ਸਕੂਲ ਖੋਲ੍ਹਣ ਨੂੰ ਲੈ ਕੇ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ
ਸਕੂਲੀ ਵਾਹਨ ਸਿਰਫ 50 ਫੀਸਦ ਬੱਚਿਆਂ ਨੂੰ ਹੀ ਲਿਜਾ ਸਕਣਗੇ। ਕੋਰੋਨਾ ਵਾਇਰਸ ਦਾ ਅਸਰ ਵਿੱਦਿਅਕ ਖੇਤਰ 'ਤੇ ਵੀ ਬਹੁਤ ਪਿਆ ਹੈ। ਯੂਨੈਸਕੋ ਮੁਤਾਬਕ ਦੁਨੀਆਂ 'ਚ ਇਕ ਕਰੋੜ ਤੋਂ ਜ਼ਿਆਦਾ ਬੱਚਿਆਂ ਦਾ ਮੁੜ ਸਕੂਲ ਪਰਤਣਾ ਮੁਸ਼ਕਲ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਸਾਲ 2020 'ਚ ਮਾਰਚ ਤੋਂ ਬੰਦ ਪਏ ਸਕੂਲ ਹੌਲੀ-ਹੌਲੀ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਕੇਂਦਰੀ ਸਿੱਖਿਆ ਮੰਤਰਾਲੇ ਨੇ ਮੁੜ ਖੁੱਲ੍ਹ ਰਹੇ ਸ਼ਹਿਰੀ ਸਕੂਲਾਂ ਨੂੰ ਲੈ ਕੇ ਹੁਣ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਮੁਤਾਬਕ ਹੁਣ ਸਕੂਲਾਂ 'ਚ ਇਕੱਠ ਨਹੀਂ ਹੋ ਸਕੇਗਾ। ਸਕੂਲ ਸਟਾਫ ਸਮੇਤ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਸਕੂਲੀ ਵਾਹਨ ਸਿਰਫ 50 ਫੀਸਦ ਬੱਚਿਆਂ ਨੂੰ ਹੀ ਲਿਜਾ ਸਕਣਗੇ। ਕੋਰੋਨਾ ਵਾਇਰਸ ਦਾ ਅਸਰ ਵਿੱਦਿਅਕ ਖੇਤਰ 'ਤੇ ਵੀ ਬਹੁਤ ਪਿਆ ਹੈ। ਯੂਨੈਸਕੋ ਮੁਤਾਬਕ ਦੁਨੀਆਂ 'ਚ ਇਕ ਕਰੋੜ ਤੋਂ ਜ਼ਿਆਦਾ ਬੱਚਿਆਂ ਦਾ ਮੁੜ ਸਕੂਲ ਪਰਤਣਾ ਮੁਸ਼ਕਲ ਹੈ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ 'ਚ 24 ਕਰੋੜ ਤੋਂ ਜ਼ਿਆਦਾ ਬੱਚੇ ਸਕੂਲ ਜਾਂਦੇ ਹਨ, ਪਰ ਇਹ ਸਾਰੇ ਮਾਰਚ ਤੋਂ ਸਕੂਲ ਨਹੀਂ ਜਾ ਰਹੇ।
ਸਥਾਨਕ ਸਰਵੇਖਣ ਮੁਤਾਬਕ ਦੇਸ਼ 'ਚ 62 ਫੀਸਦ ਮਾਪੇ ਅਜਿਹੇ ਹਨ ਜੋ ਅੱਜ ਵੀ ਆਪਣੇ ਬੱਚਿਆਂ ਨੂੰ ਕੋਰੋਨਾ ਦੇ ਡਰ ਕਾਰਨ ਸਕੂਲ ਨਹੀਂ ਭੇਜਣਾ ਚਾਹੁੰਦੇ ਹਨ। ਅਜਿਹੇ 'ਚ ਇਸ ਤਰ੍ਹਾਂ ਦੀਆਂ ਹਦਾਇਤਾਂ ਨਾਲ ਮਾਪੇ ਤੇ ਬੱਚਿਆਂ 'ਚ ਸਕੂਲਾਂ ਨੂੰ ਲੈਕੇ ਆਤਮ ਵਿਸ਼ਵਾਸ ਵਧੇਗਾ।
ਦਰਅਸਲ ਜਦੋਂ ਸਰਕਾਰ ਵੱਲੋਂ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ ਤਾਂ ਉਸ ਵੇਲੇ ਮਾਪਿਆਂ 'ਚ ਨਿਰਾਸ਼ਾ ਪਾਈ ਗਈ ਸੀ ਕਿ ਕੋਰੋਨਾ ਜਿਹੇ ਹਾਲਾਤ 'ਚ ਸਰਕਾਰ ਨੇ ਸਕੂਲ ਕਿਉਂ ਖੋਲ੍ਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI