Punjab Board Term Exam 2022: ਸੀਬੀਐਸਈ ਦੀ ਤਰ੍ਹਾਂ ਪੰਜਾਬ ਬੋਰਡ ਵੀ ਦੋ ਟਰਮਾਂ 'ਚ ਪ੍ਰੀਖਿਆਵਾਂ ਲਵੇਗਾ, ਇੱਥੇ ਵੇਰਵੇ
Punjab Board Term Exam 2022: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀ ਤਰਜ਼ 'ਤੇ ਪੰਜਾਬ ਸਿੱਖਿਆ ਬੋਰਡ ਵੀ ਇਸ ਵਾਰ ਤੋਂ ਬੈਕਅੱਪ ਵਜੋਂ ਦੋ ਟਰਮਾਂ ਵਿੱਚ ਪ੍ਰੀਖਿਆਵਾਂ ਲਵੇਗਾ।
Punjab Board Term Exam 2022: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀ ਤਰਜ਼ 'ਤੇ ਪੰਜਾਬ ਸਿੱਖਿਆ ਬੋਰਡ ਵੀ ਇਸ ਵਾਰ ਤੋਂ ਬੈਕਅੱਪ ਵਜੋਂ ਦੋ ਟਰਮਾਂ ਵਿੱਚ ਪ੍ਰੀਖਿਆਵਾਂ ਲਵੇਗਾ।
ਸੀਬੀਐਸਈ ਦੇ ਦੋ ਟਰਮਾਂ ਦੀਆਂ ਬੋਰਡ ਪ੍ਰੀਖਿਆਵਾਂ ਲੈਣ ਦੇ ਫੈਸਲੇ ਤੋਂ ਬਾਅਦ ਪੰਜਾਬ ਸਕੂਲ ਪ੍ਰੀਖਿਆ ਬੋਰਡ (ਪੀਐਸਈਬੀ) ਨੇ ਅਕਾਦਮਿਕ ਸੈਸ਼ਨ 2021-22 ਤੋਂ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤਾਂ ਲਈ ਦੋ-ਸਾਲਾਨਾ ਪ੍ਰੀਖਿਆ ਪ੍ਰਣਾਲੀ ਰੱਖਣ ਦਾ ਫੈਸਲਾ ਕੀਤਾ ਹੈ।
ਬੋਰਡ ਦੇ ਸੂਤਰਾਂ ਮੁਤਾਬਕ ਜੇ ਕੋਵਿਡ ਦੇ ਮਾਮਲੇ ਨਿਯੰਤਰਣ ਵਿੱਚ ਰਹਿੰਦੇ ਹਨ ਤਾਂ ਬੋਰਡ 23 ਦਸੰਬਰ ਤੋਂ ਪਹਿਲਾਂ ਪਹਿਲੀ ਟਰਮ ਦੀ ਪ੍ਰੀਖਿਆ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਸੀਬੀਐਸਈ ਨੇ ਵਿਦਿਆਰਥੀਆਂ ਨੂੰ ਓਐਮਆਰ ਸ਼ੀਟ 'ਤੇ ਆਪਣੇ ਉੱਤਰ ਲਿਖਣ ਲਈ ਸਿਰਫ ਪੈਨ ਦੀ ਵਰਤੋਂ ਕਰਨ ਲਈ ਕਿਹਾ ਹੈ।
ਨਵੀਂ ਪ੍ਰੀਖਿਆ ਨੀਤੀ ਅਨੁਸਾਰ ਪਹਿਲੀ ਟਰਮ ਵਿੱਚ MCQ- ਕਿਸਮ ਦੇ ਅਬਜੈਕਟਿਵ ਟਾਈਪ ਪ੍ਰਸ਼ਨ ਇੱਕ-ਇੱਕ ਅੰਕ ਦੇ ਹੋਣਗੇ, ਜਦੋਂਕਿ ਦੂਜੀ ਟਰਮ ਵਿੱਚ ਸਿਰਫ ਸਬਜੈਕਟਿਵ ਕਿਸਮ ਦੇ ਪ੍ਰਸ਼ਨ ਹੋਣਗੇ। ਬੋਰਡ ਅਜੇ ਟਰਮਾਂ ਦੀਆਂ ਪ੍ਰੀਖਿਆਵਾਂ ਲਈ ਮਾਰਕਿੰਗ ਸਕੀਮ ਨੂੰ ਅੰਤਮ ਰੂਪ ਦੇ ਰਿਹਾ ਹੈ। ਪੀਐਸਈਬੀ ਵੱਲੋਂ ਸੈਂਪਲ ਪੇਪਰ ਛੇਤੀ ਹੀ ਆਪਣੀ ਵੈੱਬਸਾਈਟ 'ਤੇ ਅਪਲੋਡ ਕੀਤੇ ਜਾਣਗੇ, ਤਾਂ ਜੋ ਅਧਿਆਪਕਾਂ ਨੂੰ ਨਵੀਂ ਪ੍ਰੀਖਿਆ ਤੇ ਪ੍ਰਸ਼ਨ ਪੈਟਰਨ ਨਾਲ ਵਿਦਿਆਰਥੀਆਂ ਨੂੰ ਸੇਧ ਦੇਣ ਵਿੱਚ ਸਹਾਇਤਾ ਮਿਲ ਸਕੇ।
ਇਹ ਵੀ ਪੜ੍ਹੋ: Business With Mother Dairy: ਤੁਸੀਂ ਵੀ ਲੱਭ ਰਹੇ ਹੋ ਰੁਜਗਾਰ? ਮਦਰ ਡੇਅਰੀ ਨਾਲ ਕਾਰੋਬਾਰ ਕਰਨ ਦਾ ਸੁਨਹਿਰੀ ਮੌਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI