ਪੜਚੋਲ ਕਰੋ

ਹੁਣ IIT ਤੋਂ ਟੈਕਨਾਲੋਜੀ 'ਚ ਹੀ ਨਹੀਂ ਸਿੱਖਿਆ 'ਚ ਵੀ ਮਿਲੇਗੀ ਡਿਗਰੀ, ਜਲਦ ਸ਼ੁਰੂ ਹੋਵੇਗਾ ਬੀਐੱਡ ਇੰਟੀਗ੍ਰੇਟਿਡ ਪ੍ਰੋਗਰਾਮ, ਇਹ ਹੈ ਯੋਜਨਾ

ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ, ਤਾਂ ਭਾਰਤੀ ਉਦਯੋਗਿਕ ਸੰਸਥਾ (IIT) ਭਾਵ IIT ਛੇਤੀ ਹੀ ਬੈਚਲਰ ਆਫ਼ ਐਜੂਕੇਸ਼ਨ ਪ੍ਰੋਗਰਾਮ (ਬੀ.ਐੱਡ.) ਸ਼ੁਰੂ ਕਰੇਗਾ।

IIT’s To Give B.Ed Degrees Soon : ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ, ਤਾਂ ਭਾਰਤੀ ਉਦਯੋਗਿਕ ਸੰਸਥਾ (IIT) ਭਾਵ IIT ਛੇਤੀ ਹੀ ਬੈਚਲਰ ਆਫ਼ ਐਜੂਕੇਸ਼ਨ ਪ੍ਰੋਗਰਾਮ ਬੀ.ਐੱਡ.(Bachelor of Education) ਸ਼ੁਰੂ ਕਰੇਗਾ। ਕੁਝ ਸਮੇਂ ਵਿੱਚ ਇੱਥੋਂ ਦੇ ਚੁਣੇ ਹੋਏ ਅਦਾਰਿਆਂ ਤੋਂ ਬੀ.ਐੱਡ ਵੀ ਕੀਤੀ ਜਾ ਸਕਦੀ ਹੈ। ਇਹ ਚਾਰ ਸਾਲਾਂ ਦੀ ਮਿਆਦ ਵਾਲਾ ਵਿਸ਼ੇਸ਼ ਏਕੀਕ੍ਰਿਤ ਕੋਰਸ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸਕੂਲ ਵਿੱਚ ਅਧਿਆਪਕ ਬਣਨ ਲਈ ਬੀ.ਐੱਡ (B.Ed)ਦੀ ਡਿਗਰੀ ਜ਼ਰੂਰੀ ਹੈ। ਆਈਆਈਟੀਜ਼ ਵਿੱਚ ਇਸ ਨਵੇਂ ਕੋਰਸ ਦੇ ਸ਼ੁਰੂ ਹੋਣ ਤੋਂ ਬਾਅਦ, ਵਿਦਿਆਰਥੀਆਂ ਨੂੰ ਬੀਏ-ਬੀਐਡ, ਬੀਐੱਸਸੀ-ਬੀਐੱਡ ਜਾਂ ਬੀਕਾਮ-ਬੀਐੱਡ (BA-Bed, BSc-Bed or BCom-Bed) ਵਰਗੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਕੋਰਸ ਅਗਲੇ ਅਕਾਦਮਿਕ ਸੈਸ਼ਨ ਯਾਨੀ 2022-23 ਤੋਂ ਦੇਸ਼ ਦੇ ਕੁਝ ਆਈਆਈਟੀ ਵਿੱਚ ਸ਼ੁਰੂ ਹੋਵੇਗਾ।

ਨਵੀਂ ਸਿੱਖਿਆ ਨੀਤੀ ਤਹਿਤ ਮੰਗੀਆਂ ਗਈਆਂ ਅਰਜ਼ੀਆਂ-

ਦੱਸ ਦੇਈਏ ਕਿ ਇਸ ਵਾਰ ਆਲ ਇੰਡੀਆ ਕੌਂਸਲ ਫਾਰ ਟੀਚਰਜ਼ ਐਜੂਕੇਸ਼ਨ (India Council for Teachers Education)(ਏਆਈਸੀਟੀਈ) ਨੇ ਨਵੀਂ ਸਿੱਖਿਆ ਨੀਤੀ ਤਹਿਤ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਕੋਰਸਾਂ ਲਈ ਕਾਲਜਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਸ ਦੇ ਲਈ ਦੇਸ਼ ਭਰ ਤੋਂ ਕਈ ਸੰਸਥਾਵਾਂ ਨੇ ਅਪਲਾਈ ਕੀਤਾ ਹੈ। ਹਾਲਾਂਕਿ, ਇਨ੍ਹਾਂ ਐਪਲੀਕੇਸ਼ਨਾਂ ਦੀ ਖਾਸ ਗੱਲ ਇਹ ਸੀ ਕਿ ਇਸ ਵਾਰ ਕਈ ਆਈਆਈਟੀ ਸੰਸਥਾਵਾਂ ਨੇ ਵੀ ਇਨ੍ਹਾਂ ਲਈ ਰੁਝਾਨ ਦਿਖਾਇਆ।

ਇਨ੍ਹਾਂ ਸੰਸਥਾਵਾਂ ਨੇ ਅਪਲਾਈ ਕੀਤਾ:-

ਏਕੀਕ੍ਰਿਤ ਬੀ.ਐੱਡ ਕੋਰਸ ਲਈ ਅਪਲਾਈ ਕਰਨ ਵਾਲੀਆਂ ਸੰਸਥਾਵਾਂ IIT ਮਦਰਾਸ, IIT ਖੜਗਪੁਰ, IIT ਗੁਹਾਟੀ ਅਤੇ IIT ਮੰਡੀ ਹਨ। ਇਨ੍ਹਾਂ ਸੰਸਥਾਵਾਂ ਨੇ ਚਾਰ ਸਾਲਾ ਬੀ.ਐੱਡ ਏਕੀਕ੍ਰਿਤ ਪ੍ਰੋਗਰਾਮ ਸ਼ੁਰੂ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਇਹ ਪਹਿਲੀ ਵਾਰ ਹੈ ਜਦੋਂ ਆਈਆਈਟੀਜ਼ (IITs)ਨੇ ਇਸ ਕੋਰਸ ਲਈ ਦਿਲਚਸਪੀ ਦਿਖਾਈ ਹੈ।

12ਵੀਂ ਤੋਂ ਬਾਅਦ ਹੀ ਕਰ ਸਕਾਂਗੇ ਬੀ.ਐੱਡ(B.Ed)

ਇਸ ਸਮੇਂ ਦੇਸ਼ ਭਰ ਵਿੱਚ ਕੁੱਲ 6800 ਬੀ.ਐੱਡ ਕਾਲਜ ਹਨ, ਜਿਨ੍ਹਾਂ ਵਿੱਚੋਂ ਸਿਰਫ਼ 350 ਸਰਕਾਰੀ ਕਾਲਜ ਹਨ। ਬਾਕੀ ਸਾਰੇ ਕਾਲਜ ਪ੍ਰਾਈਵੇਟ ਹਨ। ਐਨਈਪੀ(National Education Policy) ਦੇ ਅਨੁਸਾਰ, ਏਕੀਕ੍ਰਿਤ ਬੀਐੱਡ (Integrated B.ED)ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਵਿਦਿਆਰਥੀਆਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗੀ ਜੋ ਬਾਰ੍ਹਵੀਂ ਜਮਾਤ ਤੋਂ ਬਾਅਦ ਹੀ ਅਧਿਆਪਨ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਆਪਣੀ ਸਟਰੀਮ ਅਨੁਸਾਰ ਉਹ ਬੀ.ਐਡ ਪ੍ਰੋਗਰਾਮ ਦੀ ਚੋਣ ਕਰ ਸਕਦੇ ਹਨ।

NEP ਦੀ ਸਿਫਾਰਸ਼ ਕੀ ਹੈ?

NEP ਨੇ ਸਿਫ਼ਾਰਿਸ਼ ਕੀਤੀ ਹੈ ਕਿ 2030 ਤੋਂ ਬਾਅਦ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ 'ਤੇ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਏਕੀਕ੍ਰਿਤ ਬੀ.ਐੱਡ (B.ED)ਕੋਰਸ ਪੂਰਾ ਕੀਤਾ ਹੈ। ਜਲਦੀ ਹੀ ਇਹ ਦੇਸ਼ ਦੇ ਚੋਣਵੇਂ ਅਦਾਰਿਆਂ ਵਿੱਚ ਸ਼ੁਰੂ ਹੋ ਜਾਵੇਗਾ।

Education Loan Information:
Calculate Education Loan EMI

ਟਾਪ ਹੈਡਲਾਈਨ

ਪੰਜਾਬ 'ਚ 2000 PTI ਅਧਿਆਪਕਾਂ ਦੀ ਭਰਤੀ, ਕੱਲ੍ਹ ਤੋਂ ਸ਼ੁਰੂ ਹੋਵੇਗੀ ਪ੍ਰਕਿਰਿਆ, ਹੈਲਪਲਾਈਨ ਨੰਬਰ ਜਾਰੀ; ਇਨ੍ਹਾਂ ਉਮੀਦਵਾਰਾਂ ਲਈ ਸੁਨਹਿਰੀ ਮੌਕਾ
ਪੰਜਾਬ 'ਚ 2000 PTI ਅਧਿਆਪਕਾਂ ਦੀ ਭਰਤੀ, ਕੱਲ੍ਹ ਤੋਂ ਸ਼ੁਰੂ ਹੋਵੇਗੀ ਪ੍ਰਕਿਰਿਆ, ਹੈਲਪਲਾਈਨ ਨੰਬਰ ਜਾਰੀ; ਇਨ੍ਹਾਂ ਉਮੀਦਵਾਰਾਂ ਲਈ ਸੁਨਹਿਰੀ ਮੌਕਾ
School Holiday: ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ, 21 ਦਿਨਾਂ ਲਈ ਬੰਦ ਰਹਿਣਗੇ ਵਿਦਿਅਕ ਅਦਾਰੇ; ਜਾਣੋ ਪੂਰੀ ਡਿਟੇਲ...
ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ, 21 ਦਿਨਾਂ ਲਈ ਬੰਦ ਰਹਿਣਗੇ ਵਿਦਿਅਕ ਅਦਾਰੇ; ਜਾਣੋ ਪੂਰੀ ਡਿਟੇਲ...
School Tuition Fees Hike 2026 : ਸਕੂਲ ਫੀਸ ਨੇ ਵਿਗਾੜਿਆ ਬਜਟ, ਟਿਊਸ਼ਨ ਫੀਸ 'ਚ ਸਭ ਤੋਂ ਜ਼ਿਆਦਾ ਵਾਧਾ
School Tuition Fees Hike 2026 : ਸਕੂਲ ਫੀਸ ਨੇ ਵਿਗਾੜਿਆ ਬਜਟ, ਟਿਊਸ਼ਨ ਫੀਸ 'ਚ ਸਭ ਤੋਂ ਜ਼ਿਆਦਾ ਵਾਧਾ
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੀਂਹ-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ ਸੂਬਿਆਂ 'ਚ 40 ਤੋਂ 80 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ! ਯਾਤਰਾ 'ਤੇ ਪਾਬੰਦੀ, ਸੁਰੱਖਿਅਤ ਥਾਵਾਂ 'ਤੇ ਰਹਿਣ... 
ਮੀਂਹ-ਗਰਜ ਸਣੇ ਤੇਜ਼ ਤੂਫਾਨ ਮਚਾਏਗਾ ਤਬਾਹੀ, ਇਨ੍ਹਾਂ ਸੂਬਿਆਂ 'ਚ 40 ਤੋਂ 80 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਢਾਏਗਾ ਕਹਿਰ! ਯਾਤਰਾ 'ਤੇ ਪਾਬੰਦੀ, ਸੁਰੱਖਿਅਤ ਥਾਵਾਂ 'ਤੇ ਰਹਿਣ... 
Police Transfer News: ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਰਾਤੋ-ਰਾਤ 9 ਅਫਸਰਾਂ ਦੇ ਹੋਏ ਤਬਾਦਲੇ, ਕਈ ਚੌਕੀਆਂ ਦੇ ਇੰਚਾਰਜ ਬਦਲੇ, ਵੇਖੋ ਲਿਸਟ; ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼ ਜਾਰੀ...
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ, ਅਗਸਤ ਦੀ ਸ਼ੁਰੂਆਤ 'ਚ ਰਫਤਾਰ ਫੜੇਗਾ ਮਾਨਸੂਨ; ਜਾਣੋ ਮੌਸਮ ਦਾ ਹਾਲ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਅੱਜ ਪੰਜਾਬ ਬੰਦ ਦੌਰਾਨ ਸਕੂਲ ਰਹਿਣਗੇ ਬੰਦ? ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਕਿੰਨੀਆਂ ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੀ ਚੱਲ ਰਿਹਾ ਡੀਜ਼ਲ ਦਾ ਭਾਅ, ਜਾਣੋ ਤਾਜ਼ਾ ਅਪਡੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਦਿੱਲੀ 'ਚ 942 ਅਤੇ ਕਿਤੇ 1000 ਤੋਂ ਪਾਰ ਪਹੁੰਚੀ ਗੈਸ ਸਿਲੰਡਰ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਰੇਟ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਕਾਂਗਰਸ ਦੇ ਕੌਮੀ ਪ੍ਰਧਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਜਾਰੀ ਕੀਤੇ ਵਾਰੰਟ; ਪੰਜਾਬ 'ਚ ਹੋਵੇਗੀ ਪੇਸ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
ਲੁਧਿਆਣਾ 'ਚ ਉੱਡੀਆਂ ਟ੍ਰੈਫਿਕ ਨਿਯਮ ਦੀਆਂ ਧੱਜੀਆਂ, ਪਤਨੀ ਦੇ ਜਨਮਦਿਨ 'ਤੇ ਫਲਾਈਓਵਰ 'ਤੇ ਕੀਤੀ ਆਤਿਸ਼ਬਾਜ਼ੀ; ਕੀਤੀ ਹੁੜਦੰਗਬਾਜ਼ੀ
Embed widget