੈਟ ਵਿੱਚ ਫਾਰਮ ਭਰ ਸਕਦੇ ਹਨ।
NTA Begins Registration For NEET UG 2023: ਨੈਸ਼ਨਲ ਇਲੈਜ਼ੀਬਿਲਟੀ ਕਮ ਐਂਟਰੈਂਸ ਟੈਸਟ 2023 ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਿਹੜੇ ਉਮੀਦਵਾਰ NEET UG ਪ੍ਰੀਖਿਆ 2023 ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਨਿਰਧਾਰਤ ਫਾਰਮੈਟ ਵਿੱਚ ਫਾਰਮ ਭਰ ਸਕਦੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਨੇ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦਵਾਰਾਂ ਨੂੰ ਇਸ ਵੈੱਬਸਾਈਟ - neet.nta.nic.in 'ਤੇ ਜਾ ਕੇ ਅਪਲਾਈ ਕਰਨਾ ਪਵੇਗਾ। ਅਪਲਾਈ ਕਰਨ ਲਈ ਸਿੱਧਾ ਲਿੰਕ ਵੀ ਹੇਠਾਂ ਦਿੱਤਾ ਗਿਆ ਹੈ। ਇਸ ਵਾਰ NEET ਪ੍ਰੀਖਿਆ ਲਈ ਅਰਜ਼ੀ ਫੀਸ ਵਿੱਚ ਵੀ ਵਾਧਾ ਕਰ ਦਿੱਤਾ ਹੈ।
ਇਹ ਅਪਲਾਈ ਕਰਨ ਦੀ ਆਖਰੀ ਮਿਤੀ ਹੈ
NEET UG ਪ੍ਰੀਖਿਆ 2023 ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਇਸ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਮਿਤੀ 06 ਅਪ੍ਰੈਲ 2023 ਹੈ। ਇਸ ਮਿਤੀ ਤੋਂ ਬਾਅਦ ਐਪਲੀਕੇਸ਼ਨ ਲਿੰਕ ਬੰਦ ਹੋ ਜਾਵੇਗਾ। NEET UG ਪ੍ਰੀਖਿਆ 07 ਮਈ 2023 ਨੂੰ ਕਰਵਾਈ ਜਾਵੇਗੀ।
ਇੰਨੀ ਫੀਸ ਅਦਾ ਕਰਨੀ ਪਵੇਗੀ
NEET UG ਪ੍ਰੀਖਿਆ ਲਈ ਐਪਲੀਕੇਸ਼ਨ ਫੀਸ ਵਧਾ ਦਿੱਤੀ ਗਈ ਹੈ। ਇਹ ਸਾਰੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ 'ਤੇ ਲਾਗੂ ਹੋਵੇਗੀ। ਆਮ ਉਮੀਦਵਾਰਾਂ ਨੂੰ ਹੁਣ 1700 ਰੁਪਏ ਫੀਸ ਦੇਣੀ ਪਵੇਗੀ ਅਤੇ ਜਨਰਲ-EWS, OBC-NCL ਉਮੀਦਵਾਰਾਂ ਲਈ ਫੀਸ 1600 ਰੁਪਏ ਹੈ।
SC, ST, PWD ਅਤੇ ਤੀਜੇ ਲਿੰਗ ਦੇ ਉਮੀਦਵਾਰਾਂ ਲਈ ਪ੍ਰੀਖਿਆ ਫੀਸ 900 ਰੁਪਏ ਹੈ। ਦੇਸ਼ ਤੋਂ ਬਾਹਰ ਦੇ ਸਾਰੇ ਉਮੀਦਵਾਰਾਂ ਲਈ, ਫੀਸ 9,500 ਰੁਪਏ ਹੈ। ਸਾਰੇ ਬਿਨੈਕਾਰਾਂ ਨੂੰ ਜੀਐਸਟੀ ਅਤੇ ਪ੍ਰੋਸੈਸਿੰਗ ਚਾਰਜ ਆਦਿ ਵੱਖਰੇ ਤੌਰ 'ਤੇ ਅਦਾ ਕਰਨੇ ਪੈਣਗੇ, ਜੋ ਕਿ ਫੀਸਾਂ ਤੋਂ ਵੱਖਰੇ ਹੋਣਗੇ।
ਇੰਝ ਕਰੋ ਅਪਲਾਈ
ਅਪਲਾਈ ਕਰਨ ਤੋਂ ਪਹਿਲਾਂ, NEET UG 2023 ਦੇ ਸੂਚਨਾ ਬੁਲੇਟਿਨ ਨੂੰ ਚੰਗੀ ਤਰ੍ਹਾਂ ਪੜ੍ਹੋ ਅਤੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਅਪਲਾਈ ਕਰਨਾ ਸ਼ੁਰੂ ਕਰੋ।
ਨਵੇਂ ਉਮੀਦਵਾਰ ਇਸ ਤਰ੍ਹਾਂ ਅਪਲਾਈ ਕਰ ਸਕਦੇ ਹਨ। ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in 'ਤੇ ਜਾਓ।
ਇੱਥੇ ਹੋਮਪੇਜ 'ਤੇ, ਉਮੀਦਵਾਰ ਐਕਟੀਵਿਟੀ ਟੈਬ ਦੇ ਹੇਠਾਂ NEET UG ਐਪਲੀਕੇਸ਼ਨ ਲਿੰਕ ਨੂੰ ਖੋਲ੍ਹੋ।
ਅਜਿਹਾ ਕਰਨ ਤੋਂ ਬਾਅਦ ਖੁੱਲਣ ਵਾਲੇ ਪੰਨੇ 'ਤੇ ਰਜਿਸਟਰ ਕਰੋ ਅਤੇ ਲੌਗਇਨ ਪ੍ਰਮਾਣ ਪੱਤਰ (credentials) ਦਾਖਲ ਕਰੋ।
ਹੁਣ ਐਪਲੀਕੇਸ਼ਨ ਫਾਰਮ ਭਰੋ, ਦਸਤਾਵੇਜ਼ ਅਪਲੋਡ ਕਰੋ ਅਤੇ ਭੁਗਤਾਨ ਕਰੋ।
ਹੁਣ ਪੇਜ਼ ਸਬਮਿਟ ਕਰੋ। ਪੁਸ਼ਟੀ (confirmation) ਪੰਨੇ ਨੂੰ ਡਾਉਨਲੋਡ ਕਰੋ ਅਤੇ ਇਸਦੀ ਇੱਕ ਕਾਪੀ ਕੱਢ ਕੇ ਆਪਣੇ ਕੋਲ ਰੱਖੋ।
ਵਿਦਿਆਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਜਿਹੜੀ ਫੋਟੋਗ੍ਰਾਫ ਦੀ ਵਰਤੋਂ ਕੀਤੀ ਹੈ, ਉਸਦੀ ਇੱਕ ਕਾਪੀ ਆਪਣੇ ਕੋਲ ਰੱਖਣ ਅਤੇ ਐਪਲੀਕੇਸ਼ਨ ਦੇ ਪੁਸ਼ਟੀਕਰਨ ਪੰਨੇ ਨੂੰ ਧਿਆਨ ਨਾਲ ਆਪਣੇ ਕੋਲ ਰੱਖਣ।
Education Loan Information:
Calculate Education Loan EMI