ਹੁਣ ਬੱਚੇ ਕਰਨਗੇ 'ਜਾਦੂਈ ਪਿਟਾਰਾ' ਤੋਂ ਪੜ੍ਹਾਈ, ਜਾਣੋ ਕੀ ਹੈ ਇਸ ਦੀ ਖ਼ਾਸੀਅਤ?
ਜਾਦੂਈ ਪਿਟਾਰਾ 13 ਭਾਰਤੀ ਭਾਸ਼ਾਵਾਂ 'ਚ ਉਪਲੱਬਧ ਹੈ। ਹੁਣ ਬੱਚਿਆਂ ਦਾ ਭਵਿੱਖ ਖੇਡਾਂ-ਖਿਡੌਣਿਆਂ, ਕਹਾਣੀਆਂ-ਬੁਝਾਰਤਾਂ, ਸੰਗੀਤ, ਡਾਂਸ, ਪੇਂਟਿੰਗ ਅਤੇ ਜੀਵੰਤਤਾ ਨਾਲ ਭਰਪੂਰ ਵਾਤਾਵਰਣ ਨਾਲ ਤਿਆਰ ਕੀਤਾ ਜਾਵੇਗਾ।
Jaadui Pitara: ਸਿੱਖਿਆ ਪ੍ਰਣਾਲੀ 'ਚ ਸੁਧਾਰ ਲਈ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕੀਤਾ ਸੀ। ਜਿਸ ਤਹਿਤ ਵੱਖ-ਵੱਖ ਬਦਲਾਅ ਅਤੇ ਨਵੇਂ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਹੁਣ ਬੱਚਿਆਂ ਲਈ ਇੱਕ ਨਵੀਂ ਅਧਿਐਨ ਸਮੱਗਰੀ ਜਾਰੀ ਕੀਤੀ ਗਈ ਹੈ। ਇਸ ਨੂੰ ‘ਜਾਦੂਈ ਪਿਟਾਰਾ’ ਦਾ ਨਾਂਅ ਦਿੱਤਾ ਗਿਆ। ਇਸ 'ਜਾਦੂਈ ਪਿਟਾਰਾ' ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਲਾਂਚ ਕੀਤਾ। ਇਸ ਪਿਟਾਰੇ ਦੀ ਮਦਦ ਨਾਲ ਛੋਟੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮੌਜੂਦਾ ਸਮੇਂ 'ਚ 'ਜਾਦੂਈ ਪਿਟਾਰਾ' ਫ਼ਾਊਂਡੇਸ਼ਨ ਪੱਧਰ ਦੇ ਬੱਚਿਆਂ ਲਈ ਹੈ।
ਨਵੀਂ ਸਿੱਖਿਆ ਨੀਤੀ ਤਹਿਤ 3 ਤੋਂ 8 ਸਾਲ ਤੱਕ ਦੇ ਬੱਚਿਆਂ ਨੂੰ ਰਵਾਇਤੀ ਸਿੱਖਿਆ ਦੇ ਨਾਲ-ਨਾਲ ਨਵੀਆਂ ਚੀਜ਼ਾਂ ਵੀ ਸਿਖਾਈਆਂ ਜਾਣਗੀਆਂ। ਇਸ ਦੀ ਸ਼ੁਰੂਆਤ ਹੁਣ ਹੋ ਚੁੱਕੀ ਹੈ। ਜਾਦੂਈ ਪਿਟਾਰਾ ਐਲੀਮੈਂਟਰੀ ਪੱਧਰ ਦੇ ਬੱਚਿਆਂ 'ਚ ਪੜ੍ਹਾਈ ਪ੍ਰਤੀ ਰੁਚੀ ਅਤੇ ਦਿਲਚਸਪੀ ਵਧਾਉਣ 'ਚ ਮਦਦਗਾਰ ਸਾਬਤ ਹੋਵੇਗਾ। ਇਸ ਪਿਟਾਰੇ 'ਚ ਬੱਚਿਆਂ ਲਈ ਖਿਡੌਣੇ, ਕਠਪੁਤਲੀਆਂ, ਮਾਤ ਭਾਸ਼ਾ 'ਚ ਦਿਲਚਸਪ ਕਹਾਣੀਆਂ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਖੇਡਾਂ, ਪੇਂਟਿੰਗ, ਡਾਂਸ ਅਤੇ ਸੰਗੀਤ 'ਤੇ ਆਧਾਰਿਤ ਸਿੱਖਿਆ ਨੂੰ ਵੀ ਜਾਦੂਈ ਪਿਟਾਰੇ 'ਚ ਸ਼ਾਮਲ ਕੀਤਾ ਜਾਵੇਗਾ।
ਨਵੀਂ ਸਿੱਖਿਆ ਨੀਤੀ ਤਹਿਤ ਲਿਆਂਦੇ ਗਏ ਇਸ ਪਿਟਾਰੇ ਦਾ ਮਕਸਦ ਬੱਚਿਆਂ ਦਾ ਸਰਵਪੱਖੀ ਵਿਕਾਸ ਹੈ। ਇਸ ਤੋਂ ਇਲਾਵਾ ਵਿੱਦਿਆ ਦਾ ਮਤਲਬ ਸਿਰਫ਼ ਕਿਤਾਬ ਨਹੀਂ, ਇਹ ਦੱਸਣਾ ਰਾਹੁੰਦੇ ਹਾਂ। ਇਸੇ ਲਈ ਇਸ 'ਚ ਹੋਰ ਵੀ ਕਈ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਮਦਦ ਨਾਲ ਪੜ੍ਹਾਈ ਕਰਵਾਈ ਜਾਵੇਗੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਟਵੀਟ ਕੀਤਾ ਕਿ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੇ ਤਹਿਤ ਤਿਆਰ ਕੀਤਾ ਗਿਆ ਜਾਦੂਈ ਪਿਟਾਰਾ 13 ਭਾਰਤੀ ਭਾਸ਼ਾਵਾਂ 'ਚ ਉਪਲੱਬਧ ਹੈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਅਤੇ ਰਾਸ਼ਟਰੀ ਪਾਠਕ੍ਰਮ ਫਰੇਮਵਰਕ ਦੇ ਅਨੁਸਾਰ ਹੁਣ ਬੱਚਿਆਂ ਦਾ ਭਵਿੱਖ ਖੇਡਾਂ-ਖਿਡੌਣਿਆਂ, ਕਹਾਣੀਆਂ-ਬੁਝਾਰਤਾਂ, ਸੰਗੀਤ, ਡਾਂਸ, ਪੇਂਟਿੰਗ ਅਤੇ ਜੀਵੰਤਤਾ ਨਾਲ ਭਰਪੂਰ ਵਾਤਾਵਰਣ ਨਾਲ ਤਿਆਰ ਕੀਤਾ ਜਾਵੇਗਾ।
ਇਹ ਕੀਤਾ ਟਵੀਟ
NCERT ਨੇ ਤਿਆਰ ਕੀਤਾ ਸਿਲੇਬਸ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਜਾਦੂਈ ਪਿਟਾਰਾ ਨੂੰ ਤਿਆਰ ਕਰਨ ਲਈ NCF ਅਤੇ NCERT ਦੀ ਮਦਦ ਲਈ ਗਈ ਹੈ। NCERT ਨੇ ਸਿਲੇਬਸ ਤਿਆਰ ਕੀਤਾ ਹੈ। ਦੱਸ ਦੇਈਏ ਕਿ ਨਵੀਂ ਸਿੱਖਿਆ ਨੀਤੀ 2020 ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਸਰਕਾਰ ਵੱਲੋਂ ਲਿਆਂਦੀ ਗਈ ਸੀ। ਇਸ ਤਹਿਤ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI