No Re-evaluation Policy: ਵਿਦਿਆਰਥੀਆਂ ਦੇ ਲਈ ਅਹਿਮ ਖਬਰ! PSEB ਦੀ ਪ੍ਰੀਖਿਆ 'ਚ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ Re-evaluation ਦੀ ਸੁਵਿਧਾ
PSEB exam: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ PSEB ਦੀ ਪ੍ਰੀਖਿਆ 'ਚ ਰੀਵੈਲੂਏਸ਼ਨ ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਹੈ।
No Re-evaluation Policy In PSEB: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਜੋ ਕਿ ਵਿਦਿਆਰਥੀਆਂ ਦੇ ਲਈ ਵੱਡਾ ਝਟਕਾ ਹੈ। ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦੇ ਪੇਪਰਾਂ ਦਾ ਮੁੜ ਮੁਲਾਂਕਣ ਨਹੀਂ ਹੋਵੇਗਾ (Paper will not be re-evaluated)।
ਬੋਰਡ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ
ਬੋਰਡ ਨੇ ਇਹ ਸਹੂਲਤ 2023-24 ਤੋਂ ਬੰਦ ਕਰ ਦਿੱਤੀ ਹੈ। ਬੋਰਡ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਬੋਰਡ ਦਾ ਮੰਨਣਾ ਹੈ ਕਿ ਮੁੜ ਮੁਲਾਂਕਣ ਨਤੀਜੇ ਵਿੱਚ ਦੇਰੀ ਕਰਦਾ ਹੈ। ਕਈ ਵਾਰ ਮੈਰਿਟ ਸੂਚੀ ਵਿੱਚ ਬਦਲਾਅ ਕਰਨੇ ਪੈਂਦੇ ਹਨ। ਹੁਣ ਵਿਦਿਆਰਥੀਆਂ ਨੂੰ ਸਿਰਫ਼ ਰੀ-ਚੈਕਿੰਗ ਦੀ ਸਹੂਲਤ ਮਿਲੇਗੀ। ਬੋਰਡ ਦੀ ਚੇਅਰਪਰਸਨ ਸਤਿੰਦਰ ਬੇਦੀ ਨੇ ਕਿਹਾ ਕਿ ਵਿਦਿਆਰਥੀ ਰੀ-ਚੈਕਿੰਗ ਕਰਵਾ ਸਕਦੇ ਹਨ। ਸੀਬੀਐਸਈ ਵਿੱਚ ਰੀ-ਚੈਕਿੰਗ ਦੀ ਸਹੂਲਤ ਵੀ ਹੈ।
The Punjab School Education Board has decided not to re-evaluate exams if students are unhappy with their marks, effective from 2023-24. The board cites result delays as the reason for discontinuing this option, but re-checking by students will still be available. #Punjab pic.twitter.com/2VKtfT8prr
— Gagandeep Singh (@Gagan4344) January 31, 2024
ਪੁਨਰ ਮੁਲਾਂਕਣ ( Re-evaluation) ਸਹੂਲਤ ਵਿੱਚ ਕਿਸੇ ਵਿਸ਼ੇ ਵਿੱਚ ਫੇਲ੍ਹ ਹੋਇਆ ਵਿਦਿਆਰਥੀ ਉਸ ਪ੍ਰੀਖਿਆ ਦੇ ਪੂਰੇ ਪੈਸੇ ਭਰ ਕੇ ਮੁੜ ਚੈਕਿੰਗ ਕਰਵਾ ਲੈਂਦਾ ਸੀ, ਜਿਸ ਤੋਂ ਬਾਅਦ ਅੰਕ ਵੱਧ ਜਾਣ ਕਾਰਨ ਉਹ ਉਸ ਵਿਸ਼ੇ ਵਿਚੋਂ ਪਾਸ ਹੋ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ।
ਪ੍ਰੀਖਿਆ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਨਤੀਜੇ ਘੋਸ਼ਣਾਵਾਂ ਨੂੰ ਤੇਜ਼ ਕਰਨ ਦੀ ਲੋੜ ਦਾ ਹਵਾਲਾ ਦਿੰਦੇ ਹੋਏ, ਬੋਰਡ ਨੇ ਸਮੇਂ ਸਿਰ ਨਤੀਜਿਆਂ ਦੀਆਂ ਘੋਸ਼ਣਾਵਾਂ ਦੀਆਂ ਨੀਤਿਆਂ ਦੀ ਗੱਲ ਆਖੀ ਹੈ। ਇਸ ਨਾਲ ਨਤੀਜਿਆਂ ਜਲਦੀ ਅਤੇ ਪ੍ਰੀਖਿਆ ਪ੍ਰਕਿਰਿਆ ਹੋਰ ਵਧੀਆ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI